ਜਾਣੋ ਕੋਣ ਹੈ ਯਸ਼ ਦਾਸ ਗੁਪਤਾ ਅਤੇ ਕਿਉਂ ਜੁੜ ਰਿਹਾ ਹੈ ਨੁਸਰਤ ਜਹਾਂ ਨਾਲ ਨਾਮ

Saturday, Jun 12, 2021 - 10:33 AM (IST)

ਜਾਣੋ ਕੋਣ ਹੈ ਯਸ਼ ਦਾਸ ਗੁਪਤਾ ਅਤੇ ਕਿਉਂ ਜੁੜ ਰਿਹਾ ਹੈ ਨੁਸਰਤ ਜਹਾਂ ਨਾਲ ਨਾਮ

ਮੁੰਬਈ- ਪਿਛਲੇ ਦਿਨੀਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਨੁਸਰਤ ਜਹਾਂ ਅਤੇ ਉਸ ਦੇ ਪਤੀ ਨਿਖਿਲ ਜੈਨ ਦਰਮਿਆਨ ਫੁੱਟ ਪੈਣ ਦੀਆਂ ਖ਼ਬਰਾਂ ਆਈਆਂ ਸਨ। ਸੁਰਖੀਆਂ ਦਾ ਬਾਜ਼ਾਰ ਕੁਝ ਦਿਨਾਂ ਤੋਂ ਗਰਮ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਨੁਸਰਤ ਪਤੀ ਨਿਖਿਲ ਦੇ ਨਾਲ ਨਹੀਂ ਰਹਿੰਦੀ।

PunjabKesariਉਸ ਦੇ ਗਰਭਵਤੀ ਹੋਣ ਦੀ ਖ਼ਬਰ ਫੈਲਣ 'ਤੇ ਇਸ ਮਾਮਲੇ ਨੂੰ ਅੱਗ ਲੱਗ ਗਈ। ਇਹ ਕਿਹਾ ਗਿਆ ਸੀ ਕਿ ਨੁਸਰਤ ਜਹਾਂ ਮਹੀਨਿਆਂ ਤੋਂ ਗਰਭਵਤੀ ਹੈ। ਦੂਜੇ ਪਾਸੇ ਉਸ ਦੇ ਪਤੀ ਨਿਖਿਲ ਜੈਨ ਨੇ ਕਿਹਾ ਕਿ ਅਸੀਂ ਛੇ ਮਹੀਨਿਆਂ ਤੋਂ ਇਕ ਦੂਜੇ ਤੋਂ ਅਲੱਗ ਰਹਿ ਰਹੇ ਹਾਂ ਤਾਂ ਇਹ ਬੱਚਾ ਮੇਰਾ ਕਿਵੇਂ ਹੋ ਸਕਦਾ ਹੈ?

PunjabKesari
ਇਸ ਦੌਰਾਨ ਅਦਾਕਾਰ ਯਸ਼ ਦਾਸਗੁਪਤਾ ਦਾ ਨਾਮ ਵੀ ਚਰਚਾ ਵਿੱਚ ਆਇਆ ਅਤੇ ਕਿਹਾ ਗਿਆ ਕਿ ਨੁਸਰਤ ਉਸ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਯਸ਼ ਦਾਸਗੁਪਤਾ ਬੰਗਾਲ ਦਾ ਮਸ਼ਹੂਰ ਅਦਾਕਾਰ ਹੈ। ਸਾਲ 2021 ਵਿਚ ਹੋਈਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਉਹ ਭਾਜਪਾ ਵਿਚ ਸ਼ਾਮਲ ਹੋਏ ਸਨ।

PunjabKesariਉਹ ਚੋਣਾਂ ਵਿਚ ਵੀ ਖੜੇ ਸਨ ਪਰ ਉਨ੍ਹਾਂ ਨੂੰ ਜਿੱਤ ਨਹੀਂ ਮਿਲੀ। ਉਸ ਸਮੇਂ ਯਸ਼ ਦਾਸਗੁਪਤਾ ਨੁਸਰਤ ਨਾਲ ਡੇਟਿੰਗ ਕਰਨ ਦੀ ਖ਼ਬਰ ਚਰਚਾ ਵਿਚ ਆਈ ਸੀ। ਯਸ਼ ਦਾਸਗੁਪਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨੈਸ਼ਨਲ ਟੀ.ਵੀ. ਸੀਰੀਅਲਾਂ 'ਬਸੇਰਾ', 'ਬਾਂਦਨੀ', 'ਨਾ ਆਣਾ ਇਸ ਦੇਸ਼ ਮੇਰੀ ਲਾਡੋ', 'ਅਦਾਲਤ' ਅਤੇ 'ਮਹਿਮਾ ਸ਼ਨੀਦੇਵ ਕੀ' ਵਿਚ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਵਿਚ ਆਪਣੀ ਪਛਾਣ ਬਣਾਈ। ਇਸ ਤੋਂ ਇਲਾਵਾ ਉਸ ਨੇ 'ਰਿਤੂ ਮੇਲਾ ਝੂਮ ਤੇਰਾ ਰਾ ਰਾ' ਵਿਚ ਵੀ ਹਿੱਸਾ ਲਿਆ। ਉਸਨੇ ਬੰਗਾਲੀ ਸ਼ੋਅ 'ਬੋਝਨਾ ਸੇ ਬੋਜੈਨਾ' ਵਿੱਚ ਵੀ ਕੰਮ ਕੀਤਾ ਸੀ।

PunjabKesari

ਇਸ ਤੋਂ ਬਾਅਦ ਉਸ ਨੇ ਬੰਗਾਲੀ ਫ਼ਿਲਮਾਂ 'ਮੂਨ ਜਾਨ ਨਾ' ਅਤੇ 'ਐੱਸ.ਓ ਐੱਸ ਕੋਲਕਾਤਾ' ਵਿੱਚ ਕੰਮ ਕੀਤਾ। ਨੁਸਰਤ ਅਤੇ ਯਸ਼ ਦਾਸਗੁਪਤਾ 2020 ਵਿਚ ਆਈ ਫ਼ਿਲਮ ਐੱਸ.ਓ.ਐੱਸ ਕੋਲਕਾਤਾ ਵਿਚ ਨਜ਼ਰ ਆਏ ਸਨ। ਇਸ ਫ਼ਿਲਮ ਦੇ ਦੌਰਾਨ ਹੀ ਯਸ਼ ਅਤੇ ਨੁਸਰਤ ਦੀ ਦੋਸਤੀ ਹੋਰ ਡੂੰਘੀ ਹੋਈ। ਕਈ ਵਾਰ ਦੋਵੇਂ ਇਕੱਠੇ ਦਿਖਾਈ ਦਿੱਤੇ। ਯਸ਼ ਅਤੇ ਨੁਸਰਤ ਦੇ ਰਾਜਸਥਾਨ ਦੀ ਯਾਤਰਾ ਤੇ ਇਕੱਠੇ ਹੋਣ ਦੀ ਗੱਲ ਜਦੋਂ ਸਭ ਦੇ ਸਾਹਮਣੇ ਆਈ ਤਾਂ ਇਨ੍ਹਾਂ ਗੱਲਾਂ ਨੂੰ ਹੋਰ ਹਵਾ ਮਿਲੀ।


author

Aarti dhillon

Content Editor

Related News