ਖ਼ੂਬਸੂਰਤ ਅਦਾਕਾਰਾ ਨੇ ਤੇਜ਼ੀ ਨਾਲ ਘਟਾਇਆ ਭਾਰ, ਹੋ ਗਈ Fat to Fit, ਪਰ ਖੜ੍ਹੀ ਹੋ ਗਈ ਨਵੀਂ ਮੁਸੀਬਤ

Monday, Jun 02, 2025 - 11:21 AM (IST)

ਖ਼ੂਬਸੂਰਤ ਅਦਾਕਾਰਾ ਨੇ ਤੇਜ਼ੀ ਨਾਲ ਘਟਾਇਆ ਭਾਰ, ਹੋ ਗਈ Fat to Fit, ਪਰ ਖੜ੍ਹੀ ਹੋ ਗਈ ਨਵੀਂ ਮੁਸੀਬਤ

ਮੁੰਬਈ - ਮਸ਼ਹੂਰ ਅਦਾਕਾਰਾ ਕੁਸ਼ਾ ਕਪਿਲਾ ਇਨ੍ਹੀਂ ਦਿਨੀਂ ਆਪਣੇ ਬਾਡੀ ਟਰਾਂਸਫਾਰਮੇਸ਼ਨ ਕਾਰਨ ਚਰਚਾ ਵਿੱਚ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ YouTube ਚੈਨਲ 'ਤੇ ਆਪਣੇ ਬਾਡੀ ਟਰਾਂਸ਼ਫਾਰਮੇਸ਼ਨ ਨੂੰ ਲੈ ਕੇ ਕੁੱਝ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਇਸ ਵੀਡੀਓ ਰਾਹੀਂ ਬਚਪਨ ਦੇ ਟ੍ਰੌਮਾ, ਨਿੱਜੀ ਸੰਘਰਸ਼ਾਂ ਅਤੇ ਟੀਬੀ ਵਰਗੀ ਗੰਭੀਰ ਬਿਮਾਰੀ ਨਾਲ ਲੜਨ ਦੇ ਆਪਣੇ ਅਨੁਭਵ ਖੁੱਲ੍ਹ ਕੇ ਸਾਂਝੇ ਕੀਤੇ।

ਇਹ ਵੀ ਪੜ੍ਹੋ: ਪ੍ਰੋਡਿਊਸਰ ਨੂੰ ਸਟੋਰੀ ਸੁਣਾ ਕੇ ਪਰਤ ਰਹੇ ਮਸ਼ਹੂਰ ਫਿਲਮ ਡਾਇਰੈਕਟਰ ਨੂੰ ਪਿਆ ਦਿਲ ਦਾ ਦੌਰਾ, ਰਸਤੇ 'ਚ ਹੀ ਹੋ ਗਈ ਮੌਤ

PunjabKesari

ਟ੍ਰੌਮਾ, ਬੀਮਾਰੀ ਅਤੇ ਸਵੈ-ਸੰਘਰਸ਼ ਦੀ ਕਹਾਣੀ

ਵੀਡੀਓ ਵਿੱਚ ਕੁਸ਼ਾ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਭਾਰ ਅਤੇ ਬਾਡੀ ਇਮੇਜ ਨੂੰ ਲੈ ਕੇ ਜੂਝ ਰਹੀ ਸੀ। ਜਦੋਂ ਮੈਂ 10 ਸਾਲ ਦੀ ਸੀ, ਲੋਕ ਮੈਨੂੰ 'ਮੋਟੂ' ਕਹਿੰਦੇ ਸਨ। 13 ਦੀ ਉਮਰ ਵਿੱਚ ਮਾਂ ਨੇ ਮੈਨੂੰ ਜਿਮ ਭੇਜਣਾ ਸ਼ੁਰੂ ਕਰ ਦਿੱਤਾ। ਮੈਂ 22 ਕਿਲੋ ਘਟਾਇਆ, ਪਰ ਆਪਣੇ ਆਪ ਉੱਤੇ ਵਿਸ਼ਵਾਸ ਗੁਆ ਬੈਠੀ। ਜਦੋਂ ਮੈਂ 15-16 ਸਾਲ ਦੀ ਸੀ, ਤਾਂ ਲੋਕ ਕਹਿਣ ਲੱਗੇ ਕਿ ਮੈਂ ਸੋਹਣੀ ਦਿਸਣ ਲੱਗੀ ਹਾਂ ਪਰ ਅੰਦਰ ਹੀ ਅੰਦਰ ਮੈਂ ਖੁਸ਼ ਨਹੀਂ ਸੀ। 20 ਸਾਲ ਦੀ ਉਮਰ ਵਿਚ ਮੈਂ ਰੋਜ਼ 800-900 ਕੈਲੋਰੀ ਲੈਣ ਲੱਗ ਪਈ। ਇਸ ਕਰਕੇ, ਮੇਰਾ ਭਾਰ ਬਹੁਤ ਤੇਜ਼ੀ ਨਾਲ ਘਟਿਆ, ਪਰ ਮੇਰੀਆਂ ਮਾਸਪੇਸ਼ੀਆਂ ਨਹੀਂ ਵਧੀਆਂ, ਸਿਰਫ਼ ਭਾਰ ਘਟਿਆ। ਲੋਕਾਂ ਤੋਂ ਤਰੀਫਾਂ ਤਾਂ ਬਹੁਤ ਮਿਲੀਆਂ ਪਰ ਹਕੀਕਤ ਇਹ ਸੀ ਕਿ ਮੈਂ ਖੁਦ ਨੂੰ ਭੁੱਖਾ ਰੱਖ ਰਹੀ ਸੀ। ਮੈਨੂੰ ਖੁਦ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਉਂ ਜਾਂ ਕਿਸ ਲਈ ਭਾਰ ਘਟਾ ਰਹੀ ਹਾਂ। ਫਿਰ ਉਨ੍ਹਾਂ ਦੇ ਸਰੀਰ ਨੇ ਜਵਾਬ ਦੇਣਾ ਬੰਦ ਕਰ ਦਿੱਤਾ। ਇਹ ਅਣਹੈਲਥੀ ਡਾਇਟ ਮੇਰੇ ਸਰੀਰ ਲਈ ਘਾਤਕ ਸਾਬਤ ਹੋਈ। 

