ਪਾਇਲ ਰੋਹਤਗੀ 'ਤੇ ਵਰ੍ਹੀ ਰੁਪਿੰਦਰ ਹਾਂਡਾ, ਕਿਹਾ 'ਜ਼ਮੀਨਾਂ ਵਾਲੇ ਤੇਰੇ ਵਾਂਗੂ ਜ਼ਮੀਰ ਵੇਚ ਕੇ ਪੈਸੇ ਨਹੀਂ ਕਮਾਉਂਦੇ'

12/10/2020 7:36:26 PM

ਜਲੰਧਰ (ਬਿਊਰੋ) — ਕਿਸਾਨੀ ਅੰਦੋਲਨ ਨੂੰ ਲੈ ਕੇ ਬਾਲੀਵੁੱਡ ਤੇ ਪੰਜਾਬੀ ਕਲਾਕਾਰਾਂ 'ਚ ਸ਼ੁਰੂ ਹੋਈ ਤਕਰਾਰ ਲਗਾਤਾਰ ਵਧਦੀ ਹੀ ਜਾ ਰਹੀ ਹੈ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੋਂ ਬਾਅਦ ਹੁਣ ਅਦਾਕਾਰਾ ਪਾਇਲ ਰੋਹਤਗੀ ਸੁਰਖ਼ੀਆਂ 'ਚ ਹੈ। ਕਿਸਾਨਾਂ ਨੂੰ ਨਸ਼ੇੜੀ ਅਤੇ ਡਫਰ ਦੱਸਣ ਵਾਲੀ ਪਾਇਲ ਰੋਹਤਗੀ ਨੂੰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਠੋਕਵਾਂ ਜਵਾਬ ਦਿੱਤਾ ਹੈ।

 
 
 
 
 
 
 
 
 
 
 
 
 
 
 
 

A post shared by Team Payal Rohatgi (@payalrohatgi)

ਰੁਪਿੰਦਰ ਹਾਂਡਾ ਦਾ ਪਾਇਲ ਰੋਹਤਗੀ ਨੂੰ ਠੋਕਵਾਂ ਜਵਾਬ
ਦਰਅਸਲ, ਪਾਇਲ ਰੋਹਤਗੀ ਲਗਾਤਾਰ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਕਰ ਰਹੀ ਹੈ। ਇਕ ਵਾਰ ਫਿਰ ਪਾਇਲ ਰੋਹਤਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਕਿਸਾਨਾਂ ਨੂੰ ਨਛੇੜੀ ਦੱਸਿਆ ਤੇ ਉਨ੍ਹਾਂ ਨੂੰ ਕਿਸਾਨ ਬਿੱਲ ਪੜ੍ਹਨ ਦੀ ਸਲਾਹ ਦਿੱਤੀ ਹੈ। ਇਸ ਸਭ ਦੀ ਜਾਣਕਾਰੀ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਕਰੀਨ ਸ਼ਾਟ ਸਾਂਝਾ ਕਰਕੇ ਦਿੱਤੀ ਹੈ। ਇੰਨ੍ਹਾਂ ਹੀ ਨਹੀਂ ਰੁਪਿੰਦਰ ਹਾਂਡਾ ਨੇ ਪਾਇਲ ਰੋਹਤਗੀ ਨੂੰ ਉਸ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਵੀ ਦਿੱਤਾ ਹੈ। ਇਹ ਪੋਸਟ ਸਾਂਝੀ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਲਿਖਿਆ ਹੈ 'ਤੇਰੇ ਵਰਗੀਆਂ ਬੰਬੇ ਵਾਲੀਆਂ ਸਾਨੂੰ ਦੱਸਣਗੀਆਂ ਡਰੱਗਜ਼ ਬਾਰੇ। ਬੀਬਾ ਬੱਚ ਜਾ ਨਾ ਪੰਗੇ ਲੈ। …ਇਹ ਪੰਜਾਬੀ ਨੇ ਭੂਤਨੀ ਭੁਲਾ ਦੇਣਗੇ। ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖ ਪਹਿਲਾਂ ਤੂੰ ਹੈ ਕੀ ਫਿਰ ਕਿਸੇ 'ਤੇ ਸਟੇਟਮੈਂਟ ਦੇਵੀਂ।…ਤੂੰ ਤਾਂ ਉਨ੍ਹਾਂ 'ਚੋਂ ਆ ਜੋ ਪੈਸੇ ਲੈ ਕੇ ਆਪਣੇ ਆਪ ਨੂੰ ਵੀ ਮੀਡੀਆ 'ਚ ਆ ਕੇ ਮਾੜਾ ਕਹਿ ਸਕਦੀ ਹੈ। ਓ ਡਫਰ ਤੂੰ ਆਪਣਾ ਕੰਮ ਕਰ ਪੰਜਾਬੀ ਨੇ ਜਿੱਥ ਪੰਗਾ ਲੈ ਰਹੀ ਆ, ਐਂਵੇ ਕਿਤੇ ਡਿਪ੍ਰੈਸ਼ਨ 'ਚ ਨਾ ਆਜੀ।'

