KK ਦੀ ਮੌਤ 'ਤੇ ਮਸ਼ਹੂਰ ਗਾਇਕ ਨੇ ਕੀਤਾ ਖ਼ੁਲਾਸਾ, ਨਹੀਂ ਕਰਨਾ ਚਾਹੁੰਦਾ ਸੀ ਸ਼ੋਅ!
Saturday, Jun 04, 2022 - 12:35 PM (IST)
ਬਾਲੀਵੁੱਡ ਡੈਸਕ: ਗਾਇਕ ਕੇ.ਕੇ ਦੇ ਦਿਹਾਂਤ ਦੇ ਬਾਅਦ ਬੀ-ਟਾਊਨ ’ਚ ਸਦਮੇ ਦੀ ਲਹਿਰ ਦੌੜ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਹਾਰਟ ਫ਼ੇਲ ਹੋਣ ਕਾਰਨ ਕੇ.ਕੇ ਨੇ ਅਚਾਨਕ ਦਮ ਤੋੜ ਦਿੱਤਾ ਸੀ। ਕੇ.ਕੇ ਦੀ ਮੌਤ ਜੁੜੀਆਂ ਸਾਰੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇਕ ਰਿਪੋਰਟ ਨੇ ਦੱਸਿਆ ਕਿ ਕੇ.ਕੇ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਚਾਇਆ ਜਾ ਸਕਦਾ ਸੀ। ਦਰਅਸਲ ਜਿਸ ਪਰਫ਼ਾਰਮੈਂਸ ’ਚ ਕੇਕੇ ਬੇਚੈਨ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਸ ਦੇ ਬਾਰੇ ਇਕ ਗਾਇਕ ਨੇ ਦੱਸਿਆ ਹੈ ਜੋ ਉਸ ਸਮੇਂ ਕੇ.ਕੇ ਦੇ ਕੰਸਰਟ 'ਚ ਪਰਫ਼ਾਰਮ ਕਰ ਰਹੇ ਸੀ।
ਕੰਸਰਟ ’ਚ ਮੌਜੂਦ ਸ਼ੁਭਲਕਸ਼ਮੀ ਡੇ ਨੇ ਕੀਤਾ ਖ਼ੁਲਾਸਾ
ਗਾਇਕ ਸ਼ੁਭਲਕਸ਼ਮੀ ਡੇ ਨੇ ਸੂਤਰਾਂ ਨਾਲ ਗੱਲ ਬਾਤ ਕਰਦੇ ਕਿਹਾ ਕਿ ਦਰਅਸਲ ਸ਼ੁਭਲਕਸ਼ਮੀ ਡੇ ਵੀ ਉਸ ਕੰਸਰਟ ’ਚ ਮੌਜੂਦ ਸੀ ਅਤੇ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਕੇ. ਕੇ ਆਪਣੀ ਕਾਰ ’ਚੋਂ ਬਾਹਰ ਨਹੀਂ ਆਉਣਾ ਚਾਹੁੰਦੇ ਸੀ।
ਆਡੀਟੋਰੀਅਮ ਦੇ ