ਇਸ ਅਦਾਕਾਰਾ ਤੋਂ ਤੰਗ ਆ ਕੇ ਪ੍ਰੇਮੀ ਨੇ ਕੀਤੀ ਖ਼ੁਦਕੁਸ਼ੀ, ਮਾਮਲਾ ਦਰਜ

Friday, Oct 04, 2024 - 03:52 PM (IST)

ਇਸ ਅਦਾਕਾਰਾ ਤੋਂ ਤੰਗ ਆ ਕੇ ਪ੍ਰੇਮੀ ਨੇ ਕੀਤੀ ਖ਼ੁਦਕੁਸ਼ੀ, ਮਾਮਲਾ ਦਰਜ

ਮੁੰਬਈ- ਸਾਊਥ ਟੀਵੀ ਇੰਡਸਟਰੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਸਾਊਥ ਦੀ ਮਸ਼ਹੂਰ ਟੀਵੀ ਅਦਾਕਾਰਾ ਵੀਨਾ ਜਿਸ ਨੂੰ Vardhini Yallarematt ਵੀ ਕਿਹਾ ਜਾਂਦਾ ਹੈ, ‘ਤੇ ਆਪਣੇ ਪ੍ਰੇਮੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਵੀਨਾ ਦੇ 25 ਸਾਲਾ ਪ੍ਰੇਮੀ ਨੇ ਮੰਗਲਵਾਰ 1 ਅਕਤੂਬਰ ਨੂੰ ਬੈਂਗਲੁਰੂ ਦੇ ਬੈਨਰਘੱਟਾ ਰੋਡ ‘ਤੇ ਸੀਕੇ ਪਾਲਿਆ ਨੇੜੇ ਮੰਡੀ ਲੇਆਊਟ ‘ਚ ਖੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਉਸ ਦੀ ਪ੍ਰੇਮਿਕਾ ਵੀਨਾ ਵੱਲੋਂ ਤੰਗ-ਪ੍ਰੇਸ਼ਾਨ ਕਰਕੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ, ਜੋ ਉਸ ਨੂੰ ਵਾਰ-ਵਾਰ ਉਸ ਨਾਲ ਵਿਆਹ ਕਰਨ ਲਈ ਮਜਬੂਰ ਕਰ ਰਹੀ ਸੀ।ਇੱਕ ਈਵੈਂਟ ਮੈਨੇਜਮੈਂਟ ਫਰਮ ਦਾ ਕਰਮਚਾਰੀ ਮਦਨ ਇੱਕ ਸਾਲ ਤੋਂ ਵੀਨਾ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਸੀ। ਹਾਲਾਂਕਿ, ਜਦੋਂ ਮਦਨ ਨੇ ਅਦਾਕਾਰਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਵੀਨਾ ਨੇ ਕਥਿਤ ਤੌਰ ‘ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਮਾਪਿਆਂ ਦੇ ਘਰ ਹੰਗਾਮਾ ਕੀਤਾ। ਹੁਲੀਮਾਵੂ ਪੁਲਸ ਨੇ ਵੀਨਾ ਖਿਲਾਫ ਧਾਰਾ 108 ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - Tv ਅਦਾਕਾਰਾ ਹਸਪਤਾਲ 'ਚ ਭਰਤੀ, ਤਸਵੀਰ ਦੇਖ ਫੈਨਜ਼ ਹੋਏ ਪਰੇਸ਼ਾਨ

ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਬ੍ਰੀਜ਼ਰ ਦੀਆਂ ਸੱਤ ਬੋਤਲਾਂ ਮਿਲੀਆਂ ਹਨ ਅਤੇ ਵੀਨਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ। ਰਾਤ 9 ਵਜੇ ਵੀਨਾ ਨੇ ਪੁਲਸ ਹੈਲਪਲਾਈਨ 112 ‘ਤੇ ਫ਼ੋਨ ਕਰਕੇ ਦੱਸਿਆ ਕਿ ਮਦਨ ਨੇ ਆਪਣੇ ਘਰ ਦੀ ਚੌਥੀ ਮੰਜ਼ਿਲ ‘ਤੇ ਬਾਥਰੂਮ ‘ਚ ਫਾਹਾ ਲੈ ਲਿਆ ਹੈ। ਜਦੋਂ ਅਧਿਕਾਰੀ ਉੱਥੇ ਪਹੁੰਚੇ ਤਾਂ ਮਦਨ ਦੀ ਲਾਸ਼ ਫਰਸ਼ ‘ਤੇ ਪਈ ਸੀ। ਵੀਨਾ ਨੇ ਦਾਅਵਾ ਕੀਤਾ ਕਿ ਉਸ ਨੂੰ ਲੱਗਦਾ ਸੀ ਕਿ ਮਦਨ ਅਜੇ ਜ਼ਿੰਦਾ ਹੈ, ਇਸ ਲਈ ਉਸ ਨੇ ਫਾਹਾ ਕੱਟ ਕੇ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ।

ਇਹ ਖ਼ਬਰ ਵੀ ਪੜ੍ਹੋ - ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕੀ ਪੁਲਸ ਦੇ ਸਵਾਲਾਂ ਨਾਲ ਹੋਵੇਗਾ ਸਾਹਮਣਾ?

ਇੱਕ ਸੀਰੀਅਲ ਦੀ ਸ਼ੂਟਿੰਗ ਦੌਰਾਨ ਮਦਨ ਅਤੇ ਵੀਨਾ ਦਾ ਰਿਸ਼ਤਾ ਸ਼ੁਰੂ ਹੋਇਆ ਸੀ। ਵੀਨਾ ਦਾ ਪਹਿਲਾਂ ਤੋਂ ਹੀ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ਸੀ ਪਰ ਜਦੋਂ ਮਦਨ ਨਾਲ ਵੀਨਾ ਦੀ ਚੰਗੀ ਗੱਲਬਾਤ ਸ਼ੁਰੂ ਹੋਈ ਤਾਂ ਵੀਨਾ ਮਦਨ ਦੇ ਕਰੀਬ ਹੋ ਗਈ। ਇਸ ਤੋਂ ਬਾਅਦ ਉਹ ਇਕੱਠੇ ਰਹਿਣ ਲੱਗੇ ਪਰ ਮਦਨ ਨੇ ਵੀਨਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਤਣਾਅ ਵਧਣ ਲੱਗਾ। ਅਦਾਕਾਰਾ ਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News