ਫ਼ਿਲਮ ''ਭੂਲ ਭੁਲਾਈਆ 3'' ਦਾ First Look ਆਇਆ ਸਾਹਮਣੇ

Thursday, Sep 26, 2024 - 10:58 AM (IST)

ਫ਼ਿਲਮ ''ਭੂਲ ਭੁਲਾਈਆ 3'' ਦਾ First Look ਆਇਆ ਸਾਹਮਣੇ

ਮੁੰਬਈ- ਹਾਰਰ ਕਾਮੇਡੀ ਫਿਲਮ 'ਭੂਲ ਭੁਲਾਇਆ 3' ਦਾ ਤੀਜਾ ਭਾਗ ਇਸ ਸਾਲ ਦੀਵਾਲੀ ਯਾਨੀ 1 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗਾ। ਇਸ ਵਾਰ ਵੀ ਕਾਰਤਿਕ ਆਰੀਅਨ ਫਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ 'ਚ ਕਾਰਤਿਕ ਦੇ ਨਾਲ ਤ੍ਰਿਪਤੀ ਡਿਮਰੀ ਅਤੇ ਵਿਦਿਆ ਬਾਲਨ ਨਜ਼ਰ ਆਉਣਗੇ, ਜਿਸ ਦਾ ਫਰਸਟ ਲੁੱਕ ਵੀ ਸਾਹਮਣੇ ਆਇਆ ਹੈ। ਵਿਦਿਆ ਬਾਲਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਇਹ ਫਿਲਮ ਇਸ ਸਾਲ ਦੀਵਾਲੀ 'ਤੇ ਪਰਦੇ 'ਤੇ ਆਉਣ ਵਾਲੀ ਹੈ।ਫਿਲਮ ਦਾ ਪਹਿਲਾ ਲੁੱਕ ਸ਼ੇਅਰ ਕਰਦੇ ਹੋਏ ਵਿਦਿਆ ਨੇ ਪੋਸਟ 'ਚ ਲਿਖਿਆ, 'ਦਰਵਾਜ਼ਾ ਖੁੱਲ੍ਹੇਗਾ, ਇਸ ਦੀਵਾਲੀ'।

 

 
 
 
 
 
 
 
 
 
 
 
 
 
 
 
 

A post shared by Vidya Balan (@balanvidya)

ਫਿਲਮ ਦਾ ਫਰਸਟ ਲੁੱਕ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਦੱਸ ਦੇਈਏ ਕਿ ਇਸ ਫਿਲਮ ਦੇ ਪਹਿਲੇ ਭਾਗ ਵਿੱਚ ਵਿਦਿਆ ਬਾਲਨ ਨਾਲ ਅਕਸ਼ੇ ਕੁਮਾਰ ਨਜ਼ਰ ਆਏ ਸਨ। ਜਦੋਂ ਕਿ ਦੂਜੇ ਭਾਗ ਵਿੱਚ ਇਹ ਦੋਵੇਂ ਸਿਤਾਰੇ ਗਾਇਬ ਸਨ। ਦੂਜੇ ਭਾਗ ਵਿੱਚ ਕਾਰਤਿਕ ਆਰੀਅਨ ਨਾਲ ਕਿਆਰਾ ਅਡਵਾਨੀ ਅਤੇ ਤੱਬੂ ਨਜ਼ਰ ਆਏ ਸਨ।

ਇਹ ਖ਼ਬਰ ਵੀ ਪੜ੍ਹੋ- ਸਰਗੁਣ ਮਹਿਤਾ ਨਾਲ ਵਾਪਰੀ ਇਹ ਡਰਾਉਣੀ ਘਟਨਾ, ਖੁਦ ਸੁਣਾਇਆ ਸਾਰਾ ਮੰਜ਼ਰ

ਇਸ ਫਿਲਮ ਨੂੰ ਲੈ ਕੇ ਅਫਵਾਹਾਂ ਸਨ ਕਿ ਅਕਸ਼ੈ ਕੁਮਾਰ ਇਸ 'ਚ ਕੈਮਿਓ ਕਰਨ ਵਾਲੇ ਹਨ ਪਰ ਅਕਸ਼ੈ ਨੇ ਖੁਦ ਇਸ ਨੂੰ ਗਲਤ ਕਰਾਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, 'ਨਹੀਂ, ਬਿਲਕੁਲ ਨਹੀਂ, ਇਹ ਫਰਜ਼ੀ ਖ਼ਬਰ ਹੈ।' ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਹੌਰਰ ਕਾਮੇਡੀ ਫਿਲਮਾਂ ਦਾ ਟਰੈਂਡ ਚੱਲ ਰਿਹਾ ਹੈ ਅਤੇ ਲੋਕ ਅਜਿਹੀਆਂ ਫਿਲਮਾਂ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮੁੰਜਿਆ' ਨੇ ਬਾਕਸ ਆਫਿਸ 'ਤੇ ਕਮਾਲ ਕਰ ਦਿੱਤਾ ਸੀ, ਉਥੇ ਹੀ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਸਤ੍ਰੀ 2' ਦਾ ਕ੍ਰੇਜ਼ ਲੋਕਾਂ 'ਚ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਮੇਕਰਸ ਨੂੰ ਪੂਰੀ ਉਮੀਦ ਹੈ ਕਿ ਫਿਲਮ 'ਭੂਲ ਭੁਲਾਇਆ 3' ਵੀ ​​ਆਪਣੀ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰੇਗੀ। ਇਸ ਤੋਂ ਪਹਿਲਾਂ ਇਸ ਫਿਲਮ ਦੇ ਦੂਜੇ ਭਾਗ ਨੇ ਵੀ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਸੀ ਅਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News