ਸ਼ਾਹਰੁਖ ਖ਼ਾਨ ਦੇ ਪੁੱਤਰ ਦੀ ਵੀਡੀਓ ਦੇਖ ਲੋਕਾਂ ਨੂੰ ਆਇਆ ਗੁੱਸਾ, ਕਿਹਾ- ‘ਇਸ ’ਚ ਕਿਸ ਗੱਲ ਦਾ...’

02/20/2023 4:20:15 PM

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਪਠਾਨ’ ਨੂੰ ਲੈ ਕੇ ਹਰ ਪਾਸੇ ਚਰਚਾ ’ਚ ਹਨ। ਹਾਲਾਂਕਿ ਅਸੀਂ ਇਥੇ ਜਿਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਸ਼ਾਹਰੁਖ ਖ਼ਾਨ ਨਹੀਂ, ਸਗੋਂ ਉਨ੍ਹਾਂ ਦੇ ਪਿਆਰੇ ਆਰੀਅਨ ਖ਼ਾਨ ਹਨ। ਆਰੀਅਨ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਦੋਂ ਤੋਂ ਡਰੱਗਜ਼ ਮਾਮਲੇ ’ਚ ਆਰੀਅਨ ਖ਼ਾਨ ਦਾ ਨਾਂ ਸਾਹਮਣੇ ਆਉਂਦਾ ਹੈ, ਉਹ ਅਕਸਰ ਆਪਣੇ ਸਟਾਈਲ ਕਾਰਨ ਲੋਕਾਂ ਦੇ ਨਿਸ਼ਾਨੇ ’ਤੇ ਆ ਜਾਂਦਾ ਹੈ ਤੇ ਇਸ ਵਾਰ ਵੀ ਅਜਿਹਾ ਹੀ ਹੋਇਆ ਹੈ। ਆਰੀਅਨ ਖ਼ਾਨ ਵੀ ਇਥੇ ਆਪਣੇ ਐਟੀਚਿਊਡ ਕਾਰਨ ਚਰਚਾ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੂੰ ਮਿਲਣ ਲਈ ਫੈਨ ਨੇ ਤੋੜ ਦਿੱਤੇ ਬੈਰੀਕੇਡ, ਅੱਗੇ ਜੋ ਹੋਇਆ, ਉਸ ਨੂੰ ਦੇਖ ਹੈਰਾਨ ਹੋਏ ਲੋਕ

ਆਰੀਅਨ ਦੀ ਤਾਜ਼ਾ ਵੀਡੀਓ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਹੀ ਹੈ। ਇਸ ਵੀਡੀਓ ’ਚ ਆਰੀਅਨ ਆਪਣੀ ਰੇਂਜ ਰੋਵਰ ਕਾਰ ਤੋਂ ਹੇਠਾਂ ਉਤਰਦੇ ਹਨ, ਜਿਥੇ ਪਹਿਲਾਂ ਖੜ੍ਹੇ ਪਾਪਰਾਜ਼ੀ ਉਸ ਨੂੰ ਰੁਕਣ ਦੀ ਬੇਨਤੀ ਕਰ ਰਹੇ ਹਨ। ਹਾਲਾਂਕਿ ਆਰੀਅਨ ਨਾ ਤਾਂ ਸੁਣਦਾ ਹੈ ਤੇ ਨਾ ਹੀ ਰੁਕਦਾ ਹੈ। ਉਹ ਕੈਮਰੇ ਦੇ ਸਾਹਮਣੇ ਸਟਾਫ ਨਾਲ ਅੱਗੇ ਵਧਦਾ ਹੈ। ਇਹ ਦੇਖ ਕੇ ਲੋਕ ਉਸ ’ਤੇ ਗੁੱਸਾ ਕੱਢ ਰਹੇ ਹਨ।

ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਨੇ ਕੁਮੈਂਟ ਬਾਕਸ ’ਚ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਲਿਖਿਆ ਹੈ, ‘‘ਇਸ ’ਚ ਕੀ ਐਟੀਚਿਊਡ ਹੈ, ਕਰਦਾ ਤਾਂ ਕੁਝ ਵੀ ਨਹੀਂ ਹੈ।’’ ਇਕ ਯੂਜ਼ਰ ਨੇ ਕਿਹਾ, ‘‘ਸ਼ਾਹਰੁਖ ਨੇ ਮੀਡੀਆ ਸਾਹਮਣੇ ਕੁਝ ਵੀ ਕਹਿਣ ਤੋਂ ਮਨ੍ਹਾ ਕੀਤਾ ਹੋਵੇਗਾ ਕਿ ਜੇਕਰ ਉਹ ਕੁਝ ਵੀ ਕਹੇਗਾ ਤਾਂ ਇਹ ਉਨ੍ਹਾਂ ਦੇ ਖ਼ਿਲਾਫ਼ ਜਾਵੇਗਾ।’’ ਇਕ ਨੇ ਕਿਹਾ, ‘‘ਐਟੀਚਿਊਡ ਮੁੜ ਤੋਂ ਸ਼ੁਰੂ।’’

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਨਾਰਾਜ਼ ਲੋਕਾਂ ਨੇ ਇਹ ਵੀ ਕਿਹਾ, ‘‘ਇੰਨਾ ਐਟੀਚਿਊਡ, ਇੰਨਾ ਹੰਕਾਰੀ, ਇਹ ਸ਼ਾਹਰੁਖ ਨਹੀਂ ਹੈ।’’ ਕਈਆਂ ਨੇ ਕਿਹਾ, ‘‘ਫ਼ਿਲਮ ਇਕ ਵਾਰ ਆਉਣ ਦਿਓ, ਫਿਰ ਆਪਣੇ ਆਪ ਆ ਜਾਵੇਗਾ।’’ ਇਕ ਯੂਜ਼ਰ ਨੇ ਪੁੱਛਿਆ, ‘‘ਆਰੀਅਨ ਭਾਈ ਪਿਤਾ ਦੇ ਪੈਸੇ ਖਰਚ ਕਰਨ ਤੇ ਪਾਰਟੀਆਂ ’ਚ ਜਾਣ ਤੋਂ ਇਲਾਵਾ ਕੀ ਕਰਦੇ ਹੋ? ਕੀ ਕਦੇ ਕਿਸੇ ਨੇ ਉਸ ਨੂੰ ਰੈੱਡ ਚਿੱਲੀਜ਼ ਦੇ ਦਫ਼ਤਰ ’ਚ ਦੇਖਿਆ ਹੈ? ਉਹ 22 ਸਾਲ ਦਾ ਹੋ ਗਿਆ ਹੈ, ਹੁਣ ਸ਼ਾਹਰੁਖ ਨੂੰ ਉਸ ਨੂੰ ਬਾਲੀਵੁੱਡ ਦੇ ਟਰਿੱਕ ਸਿਖਾਉਣੇ ਚਾਹੀਦੇ ਹਨ ਕਿਉਂਕਿ ਸ਼ਾਹਰੁਖ ਹਜ਼ਾਰਾਂ ਕਰੋੜਾਂ ਦੀ ਜਾਇਦਾਦ ਦੇ ਵਾਰਿਸ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News