‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਦਰਜ ਕਰਵਾਇਆ ਮਾਮਲਾ

06/28/2022 1:44:38 PM

ਮਾਨਸਾ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ‘ਐੱਸ. ਵਾਈ. ਐੱਲ.’ ਗੀਤ ਲੀਕ ਕਰਨ ਵਾਲਿਆਂ ’ਤੇ ਮਾਮਲਾ ਦਰਜ ਕਰਵਾਇਆ ਹੈ। ਦੱਸ ਦੇਈਏ ਕਿ ‘ਐੱਸ. ਵਾਈ. ਐੱਲ.’ ਗੀਤ ਅਧਿਕਾਰਕ ਤੌਰ ’ਤੇ 23 ਜੂਨ ਨੂੰ ਰਿਲੀਜ਼ ਕੀਤਾ ਜਾਣਾ ਸੀ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਇਸ ਗੀਤ ਨੂੰ 20 ਜੂਨ ਨੂੰ ਹੀ ਲੀਕ ਕਰ ਦਿੱਤਾ ਤੇ ਵ੍ਹਟਸਐੱਪ ਗਰੁੱਪਸ ’ਚ ਸ਼ੇਅਰ ਕਰ ਦਿੱਤਾ।

PunjabKesari

ਸਿੱਧੂ ਦੇ ਪਿਤਾ ਵਲੋਂ ਦਰਜ ਕਰਵਾਏ ਮਾਮਲੇ ਦੀ ਕਾਪੀ ਵੀ ਸਾਹਮਣੇ ਆ ਗਈ ਹੈ। ਉਥੇ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ’ਤੇ ਇਸ ਮਾਮਲੇ ਦੀ ਕਾਪੀ ਤੋਂ ਬਾਅਦ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਇਕ ਦੋਸ਼ੀ ਨੂੰ ਸਿੱਧੂ ਦੀ ਮਾਤਾ ਜੀ ਵਲੋਂ ਮੁਆਫ਼ ਕਰ ਦਿੱਤਾ ਗਿਆ ਹੈ।

PunjabKesari

ਪੋਸਟ ’ਚ ਲਿਖਿਆ ਹੈ, ‘‘ਜਿਨ੍ਹਾਂ ਨੇ ਸਿੱਧੂ ਮੂਸੇ ਵਾਲਾ ਦੇ ਗੀਤ ਨੂੰ ਲੀਕ ਤੇ ਅੱਗੇ ਵਾਇਰਲ ਕੀਤਾ, ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ, ਜਿਸ ਦੀ ਕਾਪੀ ਅਸੀਂ ਸਾਂਝੀ ਕਰ ਦਿੱਤੀ ਹੈ। ਜਿਸ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨੂੰ ਸਿੱਧੂ ਦੀ ਮਾਤਾ ਜੀ ਵਲੋਂ ਮੁਆਫ਼ ਕਰ ਦਿੱਤਾ ਗਿਆ ਹੈ ਪਰ ਅਸੀਂ ਅਗਲੇ ਬੰਦਿਆਂ ਨੂੰ ਮੁਆਫ਼ ਨਹੀਂ ਕਰਾਂਗੇ। ਕਿਰਪਾ ਕਰਕੇ ਅਜਿਹੇ ਕੰਮਾਂ ’ਚ ਸ਼ਮੂਲੀਅਤ ਨਾ ਰੱਖੋ।’’

PunjabKesari

ਦੱਸ ਦੇਈਏ ਕਿ ‘ਐੱਸ. ਵਾਈ. ਐੱਲ.’ ਗੀਤ ਨੂੰ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲਿਆਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਭਾਰਤ ’ਚ ਉਸ ਨੂੰ ਬੈਨ ਕਰ ਦਿੱਤਾ ਗਿਆ ਹੈ ਪਰ ਵਿਦੇਸ਼ ਰਹਿੰਦੇ ਲੋਕ ਹੁਣ ਵੀ ਇਸ ਗੀਤ ਨੂੰ ਸੁਣ ਤੇ ਦੇਖ ਸਕਦੇ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News