ਗਾਇਕ ਬਣ ਗਏ ਫਰਹਾਨ ਅਖ਼ਤਰ, ਗਾਇਆ ''ਵਜ਼ੀਰ'' ਲਈ ਗਾਣਾ
Thursday, Dec 10, 2015 - 12:29 PM (IST)
ਮੁੰਬਈ : ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਨੇ ਬੁੱਧਵਾਰ ਨੂੰ ਆਪਣੀ ਆਉਣ ਵਾਲੀ ਫਿਲਮ ''ਵਜ਼ੀਰ'' ਦੇ ''ਅੰਤਰੰਗੀ ਯਾਰੀ'' ਨਾਮੀ ਗੀਤ ਦੀ ਰਿਕਾਰਡਿੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ''ਰੌਕ ਆਨ'', ''ਜ਼ਿੰਦਗੀ ਨ ਮਿਲੇਗੀ ਦੋਬਾਰਾ'' ਅਤੇ ''ਦਿਲ ਧੜਕਨੇ ਦੋ'' ਵਰਗੀਆਂ ਫਿਲਮਾਂ ''ਚ ਗੀਤ ਗਾਏ ਸਨ।
ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਨਵਾਂ ਗੀਤ ਵਿਲੱਖਣ ਦੋਸਤੀ ''ਤੇ ਅਧਾਰਿਤ ਹੈ। ਇਸ ਗੀਤ ਲਈ ਸੰਗੀਤ ਰੋਚਕ ਕੋਹਲੀ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਗੁਰਪ੍ਰੀਤ ਸੈਣੀ ਅਤੇ ਦੀਪਕ ਰਮੋਲਾ ਨੇ ਲਿਖੇ ਹਨ।
ਦੱਸਿਆ ਜਾ ਰਿਹਾ ਹੈ ਕਿ ਫਿਲਮ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦਾ ਵਿਚਾਰ ਸੀ ਕਿ ਫਰਹਾਨ ''ਵਜ਼ੀਰ'' ਲਈ ਗਾਉਣ। ਫਿਲਮ ਵਿਚ ਮਹਾਨਾਇਕ ਅਮਿਤਾਭ ਬੱਚਨ ਮੁਖ ਕਿਰਦਾਰ ''ਚ ਹਨ। ਬਿਜੋਏ ਨਾਂਬਿਆਰ ਵਲੋਂ ਨਿਰਦੇਸ਼ਿਤ ਇਹ ਫਿਲਮ ਅਗਲੇ ਸਾਲ ਅੱਠ ਜਨਵਰੀ ਨੂੰ ਰਿਲੀਜ਼ ਹੋਵੇਗੀ।