ਪ੍ਰਸ਼ੰਸਕ ਨੇ ਰਣਬੀਰ-ਆਲੀਆ ਨੂੰ ਵਿਆਹ ਦੇ ਤੋਹਫ਼ੇ ''ਚ ਭੇਜੇ ਸੋਨੇ ਨਾਲ ਬਣੇ ਫੁੱਲ , ਵੀਡੀਓ ਵਾਇਰਲ

04/14/2022 10:11:51 AM

ਮੁੰਬਈ- ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਇਨੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਖੂਬ ਚਰਚਾ 'ਚ ਬਣੇ ਹੋਏ ਹਨ। ਖ਼ਬਰ ਹੈ ਕਿ ਜੋੜਾ 14 ਅਪ੍ਰੈਲ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ। ਦੋਵਾਂ ਦੇ ਘਰ 'ਚ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ ਅਤੇ ਮਹਿਮਾਨ ਪਹੁੰਚਣੇ ਵੀ ਸ਼ੁਰੂ ਹੋ ਗਏ ਹਨ। ਇਸ ਵਿਚਾਲੇ ਰਨਬੇਲੀਆ ਦੇ ਇਕ ਚਹੇਤੇ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਖਾਸ ਤੋਹਫ਼ਾ ਭੇਜਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 
 

A post shared by Voompla (@voompla)


ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਣਬੀਰ-ਆਲੀਆ ਦੇ ਪ੍ਰਸ਼ੰਸਕ ਉਨ੍ਹਾਂ ਲਈ ਸੋਨੇ ਦੇ ਫੁੱਲਾਂ ਦੇ ਬੂਕੇ ਭੇਜੇ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਤੋਹਫ਼ਾ ਭੇਜਣ ਵਾਲਾ ਪ੍ਰਸ਼ੰਸਕ ਗੁਜਰਾਤ ਤੋਂ ਹੈ। ਵੀਡੀਓ 'ਚ ਦੋ ਲੜਕੇ ਇਸ ਤੋਹਫ਼ੇ ਨੂੰ ਆਪਣੇ ਹੱਥਾਂ 'ਚ ਲੈ ਕੇ ਖੜ੍ਹੇ ਹਨ। ਸੋਸ਼ਲ ਮੀਡੀਆ 'ਤੇ ਰਣਬੇਲੀਆ ਦੇ ਪ੍ਰਸ਼ੰਸਕ ਵਲੋਂ ਭੇਜੇ ਇਸ ਤੋਹਫ਼ੇ ਦੀ ਵੀਡੀਓ ਖੂਬ ਦੇਖੀ ਜਾ ਰਹੀ ਹੈ ਅਤੇ ਪ੍ਰਸ਼ੰਸਕ ਇਸ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।


Aarti dhillon

Content Editor

Related News