ਹੁਣ ਇਸ ਦਿਨ ਹੀ ਰਿਲੀਜ਼ ਹੋਵੇਗੀ ਫਰਹਾਨ ਅਖ਼ਤਰ ਦੀ ਫ਼ਿਲਮ ''ਤੂਫ਼ਾਨ''

Wednesday, Jun 16, 2021 - 05:26 PM (IST)

ਹੁਣ ਇਸ ਦਿਨ ਹੀ ਰਿਲੀਜ਼ ਹੋਵੇਗੀ ਫਰਹਾਨ ਅਖ਼ਤਰ ਦੀ ਫ਼ਿਲਮ ''ਤੂਫ਼ਾਨ''

ਮੁੰਬਈ : ਬਾਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਦੀ ਮੋਸਟ ਅਵੇਟਿਡ ਫ਼ਿਲਮ 'ਤੂਫਾਨ' ਦੀ ਰਿਲੀਜ਼ ਡੇਟ ਦਾ ਫਾਈਨਲੀ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦੀ ਰਿਲੀਜ਼ਿੰਗ ਪਿਛਲੇ ਸਾਲ ਤੋਂ ਲਟਕ ਰਹੀ ਸੀ। ਮੇਕਰਸ ਨੇ ਅੱਜ ਇਸ ਦੀ ਰਿਲੀਜ਼ਿੰਗ ਦਾ ਖ਼ੁਲਾਸਾ ਕੀਤਾ ਹੈ। ਫ਼ਿਲਮ 'ਤੂਫ਼ਾਨ' 16 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਵੇਗੀ। ਤਾਲਾਬੰਦੀ ਕਾਰਨ ਇਸ ਫ਼ਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Farhan Akhtar (@faroutakhtar)

ਇਸ 'ਚ ਅਦਾਕਾਰ ਫਰਹਾਨ ਅਖ਼ਤਰ ਮੁੱਖ ਭੂਮਿਕਾ 'ਚ ਹਨ। ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਵੱਲੋਂ ਡਾਇਰੈਕਟਡ ਸਪੋਰਟਸ 'ਤੇ ਅਧਾਰਿਤ ਫ਼ਿਲਮ ਹੈ। ਰਾਕੇਸ਼ ਓਮ ਪ੍ਰਕਾਸ਼ ਮਹਿਰਾ ਸੱਤ ਸਾਲਾਂ ਬਾਅਦ ਫਰਹਾਨ ਨਾਲ ਮੁੜ ਜੁੜੇ ਹਨ। ਇਸ ਤੋਂ ਪਹਿਲਾਂ ਦੋਵੇਂ 'ਭਾਗ ਮਿਲਖਾ ਭਾਗ' 'ਚ ਇਕੱਠੇ ਕੰਮ ਕੀਤਾ ਸੀ। ਤਕਰੀਬਨ 3 ਮਹੀਨੇ ਪਹਿਲਾ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ, ਓਦੋ ਤੋਂ ਹੀ ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ 'ਚ ਫਰਹਾਨ ਅਖਤਰ ਬਦਮਾਸ਼ ਦੇ ਕਿਰਦਾਰ 'ਚ ਹਨ, ਜੋ ਬਾਅਦ 'ਚ ਬਾਕਸਰ ਬਣਨ ਦੇ ਰਾਹ 'ਤੇ ਤੁਰਦਾ ਹੈ। ਇਸ ਫ਼ਿਲਮ 'ਚ ਫਰਹਾਨ ਅਖ਼ਤਰ ਨਾਲ ਪਰੇਸ਼ ਰਾਵਲ ਅਤੇ ਮ੍ਰਿਣਾਲ ਠਾਕੁਰ ਵੀ ਮੁੱਖ ਭੂਮਿਕਾ 'ਚ ਹਨ।

 
 
 
 
 
 
 
 
 
 
 
 
 
 
 
 

A post shared by Farhan Akhtar (@faroutakhtar)

ਦੱਸਣਯੋਗ ਹੈ ਕਿ ਪਹਿਲਾਂ ਇਹ ਫ਼ਿਲਮ 21 ਮਈ ਨੂੰ ਅਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਦੇ ਆਉਣ ਤੋਂ ਬਾਅਦ ਇਸ ਦੀ ਇਹ ਡੇਟ ਵੀ ਰੱਦ ਹੋ ਗਈ। ਪਿਛਲੇ ਸਾਲ ਤੋਂ ਮੇਕਰਸ ਨੇ ਇਸ ਦੀ ਰਿਲੀਜ਼ਿੰਗ ਡੇਟ ਦਾ ਕਈ ਵਾਰ ਐਲਾਨ ਕੀਤਾ ਹੈ। ਹੁਣ ਫਾਈਨਲੀ 16 ਜੁਲਾਈ ਨੂੰ ਦਰਸ਼ਕਾਂ ਨੂੰ ਇਹ ਫ਼ਿਲਮ ਦੇਖਣ ਨੂੰ ਮਿਲੇਗੀ।
 


author

sunita

Content Editor

Related News