ਫ਼ਿਲਮਫੇਅਰ ਐਵਾਰਡਸ : ਰਣਬੀਰ-ਆਲੀਆ ਬਣੇ ਬੈਸਟ ਐਕਟਰ ਤੇ ਐਕਟਰੈੱਸ, ‘12ਵੀਂ ਫੇਲ’ ਤੇ ‘ਐਨੀਮਲ’ ਦਾ ਜਲਵਾ

Monday, Jan 29, 2024 - 02:28 PM (IST)

ਮੁੰਬਈ (ਬਿਊਰੋ)– ਫ਼ਿਲਮਫੇਅਰ ਐਵਾਰਡਸ ਦਾ 69ਵਾਂ ਐਡੀਸ਼ਨ ਐਤਵਾਰ ਨੂੰ ਗੁਜਰਾਤ ਦੇ ਗਾਂਧੀਨਗਰ ’ਚ ਹੋਇਆ। ਜਿਥੇ ਕਰਨ ਜੌਹਰ, ਆਯੂਸ਼ਮਾਨ ਖੁਰਾਣਾ ਤੇ ਮਨੀਸ਼ ਪਾਲ ਨੇ ਐਵਾਰਡ ਸ਼ੋਅ ਦੀ ਮੇਜ਼ਬਾਨੀ ਕੀਤੀ, ਉਥੇ ਹੀ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰੇ ਵੀ ਇਸ ਸਮਾਰੋਹ ’ਚ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ

ਵਿਕਰਾਂਤ ਮੈਸੀ ਸਟਾਰਰ ‘12ਵੀਂ ਫੇਲ’ ਤੇ ਰਣਬੀਰ ਕਪੂਰ ਦੀ ‘ਐਨੀਮਲ’ ਪਿਛਲੇ ਸਾਲ ਰਿਲੀਜ਼ ਹੋਈਆਂ ਫ਼ਿਲਮਾਂ ਦੇ ਸਨਮਾਨ ਲਈ ਆਯੋਜਿਤ ਫ਼ਿਲਮਫੇਅਰ ਐਵਾਰਡਸ 2024 ’ਚ ਸਭ ਤੋਂ ਵਧੀਆ ਸਨ। ਦੋਵੇਂ ਫ਼ਿਲਮਾਂ ਨੇ 5-5 ਐਵਾਰਡਸ ਜਿੱਤੇ। ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਬੀਰ ਕਪੂਰ ਤੇ ਆਲੀਆ ਭੱਟ ਲਈ ਇਹ ਮੌਕਾ ਖ਼ਾਸ ਸੀ ਕਿਉਂਕਿ ਦੋਵਾਂ ਕਲਾਕਾਰਾਂ ਨੇ ਆਪੋ-ਆਪਣੇ ਵਰਗਾਂ ’ਚ ‘ਬੈਸਟ ਐਕਟਰ’ ਦਾ ਐਵਾਰਡ ਜਿੱਤਿਆ।

ਵਿਕਰਾਂਤ ਮੈਸੀ ਦੀ ਸਰਪ੍ਰਾਈਜ਼ ਹਿੱਟ ‘12ਵੀਂ ਫੇਲ’ ਨੇ ਐਵਾਰਡ ਜਿਊਰੀ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਫ਼ਿਲਮ ਲਈ ਵਿਕਰਾਂਤ ਨੂੰ ਨਾ ਸਿਰਫ਼ ‘ਬੈਸਟ ਐਕਟਰ’ ਦਾ ਕ੍ਰਿਟਿਕਸ ਚੁਆਇਸ ਐਵਾਰਡ ਮਿਲਿਆ, ਸਗੋਂ ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੂੰ ‘ਬੈਸਟ ਡਾਇਰੈਕਟਰ’ ਵੀ ਚੁਣਿਆ ਗਿਆ। ਇਹ ਹੈ ਫ਼ਿਲਮਫੇਅਰ ਐਵਾਰਡਸ 2024 ਦੇ ਜੇਤੂਆਂ ਦੀ ਪੂਰੀ ਸੂਚੀ–

