ਟੀ. ਵੀ. ਦੀ ਮਸ਼ਹੂਰ ਅਦਾਕਾਰਾ ਤੇ ‘ਬਿੱਗ ਬੌਸ’ ਜੇਤੂ ਬਣੀ ਮਾਂ, ਦਿੱਤਾ ਜੁੜਵਾ ਧੀਆਂ ਨੂੰ ਜਨਮ

Sunday, Dec 17, 2023 - 04:21 PM (IST)

ਟੀ. ਵੀ. ਦੀ ਮਸ਼ਹੂਰ ਅਦਾਕਾਰਾ ਤੇ ‘ਬਿੱਗ ਬੌਸ’ ਜੇਤੂ ਬਣੀ ਮਾਂ, ਦਿੱਤਾ ਜੁੜਵਾ ਧੀਆਂ ਨੂੰ ਜਨਮ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਰੁਬੀਨਾ ਦਿਲਾਇਕ ਤੇ ਅਭਿਨਵ ਸ਼ੁਕਲਾ ਲੰਬੇ ਸਮੇਂ ਤੋਂ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਸੁਰਖ਼ੀਆਂ ’ਚ ਸਨ। ਅਦਾਕਾਰਾ ਆਪਣੇ ਪਹਿਲੇ ਬੱਚੇ ਤੇ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਸ ਨੇ ਆਪਣੇ ਬੇਬੀ ਬੰਪ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਆਪਣੀ ਜ਼ਿੰਦਗੀ ਦੇ ਇਸ ਪੜਾਅ ਦਾ ਕਾਫ਼ੀ ਆਨੰਦ ਮਾਣਿਆ ਹੈ। ਅਜਿਹੇ ’ਚ ਰੁਬੀਨਾ ਦਿਲਾਇਕ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰਾ ਮਾਂ ਬਣ ਗਈ ਹੈ। ਉਸ ਨੇ ਜੁੜਵਾ ਧੀਆਂ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਉਸ ਦੀ ਟ੍ਰੇਨਰ ਨੇ ਦਿੱਤੀ ਹੈ ਪਰ ਕੁਝ ਸਮੇਂ ਬਾਅਦ ਉਸ ਦੀ ਟ੍ਰੇਨਰ ਨੇ ਆਪਣੀ ਇਸ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : VIDEO : ਐਸ਼ਵਰਿਆ-ਅਭਿਸ਼ੇਕ ਵਿਚਾਲੇ ਤਲਾਕ ਦੀ ਪੁਸ਼ਟੀ! ਅਦਾਕਾਰਾ ਨੇ ਪਤੀ ਨੂੰ ਦੇਖ ਦਿੱਤੀ ਇਹ ਪ੍ਰਤੀਕਿਰਿਆ

ਰੁਬੀਨਾ ਦਿਲਾਇਕ ਦੇ ਮਾਂ ਬਣਨ ਦੀ ਖ਼ਬਰ ਨੇ ਇੰਟਰਨੈੱਟ ’ਤੇ ਹਲਚਲ ਮਚਾ ਦਿੱਤੀ ਹੈ। ਟ੍ਰੇਨਰ ਨੇ ਅਦਾਕਾਰਾ ਬਾਰੇ ਖ਼ੁਸ਼ਖ਼ਬਰੀ ਦਿੱਤੀ ਪਰ ਪੋਸਟ ਨੂੰ ਡਿਲੀਟ ਕਰ ਦਿੱਤਾ। ਅਜਿਹੇ ’ਚ ਮਾਂ ਬਣਨ ਦੀ ਖ਼ਬਰ ’ਤੇ ਅਦਾਕਾਰਾ ਦਾ ਅਧਿਕਾਰਤ ਬਿਆਨ ਅਜੇ ਆਉਣਾ ਹੈ ਪਰ ਉਸ ਦੀਆਂ ਅਫਵਾਹਾਂ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਹਨ। ਹਾਲ ਹੀ ’ਚ ਰੁਬੀਨਾ ਬਾਰੇ ਖ਼ਬਰਾਂ ਆਈਆਂ ਸਨ ਕਿ ਉਹ ਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ ਜੁੜਵਾ ਬੱਚਿਆਂ ਦੀ ਉਮੀਦ ਕਰ ਰਹੇ ਹਨ। ਹੁਣ ਕਥਿਤ ਤੌਰ ’ਤੇ ਉਸ ਨੇ ਜੁੜਵਾ ਧੀਆਂ ਨੂੰ ਜਨਮ ਦਿੱਤਾ ਹੈ।

