ਫਿਲਮਾਂ ਤੇ ਸੀਰੀਅਲਸ ਦੀ ਸ਼ੂਟਿੰਗ ਨੂੰ ਕੇਂਦਰ ਸਰਕਾਰ ਨੇ ਦਿੱਤੀ ਹਰੀ ਝੰਡੀ

08/23/2020 2:39:34 PM

ਦਿੱਲੀ(ਬਿਊਰੋ) - ਫਿਲਮਾਂ ਅਤੇ ਸੀਰੀਅਲਸ 'ਤੇ ਪਿਛਲੇ 6 ਮਹੀਨੇ ਤੋਂ ਲੱਗੀ ਪਾਬੰਦੀ ਹੁਣ ਖਤਮ ਹੋ ਗਈ ਹੈ । ਕੋਰੋਨਾ ਸਮੇਂ ਦੌਰਾਨ ਬੰਦ ਕੀਤੀਆਂ ਫਿਲਮਾਂ ਅਤੇ ਸੀਰੀਅਲਸ ਦੀ ਸ਼ੂਟਿੰਗਾਂ ਹੁਣ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਦਿੱਤੀ ਹੈ। ਜਾਵੇਡਕਰ ਨੇ ਸ਼ੂਟਿੰਗਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਸ ਅਧੀਨ ਹੁਣ ਫਿਲਮ ਅਤੇ ਸੀਰੀਅਲ ਨਿਰਮਾਤਾ ਆਪਣੀ ਸ਼ੂਟਿੰਗ ਕਰ ਸਕਣਗੇ।ਪਰ ਇਸ ਲਈ ਜਾਰੀ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਪਵੇਗੀ। 

 


ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਪਿਛਲੇ ਲੰਬੇ ਸਮੇਂ ਤੋਂ ਫਿਲਮਾਂ ਅਤੇ ਸੀਰੀਅਲਸ ਦੀ ਸ਼ੂਟਿੰਗ 'ਤੇ ਪਾਬੰਦੀ ਲੱਗਾ ਦਿੱਤੀ ਗਈ ਸੀ ।ਪਰੰਤੂ ਕਈ ਰਾਜਾਂ ਨੇ ਆਪਣੇ ਤੌਰ 'ਤੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਪਰ ਹੁਣ ਹਰ ਥਾਂ ਸ਼ੂਟਿੰਗ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਕੇਂਦਰ ਸਰਕਾਰ ਨੇ ਜਾਰੀ ਕਰ ਦਿੱਤੇ ਹਨ।ਸ਼ੂਟਿੰਗ ਦੌਰਾਨ ਕੈਮਰਾ ਦੇ ਅੱਗੇ ਰਹਿਣ ਵਾਲੇ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਨੂੰ ਮਾਸਕ ਪਾਉਣੇ ਲਾਜ਼ਮੀ ਹੋਣਗੇ ਤੇ ਸਮਾਜਿਕ ਦੂਰੀ ਬਣਾਕੇ ਰੱਖਣੀ ਪਵੇਗੀ।


Lakhan

Content Editor

Related News