ਰਣਬੀਰ ਦੇ ਸਿਕਸ-ਪੈਕ ਐਬਸ ਨੂੰ ਦੇਖ ਪ੍ਰਸ਼ੰਸਕ ਹੋਏ ਦੀਵਾਨੇ, ਕਾਰ ਦੇ ਬੋਨਟ ’ਤੇ ਬੈਠ ਵਾਣੀ ਕਪੂਰ ਨਾਲ ਦਿੱਤੇ ਪੋਜ਼

07/06/2022 11:29:59 AM

ਮੁੰਬਈ: ਕਪੂਰ ਖ਼ਾਨਦਾਨ ਦਾ ਚਾਕਲੇਟ ਬੁਆਏ ਭਾਵ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਅਤੇ ਪ੍ਰੋਫ਼ੈਸ਼ਨਲ ਜ਼ਿੰਦਗੀ ਨੂੰ ਲੈ ਕੇ ਚਰਚਾ ’ਚ ਹੈ। ਇਕ ਪਾਸੇ ਉਨ੍ਹਾਂ ਦੀ ਜ਼ਿੰਦਗੀ ’ਚ ਖੁਸ਼ੀਆਂ ਹਨ, ਕਿਉਂਕਿ ਉਨ੍ਹਾਂ ਦੀ ਪਤਨੀ ਆਲੀਆ ਭੱਟ ਮਾਂ ਬਣਨ ਵਾਲੀ ਹੈ। ਦੂਜੇ ਪਾਸੇ ਉਨ੍ਹਾਂ ਦੀਆਂ ਦੋ ਫ਼ਿਲਮਾਂ ‘ਸ਼ਮਸ਼ੇਰਾ’ ਅਤੇ ‘ਬ੍ਰਹਮਾਸਤਰ’ ਰਿਲੀਜ਼ ਲਈ ਤਿਆਰ ਹਨ। ਰਣਬੀਰ ਫ਼ਿਲਹਾਲ ਆਪਣੀ ਫ਼ਿਲਮ ‘ਸ਼ਮਸ਼ੇਰਾ’ ਦੇ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ।

PunjabKesari

ਹਾਲ ਹੀ ’ਚ ਰਣਬੀਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਸ ਸਮੇਂ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਰਣਬੀਰ ਆਪਣੇ ਐਬਸ ਦਿਖਾਉਦੇ ਨਜ਼ਰ ਆ ਰਹੇ ਹਨ। ਅਦਾਕਾਰ ਦੀ ਲੁੱਕ ਨੂੰ ਦੇਖ ਪ੍ਰਸ਼ੰਸਕ ਦੀਵਾਨੇ ਗਏ ਹਨ।

PunjabKesari

ਇਹ ਵੀ ਪੜ੍ਹੋ :  ਆਲੀਆ ਦੇ ਗਰਭਵਤੀ ਹੋਣ ਦੀ ਖ਼ਬਰ ਸੁਣ ਕੇ ਰੋ ਪਏ ਕਰਨ ਜੌਹਰ, ਕਿਹਾ- ‘ਧੀ ਦੇ ਬੱਚੇ ਨੂੰ ਗੋਦ...’

ਮਹਿਰੂਨ ਰੰਗ ਦੀ ਪੈਂਟ ਅਤੇ ਬਲੇਜ਼ਰ ’ਚ ਰਣਬੀਰ ਕਾਫ਼ੀ ਸਮੇਂ ਬਾਅਦ ਅਜਿਹੇ ਲੁੱਕ ’ਚ ਨਜ਼ਰ ਆਏ ਹਨ। ਰਣਬੀਰ ਕੈਮਰੇ ਸਾਹਮਣੇ ਵੱਖ-ਵੱਖ ਪੋਜ਼ ਦੇ ਰਹੇ ਹਨ। ਪ੍ਰਸ਼ੰਸਕ ਅਦਾਕਾਰ  ਦੇ ਸਟਾਈਲ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।

PunjabKesari

ਕੁਝ ਤਸਵੀਰਾਂ ’ਚ ਰਣਬੀਰ ਆਪਣੀ ਕੋ-ਸਟਾਰ ਵਾਣੀ ਕਪੂਰ ਨਾਲ ਨਜ਼ਰ ਆ ਰਹੇ ਹਨ। ਵਾਣੀ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਬਲੈਕ ਡਰੈੱਸ ’ਚ ਹੌਟ ਲੱਗ ਰਹੀ ਹੈ। ਕਾਰ ਦੇ ਬੋਨਟ ’ਤੇ ਬੈਠੇ ਰਣਬੀਰ ਵਾਣੀ ਨਾਲ ਸੁਪਰ ਹੌਟ ਅੰਦਾਜ਼ ’ਚ ਪੋਜ਼ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੀ ਅਸਫ਼ਸਤਾ ਤੋਂ ਬਾਅਦ ਅਕਸ਼ੈ ਕੁਮਾਰ ਨੇ ਸਾਈਨ ਕੀਤੀਆਂ ਇਹ ਫ਼ਿਲਮਾਂ

ਰਣਬੀਰ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਦੀ ਫ਼ਿਲਮ ‘ਸ਼ਮਸ਼ੇਰਾ’ ਟ੍ਰੇਲਰ ਨੇ ਹੀ ਪ੍ਰਸ਼ੰਸਕਾਂ ਨੂੰ ਬੇਹੱਦ ਉਤਸ਼ਾਹਿਤ ਕਰ ਦਿੱਤਾ ਹੈ। ਜਿਸ ’ਚ ਰਣਬੀਰ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ।

PunjabKesari

ਇਸ ਫ਼ਿਲਮ ’ਚ ਵਾਣੀ ਕਪੂਰ ਅਤੇ ਸੰਜੇ ਦੱਤ ਵੀ ਹਨ। ਇਹ ਫ਼ਿਲਮ ਹਿੰਦੀ ਦੇ ਨਾਲ ਤਾਮਿਲ ਅਤੇ ਤੇਲੁਗੂ  ਭਾਸ਼ਾ ’ਚ ਰਿਲੀਜ਼ ਹੋਵੇਗੀ। ਫ਼ਿਲਮ ‘ਸ਼ਮਸ਼ੇਰਾ’ 22 ਜੁਲਾਈ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
 


Anuradha

Content Editor

Related News