ਰਾਜ ਕੁੰਦਰਾ ਤੋਂ ਬਾਅਦ ਹੁਣ ਪਤਨੀ ਤੇ ਸੱਸ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਲਖਨਊ ’ਚ FIR ਦਰਜ

Monday, Aug 09, 2021 - 02:35 PM (IST)

ਮੁੰਬਈ (ਬਿਊਰੋ)– ਫ਼ਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ’ਤੇ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਪਤੀ ਰਾਜ ਕੁੰਦਰਾ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ’ਚ ਜੇਲ੍ਹ ’ਚ ਬੰਦ ਹੈ, ਜਦਕਿ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਖ਼ਿਲਾਫ਼ ਲਖਨਊ ’ਚ ਕਰੋੜਾਂ ਦੀ ਠੱਗੀ ਦੇ ਮਾਮਲੇ ’ਚ ਕੇਸ ਦਰਜ ਕੀਤਾ ਗਿਆ ਹੈ। ਲਖਨਊ ਤੋਂ ਪੁਲਸ ਦੀ ਟੀਮ ਮੁੰਬਈ ਰਵਾਨਾ ਹੋ ਰਹੀ ਹੈ, ਜਿਥੇ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਤੋਂ ਪੁੱਛਗਿੱਛ ਕਰੇਗੀ।

ਫ਼ਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ’ਤੇ ਠੱਗੀ ਦਾ ਦੋਸ਼ ਲਗਾ ਕੇ ਲਖਨਊ ਦੇ ਵਪਾਰੀ ਨੇ ਕੇਸ ਦਰਜ ਕਰਵਾਇਆ ਹੈ। ਲਖਨਊ ਦੇ ਹਜ਼ਰਤਗੰਜ ਤੇ ਗੋਮਤੀਨਗਰ ਦੇ ਵਿਭੂਤੀ ਖੰਡ ਥਾਣੇ ’ਚ ਕੇਸ ਦਰਜ ਹੈ। ਇਸੇ ਤਹਿਤ ਲਖਨਊ ਦੀ ਪੁਲਸ ਟੀਮ ਸੋਮਵਾਰ ਨੂੰ ਮੁੰਬਈ ਰਵਾਨਾ ਹੋਈ। ਲਖਨਊ ਪੁਲਸ ਦੀ ਟੀਮ ਇਸ ਕਰੋੜਾਂ ਦੀ ਠੱਗੀ ਮਾਮਲੇ ’ਚ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕਰੇਗੀ।

ਇਹ ਖ਼ਬਰ ਵੀ ਪੜ੍ਹੋ : ਹਨੀ ਸਿੰਘ ਦੀ ਪਤਨੀ ਦਾ ਦਾਅਵਾ, ਹੋਰਨਾਂ ਮਹਿਲਾਵਾਂ ਨਾਲ ਇਤਰਾਜ਼ਯੋਗ ਹਾਲਤ ’ਚ ਮਿਲੀਆਂ ਸਨ ਤਸਵੀਰਾਂ

ਸ਼ਿਲਪਾ ਸ਼ੈੱਟੀ ਫ਼ਿਲਮਾਂ ਤੇ ਐਡ ਫ਼ਿਲਮਾਂ ’ਚ ਅਦਾਕਾਰੀ ਕਰਨ ਸਮੇਤ ਕਈ ਕਾਰੋਬਾਰ ਵੀ ਚਲਾਉਂਦੀ ਹੈ। ਸ਼ਿਲਪਾ ਸ਼ੈੱਟੀ ਆਈ. ਓ. ਐੱਸ. ਆਈ. ਐੱਸ. ਵੈੱਲਨੈੱਸ ਸੈਂਟਰ ਨਾਂ ਨਾਲ ਇਕ ਫਿਟਨੈੱਸ ਚੇਨ ਚਲਾਉਂਦੀ ਹੈ। ਇਸ ਕੰਪਨੀ ਦੀ ਚੇਅਰਪਰਸਨ ਸ਼ਿਲਪਾ ਸ਼ੈੱਟੀ ਹੈ ਤੇ ਉਸ ਦੀ ਮਾਂ ਸੁਨੰਦਾ ਡਾਇਰੈਕਟਰ ਹੈ।

ਦੇਸ਼ ਭਰ ’ਚ ਲੋਕਾਂ ਤੋਂ ਵੈੱਲਨੈੱਸ ਸੈਂਟਰ ਦੀ ਬ੍ਰਾਂਚ ਖੋਲ੍ਹਣ ਦੇ ਨਾਂ ’ਤੇ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਫਿਕਸ ਡਿਪਾਜ਼ਿਟ ਕਰਵਾ ਰਹੀਆਂ ਹਨ। ਇਸੇ ਲੜੀ ’ਚ ਲਖਨਊ ਦੇ ਵੀ ਦੋ ਲੋਕਾਂ ਤੋਂ ਕਈ ਕਰੋੜ ਰੁਪਏ ਲਏ ਗਏ ਹਨ। ਲਖਨਊ ਪੁਲਸ ਨੇ ਦੋਵਾਂ ਹੀ ਮਾਮਲਿਆਂ ’ਚ ਜਾਂਚ ਤੇਜ਼ ਕਰ ਦਿੱਤੀ ਹੈ। ਲਖਨਊ ਪੁਲਸ ਦੀ ਟੀਮ ਮੰਗਲਵਾਰ ਸ਼ਾਮ ਨੂੰ ਮੁੰਬਈ ਪਹੁੰਚੇਗੀ। ਪੁਲਸ ਦੀਆਂ ਟੀਮਾਂ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਮਾਂ ਸੁਨੰਦਾ ਤੋਂ ਪੁੱਛਗਿੱਛ ਕਰਨਗੇ। ਜੇਕਰ ਇਸ ਮਾਮਲੇ ’ਚ ਦੋਵਾਂ ਦੀ ਭੂਮਿਕਾ ਪਾਈ ਜਾਂਦੀ ਹੈ ਤਾਂ ਗ੍ਰਿਫ਼ਤਾਰੀ ਵੀ ਸੰਭਵ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News