ਬੰਟੀ ਬੈਂਸ ਨੇ ਲਾਂਚ ਕੀਤੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਪਹਿਲੀ ਫੀਮੇਲ ਮਿਊਜ਼ਿਕ ਪ੍ਰੋਡਿਊਸਰ

Wednesday, Jun 30, 2021 - 05:32 PM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਪਹਿਲੀ ਵਾਰ ਫੀਮੇਲ ਮਿਊਜ਼ਿਕ ਪ੍ਰੋਡਿਊਸਰ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਫੀਮੇਲ ਮਿਊਜ਼ਿਕ ਪ੍ਰੋਡਿਊਸਰ ਦਾ ਨਾਮ ਹਰਨਾਜ਼ ਕੌਰ ਵਿਰਕ ਹੈ। 

ਇਹ ਖ਼ਬਰ ਵੀ ਪੜ੍ਹੋ - ਮੰਦਿਰਾ ਬੇਦੀ ਨੇ ਪਰਿਵਾਰ ਖ਼ਿਲਾਫ਼ ਜਾ ਕੇ ਕੀਤਾ ਸੀ ਰਾਜ ਕੌਸ਼ਲ ਨਾਲ ਵਿਆਹ, ਦੇਖੋ ਯਾਦਗਰ ਤਸਵੀਰਾਂ

ਬੰਟੀ ਬੈਂਸ ਦੇ ਮੁਤਾਬਕ, ਹਰਨਾਜ਼ ਵਿਰਕ ਇੱਕ ਸ਼ਾਨਦਾਰ ਤੇ ਟੈਲੇਂਟਿਡ ਆਰਟਿਸਟ ਹੈ, ਜਿਸ ਵਿਚ ਮਿਊਜ਼ਿਕ ਕਿਰਿਏਟ ਕਰਨ ਸਬੰਧੀ ਕਾਫ਼ੀ ਤਜਰਬਾ ਹੈ। ਹਰਨਾਜ਼ ਵਿਰਕ ਇਕ ਮੇਨਸਟ੍ਰੀਮ ਗਾਣੇ ਵਿਚ ਬਤੋਰ ਮਿਊਜ਼ਿਕ ਪ੍ਰੋਡਿਊਸਰ ਦੇ ਰੂਪ ਵਿਚ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਹੈਪੀ ਰਾਏਕੋਟੀ ਦਾ ਗੀਤ 'ਮਾਂ ਦਾ ਦਿਲ' ਰਿਲੀਜ਼, ਬਿਆਨ ਕੀਤਾ ਮਾਪਿਆਂ ਨਾਲ ਹੋ ਰਹੇ ਬਸਲੂਕ ਨੂੰ (ਵੀਡੀਓ)

ਬੰਟੀ ਬੈਂਸ ਦੇ ਮਿਊਜ਼ਿਕ ਕੰਪਨੀ ਬ੍ਰਾਂਡ ਬੀ ਮਿਊਜ਼ਿਕ ਵੱਲੋਂ ਰਿਲੀਜ਼ ਕੀਤੇ ਜਾ ਰਹੇ ਗੀਤ 'ਨੰਬਰ' ਰਹੀ ਹਰਨਾਜ਼ ਵਿਰਕ ਆਪਣਾ ਡੈਬਿਊ ਕਰਨ ਜਾ ਰਹੀ ਹੈ। ਜੱਸੀ ਵਿਰਕ ਵੱਲੋਂ ਗਾਏ ਗਏ ਇਸ ਗੀਤ ਨੂੰ 3 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ। 
ਬੰਟੀ ਬੈਂਸ ਹਮੇਸ਼ਾਂ ਹੀ ਨਵੇਂ-ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਤੇ ਇੰਡਸਟਰੀ ਵਿਚ ਡਿਫਰੇਂਟ ਕੰਮ ਕਰਨ ਲਈ ਜਾਣੇ ਜਾਂਦੇ ਹਨ। ਹੁਣ ਤੱਕ ਬੰਟੀ ਕਈ ਅਜਿਹੇ ਚਿਹਰਿਆਂ ਨੂੰ ਲਾਂਚ ਕਰ ਚੁੱਕੇ ਹਨ, ਜੋ ਇਸ ਵੇਲੇ ਦੇ ਵੱਡੇ ਸਟਾਰ ਹਨ। ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਦਾ ਸਿਲਸਿਲਾ ਬੰਟੀ ਬੈਂਸ ਵਲੋਂ ਹੁਣ ਜਾਰੀ ਹੈ। ਬੰਟੀ ਬੈਂਸ ਆਪਣੇ ਪ੍ਰੋਜੈਕਟਸ ਨਾਲ ਦਰਸ਼ਕਾਂ ਨੂੰ ਹਰ ਵਾਰ ਸਰਪ੍ਰਾਈਜ਼ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪਤੀ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਈ ਮੰਦਿਰਾ ਬੇਦੀ, ਦੋਸਤਾਂ ਨੇ ਦਿੱਤਾ ਸਹਾਰਾ


sunita

Content Editor

Related News