ਅੰਦੋਲਨ ਦੇ ਸਮਰਥਨ ''ਚ ਪੰਜਾਬੀ ਕਲਾਕਾਰਾਂ ਨੇ ਮਿਲ ਕੇ ਗਾਇਆ ''ਕਿਸਾਨ ਐਂਥਮ'', ਸਰਕਾਰ ਨੂੰ ਦਿੱਤਾ ਜਵਾਬ (ਵੀਡੀਓ)

Wednesday, Dec 09, 2020 - 01:38 PM (IST)

ਅੰਦੋਲਨ ਦੇ ਸਮਰਥਨ ''ਚ ਪੰਜਾਬੀ ਕਲਾਕਾਰਾਂ ਨੇ ਮਿਲ ਕੇ ਗਾਇਆ ''ਕਿਸਾਨ ਐਂਥਮ'', ਸਰਕਾਰ ਨੂੰ ਦਿੱਤਾ ਜਵਾਬ (ਵੀਡੀਓ)

ਜਲੰਧਰ (ਬਿਊਰੋ) : ਕਿਸਾਨਾਂ ਦੇ ਸਮਰਥਨ 'ਚ ਪੰਜਾਬ ਦਾ ਹਰ ਕਲਾਕਾਰ ਅੱਗੇ ਆਇਆ ਹੈ। ਕਈ ਕਲਾਕਾਰ ਧਰਨੇ 'ਚ ਸ਼ਾਮਲ ਹੋਏ ਹਨ ਅਤੇ ਕਈ ਆਪਣੇ ਗੀਤਾਂ ਰਾਹੀਂ ਸਰਕਾਰ ਨੂੰ ਜਵਾਬ ਦੇ ਰਹੇ ਹਨ। 'ਕਿਸਾਨ ਐਂਥਮ' ਨਾਂ ਦੇ ਨਾਲ ਗਾਇਕਾਂ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਹੈ, ਪੰਜਾਬੀ ਕਲਾਕਾਰਾਂ ਨੇ ਆਪਣੇ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ। ਮਨਕਿਰਤ ਔਲਖ, ਨਿਸ਼ਾਵਨ ਭੁੱਲਰ, ਜੱਸ ਬਾਜਵਾ, ਜੌਰਡਨ ਸੰਧੂ, ਫਾਜ਼ਿਲਪੁਰੀਆ, ਦਿਲਪ੍ਰੀਤ ਢਿੱਲੋਂ, ਡੀਜੇ ਫਲੋ, ਸ਼੍ਰੀ ਬਰਾੜ ਅਤੇ ਅਫਸਾਨਾ ਖ਼ਾਨ ਅਤੇ ਬੌਬੀ ਸੰਧੂ ਵਰਗੇ ਗਾਇਕਾਂ ਨੇ ਗੀਤ ਨੂੰ ਗਾਇਆ ਹੈ। ਇਸ ਗੀਤ ਦੇ ਬੋਲ ਸ਼੍ਰੀ ਬਰਾੜ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਦੀ ਵੀਡੀਓ ਨੂੰ ਬੀ-ਟੂਗੈਦਰ ਵੱਲੋਂ ਬਣਾਇਆ ਗਿਆ ਹੈ।

 'ਕਿਸਾਨ ਐਂਥਮ' ਦਾ ਵੀਡੀਓ


ਦੱਸ ਦਈਏ ਕਿ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 13 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਨ ਲਈ ਮੰਗਲਵਾਰ ਦੇਸ਼ ਵਿਆਪੀ ਬੰਦ ਵੀ ਕੀਤਾ। ਇਸ ਦਰਮਿਆਨ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਛੇਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ ਢਾਈ ਘੰਟੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ। ਹਾਲਾਂਕਿ ਇਹ ਬੈਠਕ ਵੀ ਬੇਨਤੀਜਾ ਰਹੀ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ, ਉੱਥੇ ਹੀ ਗ੍ਰਹਿ ਮੰਤਰੀ ਨੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।

 

ਨੋਟ- ਕਿਸਾਨਾਂ ਦੇ ਸਮਰਥਨ 'ਚ ਪੰਜਾਬੀ ਕਲਾਕਾਰਾਂ ਨੇ ਮਿਲ ਕੇ ਗਾਏ ਗੀਤ 'ਕਿਸਾਨ ਐਂਥਮ' ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ, ਕੁਮੈਂਟ ਕਰਕੇ ਦਿਓ ਆਪਣੀ ਰਾਏ।


author

sunita

Content Editor

Related News