ਸੁਸ਼ਾਤ ਸਿੰਘ ਰਾਜਪੂਤ ਮਾਮਲੇ 'ਚ ਨਵਾਂ ਮੋੜ, ਦਰਜ ਹੋਈ FIR
Tuesday, Jul 28, 2020 - 08:35 PM (IST)

ਮੁੰਬਈ(ਬਿਊਰੋ) - ਸੁਸ਼ਾਤ ਸਿੰਘ ਰਾਜਪੂਤ ਮਾਮਲੇ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸੁਸ਼ਾਤ ਦੇ ਪਿਤਾ ਨੇ ਸੁਸ਼ਾਂਤ ਦੀ ਗਰਲਫਰੈਂਡ ਰਹੇ ਚੁੱਕੀ ਰਿਆ ਚੱਕਰਵਰਤੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਵਾਈ ਹੈ।ਇਸ ਤੋਂ ਇਲਾਵਾ 5 ਹੋਰ ਵਿਅਕਤੀਆਂ 'ਤੇ ਵੀ ਕੇਸ ਦਰਜ ਕੀਤਾ ਗਿਆ ਹੈ। ਸੁਸ਼ਾਂਤ ਦੇ ਪਿਤਾ ਦਾ ਆਰੋਪ ਹੈ ਕਿ ਰਿਆ ਨੇ ਸੁਸ਼ਾਂਤ ਆਪਣੇ ਪਿਆਰ 'ਚ ਫਸਾ ਕੇ ਉਸ ਤੋਂ ਪੈਸੇ ਲਏ ਅਤੇ ਸੁਸਾਇਡ ਕਰਨ ਲਈ ਉਕਸਾਇਆ ਹੈ।
ਸੁਸ਼ਾਂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੁੰਬਈ ਪੁਲਸ ਇਸ ਮਾਮਲੇ ਦੀ ਠੀਕ ਢੰਗ ਨਾਲ ਜਾਂਚ ਨਹੀਂ ਕਰ ਰਹੀ। ਖਬਰਾਂ ਦੀ ਮੰਨੀਏ ਤਾਂ ਸੁਸ਼ਾਂਤ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਮਾਮਲੇ 'ਚ ਪਟਨਾ ਪੁਲਸ ਨਾਲ ਮੁਲਾਕਾਤ ਕੀਤੀ ਹੈ ।ਬਿਹਾਰ 'ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਹੁਣ ਬਿਹਾਰ ਦੇ 4 ਪੁਲਸ ਅਧਿਕਾਰੀ ਮੁੰਬਈ ਲਈ ਰਵਾਨਾ ਹੋ ਚੁੱਕੇ ਹਨ। ਦੱਸਣਯੋਗ ਹੈ ਕਿ ਬੀਤੀ 14 ਜੂਨ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋ ਗਈ ਸੀ ਜਿਸ ਤੋਂ ਇਸ ਕੇਸ ਦੀ ਜਾਂਚ ਚੱਲ ਰਹੀ ਸੀ ।