1200 ਕਿ.ਮੀ ਦੂਰ ਤੋਂ ਸਾਈਕਲ ਚਲਾ ਕੇ ਸੋਨੂੰ ਸੂਦ ਨੂੰ ਮਿਲਣ ਪਹੁੰਚਿਆ ਪ੍ਰਸ਼ੰਸਕ, ਅਦਾਕਾਰ ਨੇ ਖ਼ੁਦ ਕੀਤਾ ਸਵਾਗਤ

07/18/2021 3:44:37 PM

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਫਰਿਸਤੇ ਦਾ ਦਰਜਾ ਦਿੰਦੇ ਹਨ। ਸੋਨੂੰ ਸੂਦ ਨੂੰ ਮਿਲਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਦੂਸਰੇ ਸੂਬਿਆਂ ਤੋਂ ਲੰਮਾ ਸਫ਼ਰ ਤੈਅ ਕਰ ਰਹੇ ਹਨ। ਇਸੀ ਤਰ੍ਹਾਂ ਇੱਕ ਹੋਰ ਪ੍ਰਸ਼ੰਸਕ ਨੇ ਆਪਣੇ ਫਰਿਸਤੇ ਨੂੰ ਮਿਲਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।


ਪੰਜਾਬ ਸਿੰਘ ਨਾਮ ਦਾ ਇਹ ਸ਼ਖਸ ਸੋਨੂੰ ਸੂਦ ਨੂੰ ਮਿਲਣ ਲਈ ਨੰਗੇ ਪੈਰ ਸਿਰਸਾ ਤੋਂ ਸਾਈਕਲ 'ਤੇ ਆਇਆ। ਇਹ 1200 ਕਿਲੋਮੀਟਰ ਦਾ ਸਫ਼ਰ ਉਸ ਨੇ 11 ਦਿਨ੍ਹਾਂ 'ਚ ਪੂਰਾ ਕੀਤਾ। ਸੋਨੂੰ ਸੂਦ ਦੀ ਰਿਹਾਇਸ਼ ਬਾਹਰ ਜਦ ਇਹ ਸ਼ਖਸ ਪੁੱਜਿਆ ਅਤੇ ਖੁਦ ਅਦਾਕਾਰ ਨੇ ਆਪਣੇ ਪ੍ਰਸ਼ੰਸਕ ਦਾ ਸਵਾਗਤ ਕੀਤਾ। ਜਿੱਥੇ ਪੰਜਾਬ ਸਿੰਘ ਨੇ ਸੋਨੂੰ ਸੂਦ ਨੂੰ ਇੱਕ ਪੰਜਾਬੀ ਲੋਕ ਗੀਤ ਵੀ ਸੁਣਾਇਆ।
ਸੋਨੂੰ ਸੂਦ ਨੇ ਇਸ ਸ਼ਖਸ ਦੇ ਜਜ਼ਬੇ ਤੇ ਗਾਇਕੀ ਦੀ ਖੂਬ ਤਾਰੀਫ ਕੀਤੀ ਅਤੇ ਨਾਲ ਹੀ ਆਪਣੇ ਫੈਨਜ਼ ਨੂੰ ਇਹ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਮਿਲਣ ਲਈ ਇਸ ਤਰ੍ਹਾਂ ਦੇ ਕਦਮ ਨਾ ਚੁੱਕਣ। ਉਹ ਹਮੇਸ਼ਾ ਉਨ੍ਹਾਂ ਲਈ ਮੌਜੂਦ ਰਹਿਣਗੇ। ਫਿਲਹਾਲ ਆਪਣੇ ਘਰਾਂ 'ਚ ਸੁਰਖਿਅਤ ਰਹੋ'।


Aarti dhillon

Content Editor

Related News