PunjabKesari

ਤੈਨੂੰ ਇੰਨਾ ਜਵਾਬ ਹੀ ਬਹੁਤ ਆ ਮੈਡਮ ਪਾਇਲ
ਇਸ ਤੋਂ ਇਲਾਵਾ ਇਕ ਹੋਰ ਸਕ੍ਰੀਨ ਸ਼ਾਟ ਰੁਪਿੰਦਰ ਹਾਂਡਾ ਨੇ ਸਾਂਝਾ ਕੀਤਾ ਹੈ, ਜਿਸ 'ਚ  ਉਨ੍ਹਾਂ ਨੇ ਲਿਖਿਆ, 'ਕਿਸਾਨ ਦੀ ਧੀ ਆ, ਜ਼ਮੀਨਾਂ ਵਾਲੇ ਤੇਰੇ ਵਾਂਗੂ ਜ਼ਮੀਰ ਵੇਚ ਕੇ ਪੈਸਾ ਇਕੱਠਾ ਕਰਨ ਵਾਲੇ ਨਹੀਂ। ਆਜਾ ਪੰਜਾਬ ਪੈਰ ਪਾ, ਜੇ ਨਾ ਤੇਰਾ ਝਾਟਾ ਖਿਲਾਰਿਆ ਇਸ ਪੰਜਾਬਣ ਨੇ, ਕਿਸਾਨ ਦੀ ਧੀ ਕਹਾਉਣਾ ਹੱਟ ਜਾਉਂ। ਨਾਲੇ ਅਸੀਂ ਫ੍ਰੀ ਸਰਵਿਸ ਕਰਦੇ ਆ ਜੇ ਤੂੰ ਕਰਾਉਣੀ ਤਾਂ ਆਜਾ।' ਇਸ ਪੋਸਟ ਨੂੰ ਸਾਂਝਾ ਕਰਦਿਆਂ ਰੁਪਿੰਦਰ ਹਾਂਡਾ ਨੇ ਕੈਪਸ਼ਨ 'ਚ ਲਿਖਿਆ 'ਤੈਨੂੰ ਇੰਨਾ ਜਵਾਬ ਹੀ ਬਹੁਤ ਆ ਮੈਡਮ ਪਾਇਲ।'

