ਸਿੱਧੂ ਮੂਸੇਵਾਲਾ ਦੀ ਮੌਤ ਦੇ ਸਦਮੇ ’ਚ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਆਪਣੇ ਮਨਪਸੰਦ ਗਾਇਕ ਨੂੰ ਦੇ ਰਹੇ ਸ਼ਰਧਾਂਜਲੀ

05/30/2022 12:49:09 PM

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੀਤੇ ਦਿਨ ਸ਼ਾਮ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਖ਼ਬਰਾਂ ਮੁਤਾਬਕ ਲਾਰੇਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੋ ਗੱਡੀਆਂ ’ਚੋਂ ਆਏ ਹਮਲਾਵਰਾਂ ਨੇ ਗਾਇਕ ਦੀ ਥਾਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਗਾਇਕ ਦੀ ਗੱਡੀ ’ਤੇ 40 ਗੋਲੀਆਂ ਚਲਾਈਆਂ ਸਨ ਜਿਨ੍ਹਾਂ ’ਚੋਂ ਕਈ ਗੋਲੀਆਂ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

PunjabKesari

ਇਹ ਵੀ ਪੜ੍ਹੋ: ‘ਸਿੱਧੂ ਮੂਸੇਵਾਲਾ’ ਦੇ ਗੋਲੀਆਂ ਮਾਰ ਕੇ ਹੱਤਿਆ, ਕੰਗਣਾ ਨੇ ‘ਮਾਨ ਸਰਕਾਰ’ ’ਤੇ ਚੁੱਕੇ ਸਵਾਲ

ਗਾਇਕ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਹਸਪਤਾਲ ’ਚ ਪਹੁੰਚਦੇ ਹੀ ਉਸ ਦੀ ਜਾਨ ਚੱਲੀ ਗਈ। ਗਾਇਕ ਦੇ ਕਤਲ ਕਾਰਨ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਨੂੰ ਡੂੰਘਾ ਸਦਮਾ ਲਗਾ ਹੈ। ਸਿੱਧੂ ਦੇ ਪ੍ਰਸ਼ੰਸਕ ਵਿਸ਼ਵਾਸ ਨਹੀਂ ਕਰ ਸਕਦੇ ਕਿ ਉਨ੍ਹਾਂ ਦਾ ਮਨਪਸੰਦ ਗਾਇਕ ਇਸ ਦੁਨੀਆ ’ਚ ਨਹੀਂ ਰਿਹਾ।

ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਰਾਹੀ ਸ਼ਰਧਾਂਜਲੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੀ ਪ੍ਰਾਰਥਨਾਵਾਂ ਕਰ ਰਹੇ ਹਨ। ਹੱਤਿਆ ਦੀ ਖ਼ਬਰ ਸੁਣਦੇ ਹੀ ਸੋਸ਼ਲ ਮੀਡੀਆ ’ਤੇ #sidhumoosewala ਹੈਸ਼ ਟੈਗ ਸ਼ੁਰੂ ਹੋ ਗਿਆ। ਪ੍ਰਸ਼ੰਸਕ ਇਹ ਹੈਸ਼ਟੈਗ ਨਾਲ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਸਨ। ਇਹ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, ‘ਤੁਹਾਡੀ ਆਵਾਜ਼ ਅਤੇ ਵਿਰਾਸਤ ਸਾਡੇ ਦਿਲਾਂ ’ਚ ਸਦਾ ਲਈ ਜ਼ਿੰਦਾ ਰਹੇਗੀ।’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਹੁਣ ਇਸ ਦੁਨੀਆ ’ਚ ਨਹੀਂ ਹੈ।

 PunjabKesari

 ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੁਖੀ ਮੀਕਾ ਸਿੰਘ ਨੇ ਕਿਹਾ - ‘ਅੱਜ ਪੰਜਾਬੀ ਹੋਣ ’ਤੇ ਸ਼ਰਮ ਆਉਂਦੀ ਹੈ’

ਇਹ ਹੋਰ ਨੇ ਯੂਜ਼ਰ ਨੇ ਟਵੀਟ ਕਰ ਕੇ ਲਿਖਿਆ ਕਿ ‘ਰੈਸਟ ਇਨ ਪੀਸ ਸਿੱਧੂ’ 28 ਸਾਲਾਂ ਨੌਜਵਾਨ ਪ੍ਰਤੀਭਾਸ਼ਾਲੀ ਸਿੱਧੂ ਜਿਸ ਨੇ ਜੀਵਨ ਅਤੇ ਕਰੀਅਰ ’ਚ ਹੁਣ ਤੱਕ ਬਹੁਤ ਕੁਝ ਹਾਸਲ ਕੀਤਾ ਹੈ ਅਤੇ ਅੱਗੇ ਵੀ ਬਹੁਤ ਕੁਝ ਹਾਸਲ ਕਰਨਾ ਸੀ ਪਰ ਇਸ ਦੁਨੀਆ ’ਚ ਨਹੀਂ ਰਹੇ। ਇਹ ਬਹੁਤ ਹੈਰਾਨ ਕਰਨ ਵਾਲੀ ਘਟਨਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਸ਼ੰਸਕ, ਸਟਾਰ, ਅਤੇ ਗਾਇਕਾਂ ਨੇ ਆਪਣੇ ਟਵੀਟਰ ਅਕਾਊਂਟ ’ਤੇ ਸ਼ਰਧਾਂਜਲੀ ਦੇ ਰਹੇ ਹਨ।


Anuradha

Content Editor

Related News