ਸਲਮਾਨ ਦੇ ਦੋਵੇਂ ਭਰਾਵਾਂ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ

Tuesday, Jan 05, 2021 - 09:35 AM (IST)

ਸਲਮਾਨ ਦੇ ਦੋਵੇਂ ਭਰਾਵਾਂ ਖ਼ਿਲਾਫ਼ FIR ਦਰਜ, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ) : ਬੀ. ਐਮ. ਸੀ. ਨੇ ਸੋਹੇਲ ਖ਼ਾਨ, ਅਰਬਾਜ਼ ਖ਼ਾਨ, ਨਿਰਵਾਨ ਖ਼ਾਨ ਖ਼ਿਲਾਫ਼ ਐਫ. ਆਈ. ਆਰ. ਦਰਜ ਕੀਤੀ ਹੈ। ਦਰਅਸਲ ਇਹ ਕੇਸ ਏਅਰਪੋਰਟ 'ਤੇ ਬੀ. ਐਮ. ਸੀ. ਨਿਯਮਾਂ ਦੀ ਉਲੰਘਣਾ ਕਰਨ ਲਈ ਦਰਜ ਕੀਤਾ ਗਿਆ ਹੈ। ਸੋਹੇਲ ਖ਼ਾਨ, ਉਸ ਦਾ ਬੇਟਾ ਨਿਰਵਾਨ ਖ਼ਾਨ ਅਤੇ ਭਰਾ ਅਰਬਾਜ਼ ਖ਼ਾਨ 25 ਦਸੰਬਰ ਨੂੰ ਯੂ. ਏ. ਈ.ਤੋਂ ਮੁੰਬਈ ਆਏ ਸੀ।

ਇਹ ਦੱਸਿਆ ਜਾ ਰਿਹਾ ਕਿ ਹੋਟਲ ਤਾਜ ਲੈਂਡਜ਼ ਐਂਡ ਦੀ ਬੁੱਕਿੰਗ ਹੋਣ ਤੋਂ ਬਾਅਦ ਇਹ ਤਿੰਨੇ ਹਵਾਈ ਅੱਡੇ ਤੋਂ ਬਾਹਰ ਆਏ ਪਰ ਹੋਟਲ 'ਚ ਕੁਆਰੰਟਿਨ ਹੋਣ ਦੀ ਥਾਂ ਸਿੱਧਾ ਘਰ ਚਲੇ ਗਏ।

ਨਿਯਮਾਂ ਦਾ ਕੀਤਾ ਉਲੰਘਨ
ਕੋਵਿਡ 19 ਦੇ ਨਿਯਮਾਂ ਦੇ ਤਹਿਤ 25 ਦਸੰਬਰ ਨੂੰ ਦੁਬਈ ਤੋਂ ਮੁੰਬਈ ਪਰਤੇ ਅਰਬਾਜ਼ ਖ਼ਾਨ, ਸੋਹੇਲ ਖ਼ਾਨ ਤੇ ਨਿਰਵਾਣ ਨੂੰ ਬੀ. ਐੱਮ. ਸੀ. ਵਲੋਂ ਕਿਸੇ ਹੋਟਲ ’ਚ ਕੁਆਰੰਟੀਨ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਜਦੋਂ ਬੀ. ਐੱਮ. ਸੀ. ਨੂੰ ਇਸ ਲੱਗੀ ਕਿ ਤਿੰਨਾਂ ਨੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ ਤਾਂ ਬੀ. ਐੱਮ. ਸੀ. ਅਫ਼ਸਰ ਸੰਜੇ ਫੁੰਦੇ ਨੇ ਤਿੰਨਾਂ ਖ਼ਿਲਾਫ਼ ਖਾਰ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਕਰਵਾਈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News