PunjabKesari

ਦਿਲਜੀਤ ਦੋਸਾਂਝ ਤੇ ਸਿੱਧੂ ਮੂਸੇ ਵਾਲਾ ਨਾਲ ਵੀ ਲੈ ਚੁੱਕੀ ਪੰਗੇ
ਦੱਸਣਯੋਗ ਹੈ ਕਿ ਪਾਇਲ ਰੋਹਤਗੀ ਆਪਣੀਆਂ ਵੀਡੀਓਜ਼ ਕਾਰਨ ਹਮੇਸ਼ਾ ਹੀ ਕੋਈ ਨਾ ਕੋਈ ਵਿਵਾਦ ਖੜ੍ਹਾ ਕਰ ਦਿੰਦੀ ਹੈ। ਇਸ ਤੋਂ ਪਹਿਲਾਂ ਉਸ ਨੇ ਦਿਲਜੀਤ ਦੋਸਾਂਝ ਤੇ ਹੋਰਨਾਂ ਪੰਜਾਬੀ ਕਲਾਕਾਰਾਂ ਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਸੀ। ਪਾਇਲ ਦੀ ਇਹ ਵੀਡੀਓ ਜਦੋਂ ਸਿੱਧੂ ਮੂਸੇ ਵਾਲਾ ਨੇ ਦੇਖੀ ਤਾਂ ਉਨ੍ਹਾਂ ਨੇ ਲਾਈਵ ਹੋ ਕੇ ਪਾਇਲ 'ਤੇ ਆਪਣੀ ਖਿੱਝ ਕੱਢੀ ਤੇ ਖਰੀਆਂ-ਖਰੀਆਂ ਸੁਣਾਈਆਂ ਸਨ। ਸਿੱਧੂ ਮੂਸੇ ਵਾਲਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬਾਲੀਵੁੱਡ 'ਚ ਕੋਈ ਪੁੱਛਦਾ ਨਹੀਂ, ਉਹ ਆਪਣੇ ਆਪ ਨੂੰ ਬਾਲੀਵੁੱਡ ਦਾ ਚਿਹਰਾ ਦੱਸਦੇ ਹਨ। ਜੇ ਉਸ ਨੂੰ ਲੱਗਦਾ ਹੈ ਕਿ ਖੇਤੀ ਕਰਨੀ ਇੰਨੀ ਸੌਖੀ ਹੈ ਤਾਂ ਇਕ ਵਾਰ ਜ਼ਮੀਨੀ ਪੱਧਰ 'ਤੇ ਆ ਕੇ ਦੱਸੇ ਕਿ ਕਣਕ ਕਿਵੇਂ ਬੀਜਦੇ ਹਨ। ਕਹੀ ਚੁੱਕਣ ਵਾਲਿਆਂ ਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਰਾਹ ਨਾ ਪਾਓ। ਜੇ ਤੁਸੀਂ ਕਿਸਾਨਾਂ ਤੇ ਖੇਤੀਬਾੜੀ ਕਰ ਰਹੇ ਲੋਕਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਨਾ ਬੋਲੋ।

 

 
 
 
 
 
 
 
 
 
 
 
 
 
 
 
 

A post shared by Team Payal Rohatgi (@payalrohatgi)

style="text-align:justify"> 

 

ਸਿੱਧੂ ਮੂਸੇ ਵਾਲਾ ਨੇ ਸੁਣਾਈਆਂ ਸਨ ਖਰੀਆਂ-ਖਰੀਆਂ
ਬਾਲੀਵੁੱਡ ਫ਼ਿਲਮਾਂ ਬਾਰੇ ਸਿੱਧੂ ਨੇ ਕਿਹਾ ਕਿ ਉਹ ਗੀਤਾਂ ਰਾਹੀਂ ਜਿੰਨੇ ਜੋਗੇ ਹਨ, ਉਹ ਸਾਰਿਆਂ ਨੂੰ ਪਤਾ ਹੈ ਤੇ ਉਨ੍ਹਾਂ ਨੂੰ ਬਾਲੀਵੁੱਡ ਫ਼ਿਲਮਾਂ ਦੀ ਲੋੜ ਨਹੀਂ ਹੈ। ਬਾਲੀਵੁੱਡ ਤੁਹਾਨੂੰ ਮੁਬਾਰਕ ਉਹ ਆਪਣੇ ਗੀਤਾਂ ਰਾਹੀਂ ਰੋਜ਼ੀ-ਰੋਟੀ ਕਮਾਈ ਜਾਂਦੇ ਨੇ।
ਦੱਸਣਯੋਗ ਹੈ ਕਿ ਪਾਇਲ ਰੋਹਤਗੀ ਲਗਾਤਾਰ ਦਿਲਜੀਤ ਦੋਸਾਂਝ ਖ਼ਿਲਾਫ਼ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓਜ਼ ਅਪਲੋਡ ਕਰ ਚੁੱਕੀ ਹੈ। ਦਿਲਜੀਤ ਖ਼ਿਲਾਫ਼ ਮੰਦੇ ਬੋਲ ਸਿੱਧੂ ਮੂਸੇ ਵਾਲਾ ਬਰਦਾਸ਼ਤ ਨਹੀਂ ਹੋਏ ਅਤੇ ਉਨ੍ਹਾਂ ਨੇ ਲਾਈਵ ਹੋ ਕੇ ਪਾਇਲ ਰੋਹਤਗੀ ਦੀ ਕਲਾਸ ਲਗਾ ਦਿੱਤੀ ਸੀ।

 

ਨੋਟ– ਰੁਪਿੰਦਰ ਹਾਂਡਾ ਵਲੋਂ ਪਾਇਲ ਰੋਹਤਗੀ ਨੂੰ ਦਿੱਤੇ ਜਵਾਬ ਨਾਲ ਕੀ ਤੁਸੀਂ ਸਹਿਮਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor sunita