ਸੋਨੂੰ ਸੂਦ ਲਈ ਦੁਆਵਾਂ ਦਾ ਦੌਰ ਸ਼ੁਰੂ, ਪ੍ਰਸ਼ੰਸਕ ਨੇ ਮੰਦਰ ’ਚ ਤਸਵੀਰ ਰੱਖ ਕੀਤੀ ਪੂਜਾ

04/17/2021 6:00:09 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਬਹੁਤ ਸਾਰੇ ਲੋਕਾਂ ਲਈ ਰੱਬ ਤੋਂ ਘੱਟ ਨਹੀਂ ਹਨ। ਜਦੋਂ ਲੋਕਾਂ ਨੂੰ ਕਿਸੇ ਤੋਂ ਮਦਦ ਦੀ ਉਮੀਦ ਨਹੀਂ ਹੁੰਦੀ ਤਾਂ ਅਭਿਨੇਤਾ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦੇ ਹਨ। ਸੋਨੂ ਸੂਦ ਦਾ ਸੋਸ਼ਲ ਮੀਡੀਆ ਅਕਾਊਂਟ ਲੋਕਾਂ ਵਲੋਂ ਮਦਦ ਮੰਗਣ ਦੀਆਂ ਬੇਨਤੀਆਂ ਨਾਲ ਭਰਿਆ ਪਿਆ ਹੈ। ਅਜਿਹੀ ਹਾਲਤ ’ਚ ਜਦੋਂ ਸੋਨੂੰ ਸੂਦ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਖ਼ਬਰ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਦਾਸ ਹੋ ਗਏ। ਲੋਕ ਉਨ੍ਹਾਂ ਲਈ ਮੰਦਰ-ਮਸਜਿਦ, ਗੁਰਦੁਆਰਿਆਂ ’ਚ ਮੱਥਾ ਟੇਕਣ ਲੱਗੇ। ਕੁਝ ਲੋਕਾਂ ਨੇ ਉਨ੍ਹਾਂ ਦੀ ਤਸਵੀਰ ਮੰਦਰ ’ਚ ਰੱਖੀ ਤੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਕੋਰੋਨਾ ਪਾਜ਼ੇਟਿਵ ਆਉਣ ’ਤੇ ਪ੍ਰਿਯੰਕਾ ਗਾਂਧੀ ਨੇ ਕੀਤਾ ਟਵੀਟ, ਕਿਹਾ– ‘ਗੈੱਟ ਵੈੱਲ ਸੂਨ ਸੋਨੂੰ’

ਕੋਰੋਨਾ ਸੰਕਟ ਦੌਰਾਨ ਪਿਛਲੇ ਇਕ ਸਾਲ ਤੋਂ ਲੋਕਾਂ ’ਚ ਫ਼ਰਿਸ਼ਤੇ ਵਜੋਂ ਉੱਭਰੇ ਸੋਨੂੰ ਸੂਦ ਨੇ ਖ਼ੁਦ ਟਵੀਟ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ। ਸੋਨੂੰ ਦੇ ਇਸ ਟਵੀਟ ਤੋਂ ਬਾਅਦ ਉਸ ਦੇ ਟਵਿਟਰ ਅਕਾਊਂਟ ’ਤੇ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੀਆਂ ਪੋਸਟਾਂ ਦਾ ਹੜ੍ਹ ਆ ਗਿਆ ਸੀ। ਇਸ ਦੌਰਾਨ ਇਕ ਪ੍ਰਸ਼ੰਸਕ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਉਹ ਸੋਨੂੰ ਦੀ ਤਸਵੀਰ ਨੂੰ ਰੱਬ ਦੇ ਕੋਲ ਰੱਖ ਕੇ ਪ੍ਰਾਰਥਨਾ ਕਰ ਰਹੇ ਹਨ। ਸੋਨੂੰ ਦੇ ਪ੍ਰਸ਼ੰਸਕ ਦੀ ਇੱਛਾ ਹੈ ਕਿ ਸੋਨੂੰ ਉਸ ਦਾ ਟਵੀਟ ਇਕ ਵਾਰ ਜ਼ਰੂਰ ਦੇਖਣ। ਬੁਰੀ ਤਰ੍ਹਾਂ ਪਰੇਸ਼ਾਨ ਇਹ ਵਿਅਕਤੀ ਚਾਹੁੰਦਾ ਹੈ ਕਿ ਸੋਨੂੰ ਸਿਹਤਮੰਦ ਹੋ ਜਾਵੇ ਤੇ ਉਸ ਦੇ ਪਰਿਵਾਰ ਦੇ 6 ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਮਦਦ ਕਰੇ।

PunjabKesari

ਸੋਨੂੰ ਸੂਦ ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਲੋਕਾਂ ਦੀ ਮਦਦ ਕਰਨ ਦੀ ਗੱਲ ਕਰ ਰਹੇ ਹਨ। ਸੋਨੂੰ ਨੇ ਇਕ ਪੋਸਟ ਸਾਂਝੀ ਕੀਤੀ ਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਹੁਣ ਮੇਰੇ ਕੋਲ ਤੁਹਾਡੇ ਲਈ ਵਧੇਰੇ ਸਮਾਂ ਹੋਵੇਗਾ।

ਸੋਨੂੰ ਸੂਦ ਨੇ ਦੋ ਦਿਨ ਪਹਿਲਾਂ ਹੀ ਲੋਕਾਂ ਨੂੰ ਭਰੋਸਾ ਦਿੰਦਿਆਂ ਇਕ ਪੋਸਟ ਕੀਤੀ ਸੀ। ਕੋਵਿਡ-19 ਕਾਰਨ ਮਹਾਰਾਸ਼ਟਰ ਸਮੇਤ ਪੂਰੇ ਦੇਸ਼ ’ਚ ਸਥਿਤੀ ਨਾਜ਼ੁਕ ਹੋ ਰਹੀ ਹੈ। ਅਜਿਹੀ ਸਥਿਤੀ ’ਚ ਦੇਸ਼ ਇਕ ਵਾਰ ਫਿਰ ਤਾਲਾਬੰਦੀ ਵੱਲ ਵਧਦਾ ਜਾਪਦਾ ਹੈ। ਜਨਤਾ ਇਕ ਵਾਰ ਫਿਰ ਆਪਣੀ ਰੋਜ਼ੀ-ਰੋਟੀ ਲਈ ਚਿੰਤਤ ਹੈ, ਅਜਿਹੀ ਸਥਿਤੀ ’ਚ ਸੋਨੂੰ ਨੇ ਭਰੋਸਾ ਦਿੱਤਾ ਕਿ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ।

PunjabKesari

ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਮੰਗ ਕੀਤੀ ਸੀ ਕਿ ਸੀ. ਬੀ. ਐੱਸ. ਈ. ਬੋਰਡ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਪ੍ਰੀਖਿਆ ਨਾ ਕਰਵਾਏ। ਇਸ ਤੋਂ ਬਾਅਦ ਸੋਨੂੰ ਨੇ ਖੁਸ਼ੀ ਜ਼ਾਹਿਰ ਕੀਤੀ ਜਦੋਂ ਸੀ. ਬੀ. ਐੱਸ. ਈ. ਨੇ 10ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਤੇ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ।

ਨੋਟ– ਸੋਨੂੰ ਸੂਦ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News