ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਹੁਣ ਇਸ ਨਿਰਦੇਸ਼ਕ ਦੀ ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
Thursday, May 25, 2023 - 01:05 PM (IST)
ਸੋਨਭੱਦਰ (ਭਾਸ਼ਾ) - ਭੋਜਪੁਰੀ ਫ਼ਿਲਮ ਨਿਰਮਾਤਾ-ਨਿਰਦੇਸ਼ਕ ਸੁਭਾਸ਼ ਚੰਦਰ ਤਿਵਾੜੀ ਬੁੱਧਵਾਰ ਨੂੰ ਸੋਨਭੱਦਰ ਸ਼ਹਿਰ ਦੇ ਇਕ ਹੋਟਲ ਦੇ ਕਮਰੇ ’ਚ ਸ਼ੱਕੀ ਹਾਲਾਤ ’ਚ ਮ੍ਰਿਤਕ ਪਾਏ ਗਏ। ਪੁਲਸ ਨੇ ਦੱਸਿਆ ਕਿ ਉਹ ਆਪਣੀ ਫ਼ਿਲਮ ‘ਦੋ ਦਿਲ ਬੰਧੇ ਏਕ ਡੋਰੀ ਸੇ’ ਦੀ ਸ਼ੂਟਿੰਗ ਦੇ ਸਿਲਸਿਲੇ ’ਚ ਬੀਤੀ 11 ਮਈ ਤੋਂ ਇਸ ਹੋਟਲ ’ਚ ਰੁਕੇ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ
ਸਿੰਘ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ ਮੰਗਲਵਾਰ ਨੂੰ ਹੀ ਖ਼ਤਮ ਹੋ ਗਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਛਾਤੀ ’ਚ ਦਰਦ ਹੋਇਆ ਸੀ, ਜਿਸ ’ਤੇ ਉਨ੍ਹਾਂ ਨੂੰ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਬੈਗ ਲੈ ਕੇ ਸਕੂਟਰ ਤੋਂ ਰਾਸ਼ਨ ਲੈਣ ਨਿਕਲੇ ਅਰਿਜੀਤ ਸਿੰਘ, ਦਿਲ ਨੂੰ ਛੂਹ ਰਹੀ ਸਾਦਗੀ ਭਰੀ ਵੀਡੀਓ
ਸੁਭਾਸ਼ ਚੰਦਰ ਤਿਵਾੜੀ ਮੰਗਲਵਾਰ ਸ਼ਾਮ ਨੂੰ ਸ਼ੂਟਿੰਗ ਪੂਰੀ ਕਰਕੇ ਹੋਟਲ ਪਰਤੇ ਸੀ ਪਰ ਬੁੱਧਵਾਰ ਸਵੇਰੇ 10 ਵਜੇ ਤੱਕ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਣ ’ਤੇ ਉਥੇ ਤਾਇਨਾਤ ਸਟਾਫ ਨੇ ਹੋਟਲ ਮਾਲਕ ਨੂੰ ਸੂਚਿਤ ਕੀਤਾ। ਜਦੋਂ ਪੁਲਸ ਨੇ ਦਰਵਾਜ਼ਾ ਕੱਟ ਕੇ ਖੋਲ੍ਹਿਆ ਤਾਂ ਤਿਵਾੜੀ ਦੀ ਲਾਸ਼ ਮੰਜੇ ’ਤੇ ਪਈ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।