ਮਹਾਤਮਾ ਗਾਂਧੀ ''ਤੇ ਬਣੀਆਂ ਇਹ ਫ਼ਿਲਮਾਂ ਸੋਚਣ ਲਈ ਕਰਨਗੀਆਂ ਮਜ਼ਬੂਰ, ਜਾਗ ਜਾਵੇਗੀ ਦੇਸ਼ ਭਗਤੀ ਦੀ ਭਾਵਨਾ
Sunday, Oct 02, 2022 - 04:40 PM (IST)
ਨਵੀਂ ਦਿੱਲੀ (ਬਿਊਰੋ) : 2 ਅਕਤੂਬਰ ਦਿਨ ਐਤਵਾਰ ਨੂੰ ਦੇਸ਼ ਭਰ 'ਚ 153ਵੀਂ ਗਾਂਧੀ ਜਯੰਤੀ ਮਨਾਈ ਜਾ ਰਹੀ ਹੈ। ਇਸ ਮੌਕੇ ਲੋਕ ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ 'ਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰ ਰਹੇ ਹਨ। ਅੱਜ ਅਸੀਂ ਸਿਨੇਮਾ ਜਗਤ 'ਚ ਗਾਂਧੀ ਜੀ ਦੀ ਸ਼ਖਸੀਅਤ ਤੋਂ ਪ੍ਰੇਰਿਤ ਹੋ ਕੇ ਕਈ ਫ਼ਿਲਮਾਂ ਬਣਾਈਆਂ ਹਨ ਪਰ ਗਾਂਧੀ ਜਯੰਤੀ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਫ਼ਿਲਮਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਬਾਪੂ ਦੀ ਸ਼ਾਨ ਤੋਂ ਜਾਣੂ ਕਰਵਾਇਆ ਹੈ।
ਗਾਂਧੀ
ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੀ ਸ਼ਖਸੀਅਤ ਅਤੇ ਜੀਵਨ 'ਤੇ ਆਧਾਰਿਤ ਇਹ ਫ਼ਿਲਮ ਸਾਲ 1982 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਬਾਪੂ ਦੇ ਜੀਵਨ ਨੂੰ ਬਾਰੀਕੀ ਨਾਲ ਦਰਸਾਇਆ ਗਿਆ ਹੈ। ਰਿਚਰਡ ਐਟਨਬਰੋ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ 'ਚ ਬੇਨ ਕਿੰਗਸਲੇ ਨੇ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਨੇ 8 ਆਸਕਰ ਐਵਾਰਡ ਜਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਅੱਜ ਲਾਉਣਗੇ ਸ਼ੋਅ
ਨਾਈਨ ਐਵਰਜ਼ ਟੂ ਰਾਮ
ਸਾਲ 1963 'ਚ ਰਿਲੀਜ਼ ਹੋਈ ਫ਼ਿਲਮ 'ਨਾਈਨ ਐਵਰਜ਼ ਟੂ ਰਾਮ' ਮਹਾਤਮਾ ਗਾਂਧੀ ਦੀ ਹੱਤਿਆ ਤੋਂ 9 ਘੰਟੇ ਪਹਿਲਾਂ ਦੀ ਕਾਲਪਨਿਕ ਕਹਾਣੀ 'ਤੇ ਆਧਾਰਿਤ ਹੈ। ਫ਼ਿਲਮ 'ਚ ਬਾਪੂ ਦੀ ਹੱਤਿਆ ਅਤੇ ਨੱਥੂਰਾਮ ਗੋਡਸੇ ਦੀ ਜੀਵਨੀ ਨੂੰ ਦਰਸਾਇਆ ਗਿਆ ਹੈ। ਅੰਗਰੇਜ਼ੀ ਕਲਾਕਾਰ ਹੋਰਸਟ ਬੁੱਚ ਹੋਲਜ਼ ਨੇ ਫ਼ਿਲਮ 'ਚ ਨੱਥੂਰਾਮ ਗੋਡਸੇ ਦੀ ਭੂਮਿਕਾ ਨਿਭਾਈ ਹੈ। ਨਾਈਨ ਐਵਰਜ਼ ਟੂ ਰਾਮਾ ਸਟੈਨਲ ਵੋਲਪਰਟ ਦੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਹੈ।
ਦਿ ਮੇਕਿੰਗ ਆਫ ਮਹਾਤਮਾ ਗਾਂਧੀ
