ਪ੍ਰਭਾਸ-ਕ੍ਰਿਤੀ ਦੀ ਫ਼ਿਲਮ ‘ਆਦਿਪੁਰਸ਼’ ਨੇ ਰਿਲੀਜ਼ ਤੋਂ ਪਹਿਲਾਂ ਕਮਾਏ 400 ਕਰੋੜ! ਜਾਣੋ ਕਿਵੇਂ
Wednesday, May 31, 2023 - 02:44 PM (IST)
ਮੁੰਬਈ (ਬਿਊਰੋ)– ਸੁਪਰਸਟਾਰ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਨਵੀਂ ਫ਼ਿਲਮ ‘ਆਦਿਪੁਰਸ਼’ ਕਾਫੀ ਸਮੇਂ ਤੋਂ ਸੁਰਖ਼ੀਆਂ ਦਾ ਹਿੱਸਾ ਬਣੀ ਹੋਈ ਹੈ। ਵਿਵਾਦਿਤ ਟਰੇਲਰ ਤੇ ਨਵੇਂ ਗੀਤਾਂ ਦੇ ਰਿਲੀਜ਼ ਤੋਂ ਬਾਅਦ ਹੁਣ ਫ਼ਿਲਮ ਕਮਾਈ ਦੇ ਮਾਮਲੇ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਹਾਲ ਹੀ ’ਚ ‘ਆਦਿਪੁਰਸ਼’ ਦੀ ਕਮਾਈ ਨਾਲ ਜੁੜੀ ਇਕ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ 400 ਕਰੋੜ ਦੇ ਕਲੱਬ ’ਚ ਐਂਟਰੀ ਕਰ ਚੁੱਕੀ ਹੈ। ਜੀ ਹਾਂ, ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ 420 ਕਰੋੜ ਦੀ ਕਮਾਈ ਕਰ ਲਈ ਹੈ। ਆਓ ਜਾਣਦੇ ਹਾਂ ਕਿ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਇੰਨੀ ਵੱਡੀ ਕਮਾਈ ਕਿਵੇਂ ਕੀਤੀ ਹੈ?
ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਦੇ ਟਰੇਲਰ ਲਾਂਚ ਇਵੈਂਟ ’ਚ ਪਹੁੰਚੇ ਆਮਿਰ ਖ਼ਾਨ ਤੇ ਕਪਿਲ ਸ਼ਰਮਾ, ਦੇਖੋ ਤਸਵੀਰਾਂ
ਇਕ ਨਿਊਜ਼ ਪੋਰਟਲ ਨੇ ਦਾਅਵਾ ਕੀਤਾ ਹੈ ਕਿ ‘ਆਦਿਪੁਰਸ਼’ ਰਿਲੀਜ਼ ਨੇ ਰਿਲੀਜ਼ ਤੋਂ ਪਹਿਲਾਂ 420 ਕਰੋੜ ਰੁਪਏ ਕਮਾ ਲਏ ਹਨ। ਰਿਪੋਰਟ ਮੁਤਾਬਕ ਫ਼ਿਲਮ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ‘ਆਦਿਪੁਰਸ਼’ ਦੇ ਥੀਏਟਰੀਕਲ ਰਾਈਟਸ ਸਿਰਫ 2 ਸੂਬਿਆਂ ’ਚ ਹੀ ਉਪਲੱਬਧ ਹਨ। ਇਹ ਲਗਭਗ 170 ਕਰੋੜ ਰੁਪਏ ’ਚ ਵੇਚੇ ਗਏ ਹਨ। ਨਾਲ ਹੀ ਫ਼ਿਲਮ ਦੇ ਸਾਰੇ ਭਾਸ਼ਾ ਅਧਿਕਾਰਾਂ ਦਾ 250 ਕਰੋੜ ’ਚ OTT ਪਲੇਟਫਾਰਮ Netflix ਨਾਲ ਕਰਾਰ ਕੀਤਾ ਗਿਆ ਹੈ। ਅਜਿਹੇ ’ਚ ਫ਼ਿਲਮ ਨੇ ਕਰੀਬ 420 ਕਰੋੜ ਦੀ ਕਮਾਈ ਕਰ ਲਈ ਹੈ। ਹਾਲਾਂਕਿ ਅਜਿਹੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਪਰ ‘ਆਦਿਪੁਰਸ਼’ ਦੀ ਕਮਾਈ ਬਾਰੇ ਅਜਿਹੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਫ਼ਿਲਮ ‘ਆਦਿਪੁਰਸ਼’ ਨਵੰਬਰ 2022 ਦੇ ਮਹੀਨੇ ਤੋਂ ਸੁਰਖ਼ੀਆਂ ’ਚ ਹੈ। ਜਦੋਂ ਫ਼ਿਲਮ ਦਾ ਟੀਜ਼ਰ ਪਹਿਲੀ ਵਾਰ ਰਿਲੀਜ਼ ਹੋਇਆ ਸੀ ਤਾਂ ‘ਆਦਿਪੁਰਸ਼’ ਨੂੰ ਖ਼ਰਾਬ VFX ਕਾਰਨ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਕਾਫੀ ਟ੍ਰੋਲਿੰਗ ਤੋਂ ਬਾਅਦ ਮੇਕਰਸ ਨੇ ਫ਼ਿਲਮ ’ਚ ਬਦਲਾਅ ਕੀਤਾ ਤੇ ਅਪ੍ਰੈਲ ਮਹੀਨੇ ’ਚ ਫਰਸਟ ਲੁੱਕ ਪੋਸਟਰ ਰਿਲੀਜ਼ ਕਰਕੇ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਲਈ। ‘ਆਦਿਪੁਰਸ਼’ ਦੇ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ ’ਚ ਫ਼ਿਲਮ ਨੂੰ ਲੈ ਕੇ ਚਾਰ ਗੁਣਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਭਾਸ, ਕ੍ਰਿਤੀ ਸੈਨਨ ਤੇ ਸੈਫ ਅਲੀ ਖ਼ਾਨ ਦੀ ਫ਼ਿਲਮ ‘ਆਦਿਪੁਰਸ਼’ 16 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।