ਰੈਪਰ ਬਾਦਸ਼ਾਹ ਨੇ ਕੀਤਾ ਜ਼ਬਰਦਸਤ ਟ੍ਰਾਂਸਫਮੈਂਸਨ, ਵੀਡੀਓ ਵੇਖ ਲੋਕਾਂ ਨੂੰ ਲੱਗਾ ਝਟਕਾ

Tuesday, May 25, 2021 - 02:34 PM (IST)

ਰੈਪਰ ਬਾਦਸ਼ਾਹ ਨੇ ਕੀਤਾ ਜ਼ਬਰਦਸਤ ਟ੍ਰਾਂਸਫਮੈਂਸਨ, ਵੀਡੀਓ ਵੇਖ ਲੋਕਾਂ ਨੂੰ ਲੱਗਾ ਝਟਕਾ

ਚੰਡੀਗੜ੍ਹ (ਬਿਊਰੋ) : ਦੇਸ਼ 'ਚ ਕੋਰੋਨਾ ਕਰਕੇ ਤਾਲਾਬੰਦੀ ਨੇ ਹਰ ਕਿਸੇ ਨੂੰ ਘਰ ਬੈਠਾ ਦਿੱਤਾ ਹੈ। ਅਜਿਹੇ 'ਚ ਕਈ ਲੋਕਾਂ ਨੇ ਖ਼ੁਦ ਨੂੰ ਫਿੱਟ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ। ਆਮ ਲੋਕਾਂ ਦੇ ਨਾਲ-ਨਾਲ ਕਈ ਸਿਤਾਰੇ ਵੀ ਅਜਿਹੇ ਹਨ, ਜਿਨ੍ਹਾਂ ਨੇ ਕੋਰੋਨਾ ਕਰਕੇ ਹੋਈ ਤਾਲਾਬੰਦੀ 'ਚ ਖ਼ੁਦ ਨੂੰ ਫਿੱਟ ਕਰਕੇ ਜਾਂ ਜ਼ਬਰਦਸਤ ਟ੍ਰਾਂਸਫਮੈਂਸਨ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਤਾਂ ਕੀਤਾ ਹੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਫ਼ਿੱਟ ਰਹਿਣ ਦਾ ਖ਼ਾਸ ਮੈਸੇਜ ਵੀ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by BADSHAH (@badboyshah)

ਮਨੋਰੰਜਨ ਜਗਤ ਦੇ ਕਈ ਚਿਹਰੇ ਇਸ ਸਮੇਂ ਨੂੰ ਆਪਣੇ ਲਈ ਵਧੀਆ ਢੰਗ ਨਾਲ ਵਰਤ ਰਹੇ ਹਨ। ਇਸ ਦੇ ਨਾਲ ਹੀ ਕੁਝ ਚਹਿਰੇ ਆਪਣੀ ਬਾਡੀ ਟ੍ਰਾਂਸਫੋਰਮੇਸ਼ਨ ਕਰਨ 'ਚ ਲੱਗੇ ਹੋਏ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਸਟਾਰ ਬਾਰੇ ਦੱਸ ਰਹੇ ਹਾਂ, ਜਿਸ ਨੇ ਖ਼ੁਦ ਨੂੰ ਇਸ ਦੌਰਾਨ ਫੈਟ-ਟੂ-ਫਿੱਟ ਕਰ ਲਿਆ ਹੈ। ਇਹ ਹੋਰ ਕੋਈ ਨਹੀਂ ਸਗੋਂ ਰੈਪਰ ਬਾਦਸ਼ਾਹ ਹੈ, ਜਿਸ ਨੇ ਇਸ ਤਾਲਾਬੰਦੀ ਪੀਰੀਅਡ ਦਾ ਸਹੀ ਇਸਤੇਮਾਲ ਕੀਤਾ।
ਬਾਦਸ਼ਾਹ ਨੇ ਆਪਣੀ ਨਵੀਂ ਵੀਡੀਓ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹਮੇਸ਼ਾ ਬਲਕੀ ਲੁੱਕ ਦੇ 'ਚ ਨਜ਼ਰ ਆਉਣ ਵਾਲੇ ਬਾਦਸ਼ਾਹ ਨੇ ਆਪਣੀ ਬਾਡੀ ਨੂੰ ਸ਼ੇਪ 'ਚ ਲਿਆਂਦਾ ਹੈ। ਫੈਟ ਟੂ ਫਿੱਟ ਹੋਏ ਨੇ ਅਦਿਤਿਆ ਪ੍ਰਤੀਕ ਸਿਸੋਦੀਆ ਯਾਨੀਕਿ ਬਾਦਸ਼ਾਹ ਨੇ ਕਮਾਲ ਕਰ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by BADSHAH (@badboyshah)

ਸੋਸ਼ਲ ਮੀਡਿਆ 'ਤੇ ਬਾਦਸ਼ਾਹ ਨੇ ਪਿਛਲੇ ਦਿਨਾਂ 'ਚ ਵਰਕਆਊਟ ਤੇ ਡਾਈਟ ਬਾਰੇ ਕਾਫ਼ੀ ਕੁਝ ਪੋਸਟ ਕੀਤਾ, ਜਿਨ੍ਹਾਂ ਨੂੰ ਵੇਖ ਲੱਗਦਾ ਸੀ ਕਿ ਬਾਦਸ਼ਾਹ ਇਹ ਸਭ ਕੁਝ ਆਪਣੇ ਪ੍ਰਸ਼ੰਸਕਾਂ ਲਈ ਪੋਸਟ ਕਰ ਰਹੇ ਹਨ ਪਰ ਨਹੀਂ ਜਨਾਬ ਨੇ ਇਹ ਸਭ ਕੁਝ ਆਪਣੇ ਉੱਪਰ ਇਮਪਲੀਮੈਂਟ ਕੀਤਾ ਅਤੇ ਫਾਇਨਲੀ ਜੋ ਰਿਜ਼ਲਟ ਹੈ ਉਹ ਪ੍ਰਸ਼ੰਸਕਾਂ ਦੇ ਰੂ-ਬ-ਰੂ ਕੀਤਾ। ਕਈ ਵਾਰ ਅਜਿਹੀਆਂ ਅਫ਼ਵਾਹਾਂ ਵੀ ਆਈਆਂ ਕਿ ਬਾਦਸ਼ਾਹ ਅੰਡਰਗ੍ਰਾਊਂਡ ਹੋ ਗਏ ਹਨ ਪਰ ਇਸ ਉਪਰ ਵੀ ਬਾਦਸ਼ਾਹ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹ ਕਿਧਰੇ ਵੀ ਅੰਡਰਗ੍ਰਾਊਂਡ ਨਹੀਂ ਹੋਏ। ਉਨ੍ਹਾਂ ਨੇ ਸੋਸ਼ਲ ਮੀਡਿਆ ਤੋਂ ਦੂਰ ਰਹਿ ਕੇ ਆਪਣੀ ਸਹਿਤ ਤੇ ਆਪਣੇ ਮਿਊਜ਼ਿਕ 'ਤੇ ਕੰਮ ਕੀਤਾ ਹੈ। 

 
 
 
 
 
 
 
 
 
 
 
 
 
 
 
 

A post shared by BADSHAH (@badboyshah)


author

sunita

Content Editor

Related News