ਬੈਸਟ ਫ਼ਿਲਮ– 12ਵੀਂ ਫੇਲ
ਬੈਸਟ ਡਾਇਰੈਕਟਰ– ਵਿਧੂ ਵਿਨੋਦ ਚੋਪੜਾ
ਬੈਸਟ ਫ਼ਿਲਮ (ਕ੍ਰਿਟਿਕਸ)– ਜੋਰਮ
ਬੈਸਟ ਐਕਟਰ– ਰਣਬੀਰ ਕਪੂਰ (ਐਨੀਮਲ)
ਬੈਸਟ ਐਕਟਰ (ਕ੍ਰਿਟਿਕਸ)– ਵਿਕਰਾਂਤ ਮੈਸੀ (12ਵੀਂ ਫੇਲ)
ਬੈਸਟ ਐਕਟਰੈੱਸ– ਆਲੀਆ ਭੱਟ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
ਬੈਸਟ ਐਕਟਰੈੱਸ (ਕ੍ਰਿਟਿਕਸ)– ਰਾਣੀ ਮੁਖਰਜੀ (ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ) ਤੇ ਸ਼ੈਫਾਲੀ ਸ਼ਾਹ (ਥ੍ਰੀ ਆਫ ਅੱਸ)
ਬੈਸਟ ਸੁਪੋਰਟਿੰਗ ਐਕਟਰ– ਵਿੱਕੀ ਕੌਸ਼ਲ (ਡੰਕੀ)
ਬੈਸਟ ਸੁਪੋਰਟਿੰਗ ਐਕਟਰੈੱਸ– ਸ਼ਬਾਨਾ ਆਜ਼ਮੀ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
ਬੈਸਟ ਲਿਰਿਕਸ– ਅਮਿਤਾਭ ਭੱਟਾਚਾਰੀਆ (ਤੇਰੇ ਵਸਤੇ– ਜ਼ਰਾ ਹਟਕੇ ਜ਼ਰਾ ਬਚਕੇ)
ਬੈਸਟ ਮਿਊਜ਼ਿਕ ਐਲਬਮ– ਐਨੀਮਲ
ਬੈਸਟ ਪਲੇਬੈਕ ਸਿੰਗਰ (ਮੇਲ)– ਭੁਪਿੰਦਰ ਬੱਬਲ (ਅਰਜਨ ਵੈਲੀ– ਐਨੀਮਲ)
ਬੈਸਟ ਪਲੇਅਬੈਕ ਸਿੰਗਰ (ਫੀਮੇਲ)– ਸ਼ਿਲਪਾ ਰਾਓ (ਬੇਸ਼ਰਮ ਰੰਗ– ਪਠਾਨ)
ਬੈਸਟ ਸਟੋਰੀ– ਅਮਿਤ ਰਾਏ (ਓ. ਐੱਮ. ਜੀ. 2), ਦੇਵਾਸ਼ੀਸ਼ ਮਖੀਜਾ (ਜੋਰਮ)
ਬੈਸਟ ਸਕ੍ਰੀਨਪਲੇਅ– ਵਿਧੂ ਵਿਨੋਦ ਚੋਪੜਾ (12ਵੀਂ ਫੇਲ)
ਬੈਸਟ ਡਾਇਲਾਗ– ਇਸ਼ਿਤਾ ਮੋਇਤਰਾ (ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
ਬੈਸਟ ਬੈਕਗਰਾਊਂਡ ਸਕੋਰ– ਹਰਸ਼ਵਰਧਨ ਰਾਮੇਸ਼ਵਰ (ਐਨੀਮਲ)
ਬੈਸਟ ਸਿਨੇਮੈਟੋਗ੍ਰਾਫੀ– ਅਵਿਨਾਸ਼ ਅਰੁਣ ਧਾਵਾਰੇ (ਥ੍ਰੀ ਆਫ ਅੱਸ)
ਬੈਸਟ ਐਡੀਟਿੰਗ– ਜਸਕੰਵਰ ਸਿੰਘ ਕੋਹਲੀ, ਵਿਧੂ ਵਿਨੋਦ ਚੋਪੜਾ (12ਵੀਂ ਫੇਲ)
ਬੈਸਟ ਐਕਸ਼ਨ– ਜਵਾਨ
ਬੈਸਟ ਵੀ. ਐੱਫ. ਐਕਸ.– ਰੈੱਡ ਚਿੱਲੀਜ਼ ਵੀ. ਐੱਫ. ਐਕਸ. (ਜਵਾਨ)
ਬੈਸਟ ਕੋਰੀਓਗ੍ਰਾਫੀ– ਗਣੇਸ਼ ਆਚਾਰੀਆ (ਵ੍ਹੱਟ ਝੁਮਕਾ– ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ)
ਬੈਸਟ ਡੈਬਿਊ ਡਾਇਰੈਕਟਰ– ਤਰੁਣ ਡੁਡੇਜਾ (ਧਕ ਧਕ)
ਬੈਸਟ ਡੈਬਿਊ ਐਕਟਰ– ਆਦਿਤਿਆ ਰਾਵਲ (ਫਰਾਜ਼)
ਬੈਸਟ ਡੈਬਿਊ ਐਕਟ੍ਰੈੱਸ– ਅਲੀਜੇਹ ਅਗਨੀਹੋਤਰੀ (ਫੱਰੇ)
ਬੈਸਟ ਪ੍ਰੋਡਕਸ਼ਨ ਡਿਜ਼ਾਈਨ– ਸੁਬਰਤ ਚੱਕਰਵਰਤੀ, ਅਮਿਤ ਰੇ (ਸੈਮ ਬਹਾਦਰ)
ਬੈਸਟ ਕਾਸਟਿਊਮ ਡਿਜ਼ਾਈਨ– ਸਚਿਨ ਲਵਲੇਕਰ, ਦਿਵਿਆ ਗੰਭੀਰ, ਨਿਧੀ ਗੰਭੀਰ (ਸੈਮ ਬਹਾਦਰ)
ਬੈਸਟ ਸਾਊਂਡ ਡਿਜ਼ਾਈਨ– ਕੁਨਾਲ ਸ਼ਰਮਾ (ਐੱਮ. ਪੀ. ਐੱਸ. ਈ.) (ਸੈਮ ਬਹਾਦਰ), ਸਿੰਕ ਸਿਨੇਮਾ (ਐਨੀਮਲ)
ਲਾਈਫਟਾਈਮ ਅਚੀਵਮੈਂਟ ਐਵਾਰਡ– ਡੈਵਿਡ ਧਵਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਇਨ੍ਹਾਂ ’ਚੋਂ ਕਿਹੜੀ ਫ਼ਿਲਮ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News