ਰਸ਼ਮਿਕਾ ਮੰਦਾਨਾ ਦੀ ਫ਼ਿਲਮ ''ਪੁਸ਼ਪਾ'' ਤੋਂ ਪਹਿਲੀ ਝਲਕ ਆਈ ਸਾਹਮਣੇ, ਵੇਖ ਲੋਕ ਹੋਏ ਹੈਰਾਨ

Thursday, Sep 30, 2021 - 04:46 PM (IST)

ਰਸ਼ਮਿਕਾ ਮੰਦਾਨਾ ਦੀ ਫ਼ਿਲਮ ''ਪੁਸ਼ਪਾ'' ਤੋਂ ਪਹਿਲੀ ਝਲਕ ਆਈ ਸਾਹਮਣੇ, ਵੇਖ ਲੋਕ ਹੋਏ ਹੈਰਾਨ

ਮੁੰਬਈ (ਬਿਊਰੋ) - ਫ਼ਿਲਮ 'ਪੁਸ਼ਪਾ' ਦੇ ਮੇਕਰਸ ਨੇ ਇਕ ਵਾਰ ਫਿਰ ਦਰਸ਼ਕਾਂ ਨੂੰ ਪੁਸ਼ਪਾ ਦੀ ਲੀਡਿੰਗ ਲੇਡੀ ਦਾ ਪੋਸਟਰ ਰਿਲੀਜ਼ ਕਰਕੇ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਲੀਡਿੰਗ ਲੇਡੀ ਕੋਈ ਹੋਰ ਨਹੀਂ ਰਸ਼ਮਿਕਾ ਮੰਦਾਨਾ ਹੈ। ਇਸ ਪੋਸਟਰ ਵਿਚ ਉਸ ਦੇ ਕਿਰਦਾਰ ਸ਼੍ਰੀਵੱਲੀ ਨੂੰ ਰਿਵੀਲ ਕੀਤਾ ਗਿਆ। ਰਸ਼ਮਿਕਾ ਦਾ ਲੁੱਕ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਅਜਿਹਾ ਕਿਰਦਾਰ ਉਹ ਪਹਿਲੀ ਵਾਰ ਨਿਭਾ ਰਹੀ ਹੈ। ਫੈਨਜ਼ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਹੁਣ ਹੋਰ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਪੋਸਟਰ ਨੇ ਫ਼ਿਲਮ ਦੇ ਪ੍ਰਤੀ ਲੋਕਾਂ ਦੀ ਬੇਸਬਰੀ ਨੂੰ ਇਕ ਪਾਏਦਾਨ ਉੱਪਰ ਚੁੱਕ ਦਿੱਤਾ ਹੈ।

PunjabKesari
ਮੈਥਰੀ ਮੂਵੀ ਮੇਕਰਸ ਦੇ ਨਿਰਮਾਤਾ ਨਵੀ ਯਰਨੇਨੀ ਅਤੇ ਵਾਈ. ਰਵੀ ਸ਼ੰਕਰ ਕਹਿੰਦੇ ਹਨ ਕਿ ਫ਼ਿਲਮ 'ਪੁਸ਼ਪਾ' ਵਿਚ ਰਸ਼ਮਿਕਾ ਪਹਿਲਾਂ ਕਦੇ ਨਹੀਂ ਦੇਖੇ ਗਏ ਅੰਦਾਜ਼ ਵਿਚ ਨਜ਼ਰ ਆਵੇਗੀ। ਇਸ ਕਿਰਦਾਰ ਵਿਚ ਢਲਣ ਲਈ ਉਸ ਨੇ ਕੋਈ ਕਸਰ ਨਹੀਂ ਛੱਡੀ ਹੈ। ਪੁਸ਼ਪਾ ਦਾ ਪ੍ਰੇਮ ਜੀਵਨ ਸ਼੍ਰੀਵੱਲੀ ਦੇ ਆਸ-ਪਾਸ ਘੁੰਮਦਾ ਹੈ ਅਤੇ ਦਰਸ਼ਕਾਂ ਲਈ ਉਸ ਨੂੰ ਇਸ ਕਿਰਦਾਰ ਵਿਚ ਵੱਡੇ ਪਰਦੇ 'ਤੇ ਜਾਦੂ ਬਿਖੇਰਦੇ ਹੋਏ ਦੇਖਣਾ ਦਿਲਚਸਪ ਹੋਵੇਗਾ। ਇਹ ਅੱਲੂ ਅਰਜੁਨ ਸਟਾਰਰ ਆਂਧਰਾ ਪ੍ਰਦੇਸ਼ ਦੀਆਂ ਪਹਾੜੀਆਂ ਵਿਚ ਲਾਲ ਚੰਦਨ ਦੀ ਸਮਗਲਿੰਗ ਦੀ ਕਹਾਣੀ ਨੂੰ ਪੇਸ਼ ਕਰਦੀ ਹੈ, ਜੋ ਸੱਚੀ ਘਟਨਾ 'ਤੇ ਅਧਾਰਿਤ ਹੈ। ਪਹਿਲੀ ਵਾਰ ਦਰਸ਼ਕ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਨੂੰ ਸਕ੍ਰੀਨ ਸ਼ੇਅਰ ਕਰਦੇ ਹੋਏ ਦੇਖਾਣਗੇ।

PunjabKesari


author

sunita

Content Editor

Related News