ਫਿਲਮ ਦੇ ਸੈੱਟ ''ਤੇ ਇੰਝ ਨਿਕਲੀ ਮਸ਼ਹੂਰ ਸੰਟਟਮੈਨ ਦੀ ਜਾਨ, ਹਾਦਸੇ ਦੀ Live ਵੀਡੀਓ ਆਈ ਸਾਮਹਣੇ
Monday, Jul 14, 2025 - 02:20 PM (IST)

ਚੇਨਈ – ਪ੍ਰਸਿੱਧ ਫਿਲਮ ਨਿਰਦੇਸ਼ਕ ਪੀ.ਏ. ਰੰਜੀਤ ਦੀ ਆਉਣ ਵਾਲੀ ਫਿਲਮ 'ਵੇੱਟੁਵਮ' ਦੇ ਸੈੱਟ 'ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਐਕਸ਼ਨ ਦ੍ਰਿਸ਼ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਸਟੰਟਮੈਨ ਐੱਸ.ਐਮ. ਰਾਜੂ ਦੀ ਮੌਤ ਹੋ ਗਈ। ਇਹ ਹਾਦਸਾ 13 ਜੁਲਾਈ (ਐਤਵਾਰ) ਨੂੰ ਵਾਪਰਿਆ, ਜਦੋਂ ਉਹ ਕਾਰ ਨੂੰ ਪਲਟਾਉਣ ਵਾਲਾ ਖ਼ਤਰਨਾਕ ਸਟੰਟ ਕਰ ਰਹੇ ਸਨ।
ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੇ ਕੀਤੀ ਖੁਦਕੁਸ਼ੀ, 26 ਸਾਲ ਦੀ ਉਮਰ 'ਚ ਛੱਡ ਗਈ ਦੁਨੀਆ
On Cam: Stunt master SM Raju dies while performing high-risk car toppling stunt during film shoot in Tamil Nadu.#PaRanjith pic.twitter.com/jRZDRHK9w0
— Global__Perspectives (@Global__persp1) July 14, 2025
ਹਾਦਸੇ ਦੀ ਵੀਡੀਓ ਹੋਈ ਵਾਇਰਲ
ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਾਜੂ ਇੱਕ ਕਾਰ-ਟਾਪਲਿੰਗ ਸਟੰਟ ਕਰਦੇ ਨਜ਼ਰ ਆ ਰਹੇ ਹਨ। ਜਦੋਂ ਕਾਰ ਰੈਂਪ 'ਤੇ ਚੜ੍ਹੀ, ਉਹ ਹਵਾ ਵਿਚ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ। ਸਟਾਫ ਨੇ ਪਹਿਲਾਂ ਹਾਲਾਤ ਦੀ ਗੰਭੀਰਤਾ ਨੂੰ ਨਹੀਂ ਸਮਝਿਆ, ਪਰ ਜਦੋਂ ਉਹ ਵਾਹਨ ਕੋਲ ਪਹੁੰਚੇ, ਉਦੋਂ ਤੱਕ ਰਾਜੂ ਗੰਭੀਰ ਰੂਪ 'ਚ ਜ਼ਖਮੀ ਹੋ ਚੁੱਕੇ ਸਨ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਸੋਸ਼ਲ ਮੀਡੀਆ ’ਤੇ ਭੜਕਿਆ ਗੁੱਸਾ
ਵਾਇਰਲ ਵੀਡੀਓ ਨੂੰ ਦੇਖਕੇ ਦਰਸ਼ਕਾਂ ਅਤੇ ਫੈਨਜ਼ ਨੇ ਭਾਰੀ ਗੁੱਸਾ ਪ੍ਰਗਟਾਇਆ ਹੈ। ਇੱਕ ਯੂਜ਼ਰ ਨੇ ਲਿਖਿਆ, “ਇਸ ਤਰ੍ਹਾਂ ਦੇ ਸਟੰਟ ਆਟੋਮੈਟਿਕ ਹੋਣੇ ਚਾਹੀਦੇ ਹਨ, ਰਿਮੋਟ ਜਾਂ ਰੋਬੋਟ ਜਾਂ ਐਨੀਮੈਟਿਕ ਤਰੀਕੇ ਨਾਲ। ਇਨਸਾਨ ਦੀ ਜ਼ਿੰਦਗੀ ਨਾ ਗਵਾਈ ਜਾਵੇ।” ਇਕ ਹੋਰ ਨੇ ਲਿਖਿਆ, “ਇਸ ਹਾਦਸੇ ਲਈ ਜ਼ਿੰਮੇਵਾਰ ਕੌਣ? ਹੀਰੋ? ਡਾਇਰੈਕਟਰ? ਪ੍ਰੋਡਿਊਸਰ ਜਾਂ ਸਟੰਟ ਮਾਸਟਰ? ਸਿਰਫ ‘RIP’ ਕਹਿਣ ਨਾਲ ਕੁਝ ਨਹੀਂ ਹੁੰਦਾ। ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਕੌਣ ਕਰੇਗਾ?”
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ, ਫ਼ਿਲਮੀ ਜਗਤ 'ਚ ਛਾਇਆ ਮਾਤਮ
ਐਕਟਰ ਵਿਸ਼ਾਲ ਨੇ ਦਿੱਤਾ ਸਮਰਥਨ
ਅਦਾਕਾਰ ਵਿਸ਼ਾਲ, ਜਿਨ੍ਹਾਂ ਨੇ ਐੱਸ.ਐਮ. ਰਾਜੂ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ, ਉਨ੍ਹਾਂ ਨੇ ਵੀ ਟਵਿੱਟਰ 'ਤੇ ਦੁੱਖ ਜ਼ਾਹਰ ਕੀਤਾ। ਵਿਸ਼ਾਲ ਨੇ ਲਿਖਿਆ, “ਇਸ ਗੱਲ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਰਾਜੂ ਦਾ ਫਿਲਮ ਲਈ ਕਾਰ-ਟੌਪਲਿੰਗ ਸੀਨ ਕਰਦੇ ਸਮੇਂ ਦੇਹਾਂਤ ਹੋ ਗਿਆ। ਉਹ ਹਮੇਸ਼ਾ ਜੋਖਮ ਭਰੇ ਸਟੰਟ ਕਰਦੇ ਸੀ। ਇਹ ਦਿਲ ਤੋੜਣ ਵਾਲੀ ਖ਼ਬਰ ਹੈ।” ਉਨ੍ਹਾਂ ਨੇ ਇਹ ਵੀ ਕਿਹਾ, “ਮੈਂ ਉਨ੍ਹਾਂ ਦੇ ਪਰਿਵਾਰ ਦੀ ਹਾਲਤ ਸਮਝ ਸਕਦਾ ਹਾਂ। ਇੱਕ ਦੋਸਤ ਅਤੇ ਫਰਜ਼ ਵਜੋਂ, ਮੈਂ ਉਨ੍ਹਾਂ ਦੀ ਪੂਰੀ ਮਦਦ ਕਰਾਂਗਾ। ਰੱਬ ਉਨ੍ਹਾਂ ਨੂੰ ਸ਼ਕਤੀ ਦੇਵੇ।”
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਕੀ ਬੋਲੀ ਸੀ ਮਸ਼ਹੂਰ ਅਦਾਕਾਰਾ, ਆਖਰੀ ਵੌਇਸ ਨੋਟ ਹੋਇਆ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8