ਅਦਾਕਾਰ ਗੋਵਿੰਦਾ ਦਾ ਨਵਾਂ ਗੀਤ ''ਹੈਲੋ'' ਰਿਲੀਜ਼, ਵੇਖ ਲੋਕਾਂ ਦਾ ਪਾਰਾ ਚੜ੍ਹਿਆ ਸੱਤਵੇਂ ਆਸਮਾਨ ''ਤੇ

Thursday, Jan 13, 2022 - 04:53 PM (IST)

ਅਦਾਕਾਰ ਗੋਵਿੰਦਾ ਦਾ ਨਵਾਂ ਗੀਤ ''ਹੈਲੋ'' ਰਿਲੀਜ਼, ਵੇਖ ਲੋਕਾਂ ਦਾ ਪਾਰਾ ਚੜ੍ਹਿਆ ਸੱਤਵੇਂ ਆਸਮਾਨ ''ਤੇ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਗੋਵਿੰਦਾ ਨੇ ਇਨ੍ਹੀਂ ਦਿਨੀਂ ਐਕਟਿੰਗ ਦੀ ਦੁਨੀਆ ਤੋਂ ਦੂਰੀ ਬਣਾਈ ਹੈ। ਲੰਬੇ ਸਮੇਂ ਤੋਂ ਉਹ ਕਿਸੇ ਫ਼ਿਲਮ 'ਚ ਨਜ਼ਰ ਨਹੀਂ ਆਏ। ਗੋਵਿੰਦਾ ਇਨ੍ਹੀਂ ਦਿਨੀਂ ਆਪਣੇ ਸਿੰਗਿੰਗ ਕਰੀਅਰ 'ਤੇ ਧਿਆਨ ਦੇ ਰਹੇ ਹਨ। ਉਹ ਆਪਣੇ ਕਈ ਗਾਣੇ ਰਿਲੀਜ਼ ਕਰ ਚੁੱਕੇ ਹਨ ਅਤੇ ਹਾਲ ਹੀ 'ਚ ਉਨ੍ਹਾਂ ਨੇ ਨਵਾਂ ਗੀਤ 'ਹੈਲੋ' ਰੀਲੀਜ਼ ਹੋਇਆ ਹੈ, ਜਿਸਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ। ਕੁਝ ਯੂਜ਼ਰਸ ਨੂੰ ਉਨ੍ਹਾਂ ਦਾ ਗੀਤ ਪਸੰਦ ਨਹੀਂ ਆ ਰਿਹਾ ਹੈ, ਉਹ ਉਨ੍ਹਾਂ ਦੇ ਪੋਸਟ 'ਤੇ ਕੁਮੈਂਟ ਕਰ ਰਹੇ ਹਨ। 

 
 
 
 
 
 
 
 
 
 
 
 
 
 
 

A post shared by Govinda (@govinda_herono1)


ਗੋਵਿੰਦਾ ਨੇ ਆਪਣੇ ਗੀਤ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤਾ ਸੀ। ਉਨ੍ਹਾਂ ਨੇ ਗੀਤ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਹੈਲੋ, ਮੇਰਾ ਤੀਸਰਾ ਗੀਤ 'ਹੈਲੋ' ਮੇਰੇ ਯੂਟਿਊਬ ਚੈਨਲ ਗੋਵਿੰਦਾ ਰਾਇਲਜ਼ 'ਤੇ ਰਿਲੀਜ਼ ਹੋ ਗਿਆ ਹੈ। ਉਮੀਦ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਇਹ ਗੀਤ ਪਸੰਦ ਆਵੇਗਾ। ਵੀਡੀਓ 'ਚ ਗੋਵਿੰਦਾ ਨਿਸ਼ਾ ਸ਼ਰਮਾ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਵੀਡੀਓ 'ਚ ਗੋਵਿੰਦਾ ਨਿਸ਼ਾ ਸ਼ਰਮਾ ਨਾਲ ਸੜਕ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਗੋਵਿੰਦਾ ਰੋਮਾਂਸ ਕਰਨ ਦੇ ਨਾਲ ਪਿਆਨੋ ਵੀ ਵਜਾ ਰਹੇ ਹਨ। 

 

ਫੈਨਜ਼ ਹੋਏ ਨਿਰਾਸ਼ 
ਗੋਵਿੰਦਾ ਦਾ ਇਹ ਗੀਤ ਉਨ੍ਹਾਂ ਦੇ ਫੈਨਜ਼ ਨੂੰ ਖਾਸਾ ਪਸੰਦ ਨਹੀਂ ਆਇਆ ਹੈ। ਕਈ ਯੂਜ਼ਰਸ ਕੁਮੈਂਟ ਕਰਕੇ ਆਪਣੀ ਨਿਰਾਸ਼ਾ ਜ਼ਾਹਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ, ''ਬਕਵਾਸ ਗੀਤ। ਉੱਥੇ ਹੀ ਦੂਜੇ ਨੇ ਲਿਖਿਆ ਕਿ- ਤੁਹਾਡੀ ਇੱਜ਼ਤ ਕਰਦੇ ਹਾਂ ਪਰ ਸਮੇਂ ਦੇ ਨਾਲ ਲੋਕ ਬਦਲਦੇ ਹਨ ਪਰ ਤੁਸੀਂ ਸਿਰਫ਼ ਆਪਣਾ ਮਜ਼ਾਕ ਬਣਾ ਰਹੇ ਹੋ।''


author

sunita

Content Editor

Related News