ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ ''ਤੇ ਹੀ ਉਤਾਰੇ..., ਵੀਡੀਓ ਹੋ ਗਈ ਵਾਇਰਲ
Thursday, Jul 31, 2025 - 01:23 PM (IST)

ਐਂਟਰਟੇਨਮੈਂਟ ਡੈਸਕ- ਫਰਾਂਸ ਵਿਚ ਲੰਘੇ ਦਿਨੀਂ 'Le Cri de la Goutte' ਮਿਊਜ਼ਿਕ ਫੈਸਟੀਵਲ ਦੌਰਾਨ 'ਲੁਲੂ ਵੈਨ ਟ੍ਰੈਪ' ਬੈਂਡ ਦੀ ਪ੍ਰਸਿੱਧ ਗਾਇਕਾ ਰੇਬੇਕਾ ਬੇਬੀ ਨੇ ਲਾਈਵ ਪਰਫਾਰਮੈਂਸ ਦੌਰਾਨ ਜਿਨਸੀ ਸ਼ੋਸ਼ਣ ਦੇ ਵਿਰੋਧ 'ਚ ਜੋ ਕਦਮ ਚੁੱਕਿਆ, ਉਸ ਨੇ ਹਰ ਪਾਸੇ ਚਰਚਾ ਅਤੇ ਹਮਦਰਦੀ ਜਗਾਈ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਕਲਾਕਾਰ ਖ਼ਿਲਾਫ਼ ਦਰਜ ਹੋਈ FIR ! ਕੁੜੀ ਨਾਲ...
ਕੰਸਰਟ ਦੌਰਾਨ ਹੋਈ ਬਦਸਲੂਕੀ
ਦਰਅਸਲ ਰੇਬੇਕਾ ਜਦੋਂ ਆਪਣਾ ਪਰਫ਼ਾਰਮੈਂਸ ਦੇ ਰਹੀ ਸੀ, ਉਦੋਂ ਉਨ੍ਹਾਂ ਨੇ ਦਰਸ਼ਕਾਂ ਵਿਚ ਜਾ ਕੇ ਗਾਉਣ ਦਾ ਫੈਸਲਾ ਕੀਤਾ ਤਾਂ ਜੋ ਉਹ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਸਕੇ। ਪਰ ਇਸ ਦੌਰਾਨ ਭੀੜ ਵਿੱਚ ਮੌਜੂਦ 2 ਵਿਅਕਤੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਦਿੱਤੀ– ਇੱਕ ਨੇ ਉਨ੍ਹਾਂ ਦਾ ਹੱਥ ਫੜ ਲਿਆ ਅਤੇ ਦੂਜੇ ਨੇ ਗਲਤ ਢੰਗ ਨਾਲ ਛੂਹਿਆ।
ਇਹ ਵੀ ਪੜ੍ਹੋ: ਕਿਤੇ 'ਸੈਯਾਰਾ' ਦੇ ਚੱਕਰ 'ਚ ਕਟਾ ਨਾ ਬੈਠਿਓ ਚਲਾਨ ! ਜਾਰੀ ਹੋ ਗਏ ਨਿਰਦੇਸ਼
ਸਟੇਜ 'ਤੇ ਵਾਪਸੀ ਅਤੇ ਬੇਮਿਸਾਲ ਜਵਾਬ
ਇਸ ਘਟਨਾ ਤੋਂ ਡਰਨ ਦੀ ਥਾਂ ਰੇਬੇਕਾ ਨੇ ਸਟੇਜ 'ਤੇ ਵਾਪਸੀ ਕੀਤੀ ਅਤੇ ਜ਼ੋਰ ਨਾਲ ਚੀਕ ਕੇ ਕਿਹਾ: "ਸ਼ੋ ਤੋਂ ਨਿਕਲ ਜਾਓ!"। ਉਹ ਇੱਥੇ ਹੀ ਨਹੀਂ ਰੁਕੀ ਉਨ੍ਹਾਂ ਨੇ ਸਟੇਜ 'ਤੇ ਹੀ ਆਪਣਾ ਟਾਪ ਉਤਾਰ ਦਿੱਤਾ ਅਤੇ ਬਿਨਾਂ ਰੁਕੇ ਗਾਉਣਾ ਜਾਰੀ ਰੱਖਿਆ। ਉਨ੍ਹਾਂ ਨੇ ਸਾਫ ਕਿਹਾ ਕਿ ਇਹ ਕਦਮ ਇਕ ਮੈਸੇਜ ਹੈ, "ਇਸ ਨੂੰ ਉਦੋਂ ਤੱਕ ਆਮ ਨਾ ਮੰਨੋ, ਜਦੋਂ ਤੱਕ ਲੋਕ ਇਸ ਨੂੰ ਗਲਤ ਨਜ਼ਰ ਨਾਲ ਦੇਖਣਾ ਬੰਦ ਨਾ ਕਰ ਦੇਣ।"
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰਾ ਗ੍ਰਿਫਤਾਰ, 2 ਲੋਕਾਂ ਦੀ ਮੌਤ ਨਾਲ ਜੁੜਿਆ ਹੈ ਮਾਮਲਾ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਭਾਵਨਾਵਾਂ
ਇੰਸਟਾਗ੍ਰਾਮ 'ਤੇ ਰੇਬੇਕਾ ਨੇ ਲਿਖਿਆ, "ਉਸ ਵੇਲੇ ਮੇਰੇ ਕੋਲ ਦੋ ਰਸਤੇ ਸਨ – ਜਾਂ ਤਾਂ ਸ਼ੋਅ ਰੋਕ ਦਿੰਦੀ ਜਾਂ ਉਸ ਹਮਲੇ ਨੂੰ ਉਸਦੀ ਸ਼ਰਮ ਅਤੇ ਸਾਡੀ ਤਾਕਤ ਬਣਾ ਦਿੰਦੀ।"
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਉਨ੍ਹਾਂ ਲਈ ਕਿੰਨਾ ਮੁਸ਼ਕਿਲ ਸੀ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਸਮੁੰਦਰ 'ਚ ਤੈਰਦੇ ਸਮੇਂ...
ਆਯੋਜਕਾਂ ਅਤੇ ਦਰਸ਼ਕਾਂ ਦਾ ਮਿਲ ਰਿਹਾ ਸਹਿਯੋਗ
ਫੈਸਟੀਵਲ ਦੇ ਆਯੋਜਕਾਂ ਨੇ ਵੀ ਰੇਬੇਕਾ ਦੇ ਕਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਲੋਕਾਂ ਲਈ ਕਿਸੇ ਵੀ ਸਟੇਜ 'ਤੇ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸੋਸ਼ਲ ਮੀਡੀਆ 'ਤੇ ਲੋਕ ਰੇਬੇਕਾ ਦੀ ਹਿੰਮਤ ਨੂੰ ਸਲਾਮ ਕਰ ਰਹੇ ਹਨ।
ਇਹ ਵੀ ਪੜ੍ਹੋ: ਰਾਜਾ ਰਘੂਵੰਸ਼ੀ ਕਤਲਕਾਂਡ 'ਤੇ ਬਣੇਗੀ ਫਿਲਮ, ਪਰਿਵਾਰ ਨੇ "Honeymoon in Shillong" ਲਈ ਦਿੱਤੀ ਸਹਿਮਤੀ
ਵੀਡੀਓ ਹੋ ਰਹੀ ਵਾਇਰਲ
ਇਸ ਪੂਰੀ ਘਟਨਾ ਦੀ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰੇਬੇਕਾ ਦੀ ਦਲੇਰੀ ਨੂੰ ਲੋਕ ਸਲਾਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8