ਫ਼ਰਦੀਨ ਖ਼ਾਨ ਦੀ OTT ’ਤੇ ਨਵੀਂ ਪਾਰੀ, ਪੀਰੀਅਡ ਡਰਾਮਾ ਸੀਰੀਜ਼ ‘ਕੋਕੇ’ ’ਚ ਆਉਣਗੇ ਨਜ਼ਰ

Friday, Jun 05, 2026 - 01:05 PM (IST)

ਫ਼ਰਦੀਨ ਖ਼ਾਨ ਦੀ OTT ’ਤੇ ਨਵੀਂ ਪਾਰੀ, ਪੀਰੀਅਡ ਡਰਾਮਾ ਸੀਰੀਜ਼ ‘ਕੋਕੇ’ ’ਚ ਆਉਣਗੇ ਨਜ਼ਰ

ਐਂਟਰਟੇਨਮੈਂਟ ਡੈਸਕ - ਅਦਾਕਾਰ ਫ਼ਰਦੀਨ ਖ਼ਾਨ ਆਪਣੇ ਕਰੀਅਰ ਦੀ ਦੂਜੀ ਪਾਰੀ ’ਚ ਲਗਾਤਾਰ ਨਵੇਂ ਪ੍ਰੋਜੈਕਟਾਂ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਫ਼ਿਲਮਾਂ ਅਤੇ ਵੈੱਬ ਸੀਰੀਜ਼ ’ਚ ਵਾਪਸੀ ਤੋਂ ਬਾਅਦ ਹੁਣ ਉਹ ਇਕ ਨਵੀਂ ਪੀਰੀਅਡ ਡਰਾਮਾ ਵੈੱਬ ਸੀਰੀਜ਼ ‘ਕੋਕੇ’ ’ਚ ਅਦਾਕਾਰਾ ਸ਼ੇਫਾਲੀ ਸ਼ਾਹ ਨਾਲ ਮੁੱਖ ਭੂਮਿਕਾ ਨਿਭਾ ਕੇ ਆਪਣੀ ਦੂਜੀ ਓ.ਟੀ.ਟੀ. ਪਾਰੀ ਸ਼ੁਰੂ ਕਰਨ ਜਾ ਰਹੇ ਹਨ।

ਬਾਲਾਜੀ ਟੈਲੀਫ਼ਿਲਮਜ਼ ਦੇ ਬੈਨਰ ਹੇਠ ਬਣ ਰਹੇ ਇਸ ਵੱਡੇ ਪ੍ਰਾਜੈਕਟ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਨੈੱਟਫਲਿਕਸ ’ਤੇ 2027 ਦੀ ਸ਼ੁਰੂਆਤ ’ਚ ਰਿਲੀਜ਼ ਹੋਣ ਦੀ ਉਮੀਦ ਹੈ। ਇਹ ਪਹਿਲੀ ਵਾਰ ਹੋਵੇਗਾ, ਜਦੋਂ ਫ਼ਰਦੀਨ ਖ਼ਾਨ ਅਤੇ ਸ਼ੇਫਾਲੀ ਸ਼ਾਹ ਕਿਸੇ ਪ੍ਰਾਜੈਕਟ ’ਚ ਇਕੱਠੇ ਦਿਖਾਈ ਦੇਣਗੇ। ਇਸ ਮਹੱਤਵਪੂਰਨ ਪੀਰੀਅਡ ਡਰਾਮੇ ਦਾ ਨਿਰਮਾਣ ਏਕਤਾ ਕਪੂਰ ਕਰ ਰਹੀ ਹੈ। ਇਹ ਫਰਦੀਨ ਖ਼ਾਨ ਦਾ ਦੂਜਾ ਵੱਡਾ ਓ.ਟੀ.ਟੀ. ਪ੍ਰਾਜੈਕਟ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ-2024 ’ਚ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ‘ਹੀਰਾਮੰਡੀ : ਦਿ ਡਾਇਮੰਡ ਬਾਜ਼ਾਰ’ ਨਾਲ ਓ.ਟੀ.ਟੀ. ਦੀ ਦੁਨੀਆ ’ਚ ਆਪਣਾ ਪਹਿਲਾ ਕਦਮ ਰੱਖਿਆ ਸੀ।


author

cherry

Content Editor

Related News