ਟ੍ਰੇਨਰ ਨੇ ਐਡਿਟ ਕੀਤੀ ਪੋਸਟ
ਦਰਅਸਲ 16 ਦਸੰਬਰ, 2023 ਨੂੰ ਰੁਬੀਨਾ ਦਿਲਾਇਕ ਦੇ ਫੈਨ ਪੇਜ ਤੋਂ ਇਕ ਪੋਸਟ ਸ਼ੇਅਰ ਕੀਤੀ ਗਈ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਅਦਾਕਾਰਾ ਦੀ ਟ੍ਰੇਨਰ ਨੇ ਖ਼ੁਸ਼ਖ਼ਬਰੀ ਦਿੱਤੀ ਹੈ ਕਿ ਰੁਬੀਨਾ ਜੁੜਵਾ ਧੀਆਂ ਦੀ ਮਾਂ ਬਣ ਗਈ ਹੈ। ਹਾਲਾਂਕਿ ਬਾਅਦ ’ਚ ਇਸ ਪੋਸਟ ਨੂੰ ਉਸ ਵਲੋਂ ਐਡਿਟ ਕੀਤਾ ਗਿਆ ਸੀ। ਜੇਕਰ ਰੁਬੀਨਾ ਦਿਲਾਇਕ ਦੀ ਟ੍ਰੇਨਰ ਜੋਤੀ ਪਾਟਿਲ ਦੀ ਪੋਸਟ ਦੀ ਗੱਲ ਕਰੀਏ ਤਾਂ ਉਸ ਨੇ ਅਦਾਕਾਰਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ’ਚ ਦੋਵਾਂ ਨੂੰ ਪੋਜ਼ ਦਿੰਦੇ ਦੇਖਿਆ ਜਾ ਸਕਦਾ ਹੈ। ਅਦਾਕਾਰਾ ਨੂੰ ਇਕ ਵੱਡੀ ਟੀ-ਸ਼ਰਟ ਤੇ ਕਾਲੇ ਸ਼ਾਰਟਸ ’ਚ ਦੇਖਿਆ ਜਾ ਸਕਦਾ ਹੈ। ਇਸ ਨੂੰ ਸਾਂਝਾ ਕਰਨ ਦੇ ਨਾਲ ਹੀ ਉਸ ਦੀ ਟ੍ਰੇਨਰ ਨੇ ਐਡਿਟ ਕੀਤਾ ਤੇ ਲਿਖਿਆ, ‘‘ਵਧਾਈਆਂ।’’

PunjabKesari

2018 ’ਚ ਹੋਇਆ ਸੀ ਵਿਆਹ
ਰੁਬੀਨਾ ਦਿਲਾਇਕ ਤੇ ਅਭਿਨਵ ਸ਼ੁਕਲਾ ਦਾ ਵਿਆਹ ਜੂਨ, 2018 ’ਚ ਹੋਇਆ ਸੀ। ਇਸ ਜੋੜੀ ਨੂੰ ‘ਬਿੱਗ ਬੌਸ’ ’ਚ ਵੀ ਦੇਖਿਆ ਗਿਆ ਸੀ। ਦੋਵਾਂ ਦੀ ਖੇਡ ਨੂੰ ਕਾਫ਼ੀ ਪਸੰਦ ਕੀਤਾ ਗਿਆ ਤੇ ਅਦਾਕਾਰਾ ਸ਼ੋਅ ਦੀ ਜੇਤੂ ਰਹੀ। ਸ਼ੋਅ ’ਚ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ ’ਤੇ ਸੀ ਪਰ ਉਹ ਆਪਣੇ ਰਿਸ਼ਤੇ ਨੂੰ ਇਕ ਹੋਰ ਮੌਕਾ ਦੇਣਾ ਚਾਹੁੰਦੇ ਸਨ। ਦੋਵਾਂ ਨੇ ‘ਬਿੱਗ ਬੌਸ’ ’ਚ ਆਪਣੇ ਰਿਸ਼ਤੇ ਨੂੰ ਇਕ ਆਖਰੀ ਮੌਕਾ ਦਿੱਤਾ ਸੀ, ਜਿਸ ਤੋਂ ਬਾਅਦ ਸਲਮਾਨ ਖ਼ਾਨ ਦੇ ਸ਼ੋਅ ’ਚ ਉਨ੍ਹਾਂ ਦੇ ਰਿਸ਼ਤੇ ’ਚ ਤਣਾਅ ਖ਼ਤਮ ਹੋ ਗਿਆ ਤੇ ਉਨ੍ਹਾਂ ਨੇ ਵੱਖ ਹੋਣ ਦਾ ਫ਼ੈਸਲਾ ਛੱਡ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News