ਫ਼ਿਲਮ ਮੋਹਨਦਾਸ ਕਰਮਚੰਦ ਗਾਂਧੀ ਤੋਂ ਮਹਾਤਮਾ ਗਾਂਧੀ ਤਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਫ਼ਿਲਮ 'ਚ ਮਹਾਤਮਾ ਜੀ ਦੱਖਣੀ ਅਫਰੀਕਾ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਸ ਫ਼ਿਲਮ 'ਚ ਅਦਾਕਾਰ ਰਜਤ ਕਪੂਰ ਨੇ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੂੰ ਆਪਣੀ ਫ਼ਿਲਮ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ।
ਇਹ ਖ਼ਬਰ ਵੀ ਪੜ੍ਹੋ : ਵਿਜੇ ਸੇਤੁਪਤੀ ਦੀ ਸਾਇਲੈਂਟ ਫ਼ਿਲਮ ‘ਗਾਂਧੀ ਟਾਕਸ’ ਦਾ ਟੀਜ਼ਰ ਰਿਲੀਜ਼ (ਵੀਡੀਓ)
ਹੇ ਰਾਮ
ਕਮਲ ਹਾਸਨ ਦੁਆਰਾ ਨਿਰਮਿਤ ਫ਼ਿਲਮ 'ਹੇ ਰਾਮ' ਸਾਲ 2000 'ਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਮਹਾਤਮਾ ਗਾਂਧੀ ਦੀ ਹੱਤਿਆ 'ਤੇ ਆਧਾਰਿਤ ਹੈ। ਫ਼ਿਲਮ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਦਿਖਾਇਆ ਗਿਆ ਹੈ। ਫ਼ਿਲਮ 'ਹੇ ਰਾਮ' ਨਸੀਰੂਦੀਨ ਸ਼ਾਹ ਨੇ ਬਾਪੂ ਦਾ ਕਿਰਦਾਰ ਨਿਭਾਇਆ ਹੈ ਅਤੇ ਕਮਲ ਹਾਸਨ ਨੇ ਨੱਥੂਰਾਮ ਗੋਡਸੇ ਦਾ ਕਿਰਦਾਰ ਨਿਭਾਇਆ ਹੈ, ਜਦਕਿ ਸ਼ਾਹਰੁਖ ਖ਼ਾਨ ਨੇ ਵੀ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਈ ਹੈ।
ਗਾਂਧੀ ਮਾਈ ਫਾਦਰ
ਸਾਲ 2007 'ਚ ਰਿਲੀਜ਼ ਹੋਈ ਫਿਰੋਜ਼ ਅੱਬਾਸ ਖ਼ਾਨ ਦੀ ਫ਼ਿਲਮ 'ਗਾਂਧੀ ਮੇਰੇ ਪਿਤਾ' ਗਾਂਧੀ ਦੇ ਜੀਵਨ 'ਤੇ ਆਧਾਰਿਤ ਹੈ। ਫ਼ਿਲਮ 'ਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਸ ਫ਼ਿਲਮ 'ਚ ਦਰਸ਼ਨ ਜਰੀਵਾਲਾ ਨੇ ਗਾਂਧੀ ਜੀ ਦੀ ਭੂਮਿਕਾ ਨਿਭਾਈ ਹੈ ਅਤੇ ਅਕਸ਼ੈ ਖੰਨਾ ਨੇ ਹੀਰਾਲਾਲ ਗਾਂਧੀ ਦੀ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਸੈਫ਼-ਕਰੀਨਾ ਨੇ ਖ਼ਰੀਦੀ ਆਰਾਮਦਾਇਕ ‘ਜੀਪ ਰੈਂਗਲਰ ਰੂਬੀਕਨ’, ਕੀਮਤ ਜਾਣਕੇ ਹੋ ਜਾਓਗੇ ਹੈਰਾਨ
ਲਗੇ ਰਹੋ ਮੁੰਨਾ ਭਾਈ
ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਲਗੇ ਰਹੋ ਮੁੰਨਾ ਭਾਈ' ਨੇ ਮਨੋਰੰਜਨ ਦੇ ਨਾਲ-ਨਾਲ ਇਕ ਮਜ਼ਬੂਤ ਸੰਦੇਸ਼ ਵੀ ਦਿੱਤਾ ਹੈ। ਫ਼ਿਲਮ ਅੱਜ ਦੇ ਆਧੁਨਿਕ ਸੰਸਾਰ 'ਚ ਜੀਵਨ ਦੇ ਮੁੱਲ ਦੇ ਸਿਧਾਂਤਾਂ ਬਾਰੇ ਗੱਲ ਕਰਦੀ ਹੈ।
ਮੈਨੇ ਗਾਂਧੀ ਕੋ ਨਹੀਂ ਮਾਰਾ
2005 ਦੀ 'ਮੈਨੇ ਗਾਂਧੀ ਕੋ ਨਹੀਂ ਮਾਰਾ' 'ਚ ਅਨੁਪਮ ਖੇਰ ਨੇ ਇਕ ਸੇਵਾਮੁਕਤ ਪ੍ਰੋਫੈਸਰ ਦੀ ਭੂਮਿਕਾ ਨਿਭਾਈ ਹੈ, ਜੋ ਥੋੜਾ ਮਾਨਸਿਕ ਤੌਰ 'ਤੇ ਬੀਮਾਰ ਹੈ ਅਤੇ ਸੋਚਦਾ ਹੈ ਕਿ ਉਸ 'ਤੇ ਬਾਪੂ ਦੀ ਹੱਤਿਆ ਦਾ ਦੋਸ਼ ਹੈ।