ਇਹ ਵੀ ਪੜ੍ਹੋ: 2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ

PunjabKesari

ਸਿਹਤ 'ਤੇ ਹੋਇਆ ਅਸਰ

ਕੁਸ਼ਾ ਨੇ ਖੁਲਾਸਾ ਕੀਤਾ ਕਿ ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਬਿਲਕੁਲ ਡਿੱਗ ਗਈ। ਮੈਂ ਹਰ ਰੋਜ਼ ਸ਼ਾਮ ਨੂੰ ਬੁਖਾਰ ਮਹਿਸੂਸ ਕਰਦੀ ਸੀ। ਡਾਕਟਰਾਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਕੁਝ ਟੈਸਟ ਕੀਤੇ ਗਏ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਨੂੰ ਟੀ.ਬੀ. ਹੋ ਗਿਆ ਹੈ, ਜੋ ਕਮਜ਼ੋਰ ਇਮਿਊਨਿਟੀ ਦਾ ਨਤੀਜਾ ਸੀ।" ਉਨ੍ਹਾਂ ਕਿਹਾ ਕਿ 25-26 ਦੀ ਉਮਰ ਤੋਂ ਬਾਅਦ ਔਰਤਾਂ ਵਿੱਚ ਇਹ ਖਤਰਾ ਵੱਧ ਜਾਂਦਾ ਹੈ ਅਤੇ ਉਹ ਇਸਦਾ ਸ਼ਿਕਾਰ ਜਲਦੀ ਹੋ ਗਈ। ਉਹ ਇਲਾਜ ਤੋਂ ਬਾਅਦ ਠੀਕ ਹੋ ਗਈ ਹੈ ਅਤੇ ਹੁਣ ਲਗਭਗ 11 ਸਾਲਾਂ ਬਾਅਦ, 33 ਸਾਲ ਦੀ ਉਮਰ ਵਿੱਚ, ਕੁਸ਼ਾ ਨੇ ਇੱਕ ਵਾਰ ਫਿਰ ਭਾਰ ਘਟਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ: LPG ਗੈਸ ਸਿਲੰਡਰ ਹੋਇਆ ਸਸਤਾ, ਨਵੇਂ ਰੇਟ ਜਾਰੀ

"ਹੁਣ ਇਹ ਜ਼ਿੰਦਗੀ ਮੇਰੀ ਹੈ"

"ਹੁਣ ਮੈਂ ਆਪਣੇ ਲਈ ਭਾਰ ਘਟਾ ਰਹੀ ਹਾਂ। ਦੁਨੀਆ ਦੀਆਂ ਨਜ਼ਰਾਂ ਲਈ ਨਹੀਂ। ਆਪਣੀ ਦੇਖਭਾਲ ਕਰਨੀ ਜ਼ਰੂਰੀ ਹੈ, ਕਿਉਂਕਿ ਤੁਹਾਡੇ ਲਈ ਕੋਈ ਹੋਰ ਨਹੀਂ ਆਵੇਗਾ।"

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਸ਼ਾ ਕਪਿਲਾ ਜਲਦੀ Netflix ਦੀ ਮਸ਼ਹੂਰ ਸੀਰੀਜ਼ ‘ਮਾਮਲਾ ਲੀਗਲ ਹੈ’ ਦੇ ਨਵੇਂ ਸੀਜ਼ਨ ਵਿੱਚ ਨਜ਼ਰ ਆਉਣ ਵਾਲੀ ਹੈ।

ਇਹ ਵੀ ਪੜ੍ਹੋ: ਸੋਨੂੰ ਸੂਦ ਦੇ ਸਵਾਲ ਨੇ ਸੁਚਾਤਾ ਨੂੰ ਬਣਾਇਆ Miss World ! ਦਿੱਤਾ ਅਜਿਹਾ ਜਵਾਬ ਕਿ ਸਿਰ ਸਜ ਗਿਆ ਤਾਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News