ਹੁਣ ਐਮਜ਼ੋਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ ਫਰਹਾਨ ਅਖ਼ਤਰ ਦੀ ਫ਼ਿਲਮ 'ਤੂਫਾਨ'

Wednesday, Mar 10, 2021 - 03:43 PM (IST)

ਹੁਣ ਐਮਜ਼ੋਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ ਫਰਹਾਨ ਅਖ਼ਤਰ ਦੀ ਫ਼ਿਲਮ 'ਤੂਫਾਨ'

ਮੁੰਬਈ (ਬਿਊਰੋ) :‘ਭਾਗ ਮਿਲਖਾ ਭਾਗ‘ ਤੋਂ ਬਾਅਦ ਫਰਹਾਨ ਅਖ਼ਤਰ ਇੱਕ ਵਾਰ ਫਿਰ ਅਜਿਹੀ ਹੀ ਭੂਮਿਕਾ ਵਿਚ ਨਜ਼ਰ ਆਉਣ ਵਾਲੇ ਹਨ। ਫਰਹਾਨ ਦੀ ਫ਼ਿਲਮ 'ਤੂਫਾਨ' ਦੀ ਰਿਲੀਜ਼ ਡੇਟ ਬੁੱਧਵਾਰ ਨੂੰ ਐਮਜ਼ੋਨ 'ਤੇ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨੂੰ ਹੁਣ ਥੀਏਟਰ ਵਿਚ ਆਉਣ ਦੀ ਥਾਂ ਇਸ ਨੂੰ ਸਿੱਧੇ ਓ. ਟੀ. ਟੀ. ਪਲੇਟਫਾਰਮ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਪ੍ਰੀਮੀਅਰ ਕੀਤਾ ਜਾ ਰਿਹਾ ਹੈ। ਇਹ ਫ਼ਿਲਮ 21 ਮਈ ਨੂੰ ਐਮਜ਼ੋਨ 'ਤੇ ਰਿਲੀਜ਼ ਹੋਵੇਗੀ।
'ਤੂਫਾਨ' ਫ਼ਿਲਮ ਦੀ ਤਰੀਕ ਦਾ ਐਲਾਨ ਕਰਦਿਆਂ ਫਰਹਾਨ ਅਖ਼ਤਰ ਨੇ ਲਿਖਿਆ ਕਿ ਇਨ੍ਹਾਂ ਗਰਮੀਆਂ ਲਈ ਮੌਸਮ ਦੀ ਭਵਿੱਖਬਾਣੀ। ਐਪੀਕ ਬਲਾਕਬਸਟਰ ਤੂਫਾਨ ਪ੍ਰਾਈਮ 'ਤੇ। ਫ਼ਿਲਮ ਦਾ ਟੀਜ਼ਰ ਇਸ ਮਹੀਨੇ ਦੀ 12 ਤਰੀਕ ਨੂੰ ਰਿਲੀਜ਼ ਹੋਵੇਗਾ। 

PunjabKesari

ਫਰਹਾਨ ਅਖ਼ਤਰ ਦੀ ਭੂਮਿਕਾ ਬਾਰੇ ਗੱਲ ਕਰੀਏ ਤਾਂ ਉਹ ਫ਼ਿਲਮ ਵਿਚ ਬਾਕਸਰ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਓਮਪ੍ਰਕਾਸ਼ ਮਹਿਰਾ ਨੇ ਕੀਤਾ ਹੈ। ਇਸ ਤੋਂ ਪਹਿਲਾਂ ਉਹ ਫਰਹਾਨ ਨਾਲ ਫ਼ਿਲਮ ਭਾਗ ਮਿਲਖਾ ਭਾਗ ਬਣਾ ਚੁੱਕੇ ਹਨ, ਜੋ ਸੁਪਰਹਿੱਟ ਬਣ ਗਈ ਸੀ। ਇਸ ਤੋਂ ਪਹਿਲਾਂ ਫਰਹਾਨ ਨੇ ਟਵਿੱਟਰ 'ਤੇ ਫ਼ਿਲਮ ਦਾ ਪੋਸਟਰ ਸ਼ੇਅਰ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ, "ਤੂਫਾਨ ਪੈਦਾ ਹੋਵੇਗਾ, ਟੀਜ਼ਰ 12 ਮਾਰਚ ਨੂੰ ਪ੍ਰਾਈਮ ਵੀਡੀਓ 'ਤੇ ਆਉਣ ਜਾ ਰਿਹਾ ਹੈ।"

 


author

sunita

Content Editor

Related News