ਰੈਪਰ MC ਸਟੈਨ ਦੀ ਪੋਸਟ ਦੇਖ ਫੈਨਜ਼ ਹੋਏ ਪਰੇਸ਼ਾਨ

05/24/2024 4:29:40 PM

ਮੁੰਬਈ(ਬਿਊਰੋ): ਬਿੱਗ ਬੌਸ 16 ਦੇ ਜੇਤੂ ਅਤੇ ਰੈਪਰ ਐਮ.ਸੀ. ਸਟੈਨ ਨੇ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਪੋਸਟ ਸ਼ੇਅਰ ਕੀਤੀ ਹੈ। ਬਿੱਗ ਬੌਸ 16 ਦੇ ਜੇਤੂ ਅਤੇ ਰੈਪਰ ਐਮ.ਸੀ. ਸਟੈਨ ਨੇ ਹਾਲ ਹੀ 'ਚ ਇੱਕ ਹੈਰਾਨ ਕਰਨ ਵਾਲੀ ਪੋਸਟ ਸ਼ੇਅਰ ਕੀਤੀ ਹੈ। ਰੈਪਰ ਦੀ ਇਸ ਪੋਸਟ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ ਅਤੇ ਉਸ ਲਈ ਕਾਫੀ ਚਿੰਤਤ ਨਜ਼ਰ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ ਦੀਪਿਕਾ ਪਾਦੁਕੋਣ ਨੇ ਕਰਵਾਇਆ ਫੋਟੋਸ਼ੂਟ, ਬੇਬੀ ਬੰਪ ਕੀਤਾ ਫਲਾਂਟ

ਦੱਸ ਦਈਏ ਕਿ ਬਿੱਗ ਬੌਸ ਦੇ ਇਸ ਸੀਜ਼ਨ ਦੀ ਸ਼ੁਰੂਆਤ 'ਚ ਸਟੈਨ ਨੂੰ ਸਲਮਾਨ ਖਾਨ ਤੋਂ ਤਾਰੀਫ਼ ਮਿਲੀ ਸੀ। ਇੰਨਾ ਹੀ ਨਹੀਂ, ਐਮ.ਸੀ. ਸਟੈਨ ਨੇ ਬਿੱਗ ਬੌਸ 16 ਦੀ ਟਰਾਫੀ ਵੀ ਜਿੱਤੀ ਸੀ। ਅੱਜ ਸਟੈਨ ਆਪਣੇ ਦਮ 'ਤੇ ਚੰਗੀ ਜ਼ਿੰਦਗੀ ਜੀਅ ਰਿਹਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਸਟੈਨ ਦੀਆਂ ਪੋਸਟਾਂ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਸਟੈਨ ਨੇ ਆਪਣੀ ਇੰਸਟਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- 'ਯਾ ਅੱਲ੍ਹਾ ਮੈਨੂੰ ਮੌਤ ਦੇ ਦਿਓ।', ਇਸ ਪੋਸਟ ਨੂੰ ਦੇਖ ਕੇ ਐਮ.ਸੀ ਸਟੈਨ ਦੇ ਸਾਰੇ ਪ੍ਰਸ਼ੰਸਕ ਪਰੇਸ਼ਾਨ ਹਨ। ਐਮ.ਸੀ ਦੀ ਇਹ ਪੋਸਟ

 

PunjabKesari

ਦੱਸਣਯੋਗ ਹੈ ਕਿ ਪਹਿਲਾਂ ਵੀ ਸਟੈਨ ਨੇ ਪ੍ਰਸ਼ੰਸਕਾਂ ਨੂੰ ਰੈਪਿੰਗ ਛੱਡਣ ਦਾ ਸੰਕੇਤ ਦਿੱਤਾ ਸੀ। ਸਟੋਰੀ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ, 'ਮੈਂ ਰੈਪਿੰਗ ਛੱਡਣ ਜਾ ਰਿਹਾ ਹਾਂ', ਹਾਲਾਂਕਿ ਪੋਸਟ ਨੇ ਹਲਚਲ ਮਚਾਉਣ ਤੋਂ ਬਾਅਦ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Anuradha

Content Editor

Related News