ਖੁਸ਼ੀਆਂ ਨਾਲ ਗੂੰਜਿਆ ਫਤਿਹਵੀਰ ਦਾ ਘਰ, ਗਾਇਕ ਵੀਤ ਬਲਜੀਤ ਨੇ ਤਸਵੀਰ ਸਾਂਝੀ ਕਰ ਦਿੱਤੀਆਂ ਵਧਾਈਆਂ

Friday, Mar 12, 2021 - 04:32 PM (IST)

ਖੁਸ਼ੀਆਂ ਨਾਲ ਗੂੰਜਿਆ ਫਤਿਹਵੀਰ ਦਾ ਘਰ, ਗਾਇਕ ਵੀਤ ਬਲਜੀਤ ਨੇ ਤਸਵੀਰ ਸਾਂਝੀ ਕਰ ਦਿੱਤੀਆਂ ਵਧਾਈਆਂ

ਚੰਡੀਗੜ੍ਹ (ਬਿਊਰੋ) — ਪੰਜਾਬੀ ਗੀਤਕਾਰ ਤੇ ਗਾਇਕ ਵੀਤ ਬਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਘੰਟੇ ਪਹਿਲਾਂ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਗਾਇਕ ਵੀਤ ਬਲਜੀਤ ਨੇ ਫਤਿਹਵੀਰ ਸਿੰਘ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ। ਦੱਸ ਦਈਏ ਕਿ ਇਹ ਉਹੀ ਫਤਿਹਵੀਰ ਹੈ, ਜਿਸ ਦੀ ਸਾਲ 2019 ’ਚ ਬੋਰਵੈੱਲ ’ਚ ਡਿੱਗਣ ਕਾਰਨ ਮੌਤ ਹੋ ਗਈ ਸੀ। ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਰਹਿਣ ਵਾਲੇ ਫਤਿਹਵੀਰ ਲਈ ਦੁਨੀਆ ਭਰ ’ਚ ਅਰਦਾਸਾਂ ਕੀਤੀਆਂ ਗਈਆਂ ਸਨ ਪਰ ਫਤਿਹਵੀਰ ਦੀ ਜਾਨ ਨਹੀਂ ਬਚਾਈ ਜਾ ਸਕੀ ਪਰ ਅੱਜ ਉਸ ਦਾ ਘਰ ਫ਼ਿਰ ਤੋਂ ਕਿਲਕਾਰੀਆਂ ਨਾਲ ਗੂੰਜ ਉੱਠਿਆ ਹੈ। ਜੀ ਹਾਂ, ਹਾਲ ਹੀ ’ਚ ਫਤਿਹਵੀਰ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ, ਜਿਸ ਗੱਲ ਦੀ ਪੁਸ਼ਟੀ ਗਾਇਕ ਵੀਤ ਬਲਜੀਤ ਵਲੋਂ ਕੀਤੀ ਗਈ ਹੈ।

PunjabKesari

ਵੀਤ ਬਲਜੀਤ ਨੇ ਫਤਿਹਵੀਰ ਸਿੰਘ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਬਹੁਤ ਖੁਸ਼ੀ ਦੀ ਗੱਲ ਆ ਫਤਿਹਵੀਰ ਨੇ ਆਪਣੀ ਮਾਂ ਦੀ ਕੁੱਖੋਂ ਫ਼ਿਰ ਆਪਣੇ ਛੋਟੇ ਭਰਾ ਦੇ ਰੂਪ ’ਚ ਜਨਮ ਲਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ।’ ਵੀਤ ਬਲਜੀਤ ਵਲੋਂ ਸਾਂਝੀ ਕੀਤੀ ਗਈ ਇਸ ਤਸਵੀਰ ’ਤੇ ਉਨ੍ਹਾਂ ਪ੍ਰਸ਼ੰਸਕਾਂ ਵਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ ਅਤੇ ਫਤਿਹਵੀਰ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by ਵੀਤ ਬਲਜੀਤ ਬੇਖੋਫ (@veetbaljit_)

ਜ਼ਿਕਰਯੋਗ ਹੈ ਕਿ 6 ਜੂਨ 2019 ਨੂੰ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਫਤਿਹਵੀਰ ਸਿੰਘ ਖੇਡਦੇ ਹੋਏ ਘਰ ਦੇ ਨੇੜੇ ਬਣੇ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਉਸੇ ਦਿਨ ਤੋਂ ਹੀ ਫਤਿਹਵੀਰ ਨੂੰ ਬਚਾਉਣ ਲਈ ਪੂਰਾ ਦੇਸ਼ ਅਰਦਾਸਾਂ ਕਰ ਰਿਹਾ ਸੀ। ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਫਤਿਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ ਸੀ ਅਤੇ ਆਖੀਰ 'ਚ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਪੰਜਾਬ ਵਿਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋਡ਼ ਕੇ ਰੱਖ ਦਿੱਤਾ ਸੀ। ਉਥੇ ਹੀ ਅੱਜ ਸਾਰੇ ਲੋਕਾਂ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਹੈ।

ਫ਼ਤਹਿਵੀਰ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਫਤਿਹਵੀਰ ਦੇ ਜਾਣ ਤੋਂ ਬਾਅਦ ਗਮ ਦਾ ਮਾਹੌਲ ਸੀ । ਅੱਜ ਫਤਿਹਵੀਰ ਦੀ ਵਾਪਸੀ ਨਾਲ ਉਨ੍ਹਾਂ ਦੇ ਘਰ ’ਚ ਖੁਸ਼ੀਆਂ ਆਈਆਂ ਹਨ ਅਤੇ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ। ਇਸ ਮੌਕੇ ਫਤਿਹਵੀਰ ਦੇ ਪਿਤਾ ਵਿੱਕੀ ਨੇ ਕਿਹਾ ਕਿ ਮਾਤਾ ਅਤੇ ਬੱਚਾ ਦੋਵੇਂ ਠੀਕ ਹਨ ਅਤੇ ਸ਼ਿਵਰਾਤਰੀ ਵਾਲੇ ਦਿਨ ਫ਼ਤਹਿਵੀਰ ਨੇ ਡੀ. ਐੱਮ. ਸੀ. ਵਿਖੇ ਮੁੜ ਜਨਮ ਲਿਆ ਹੈ, ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ।


author

sunita

Content Editor

Related News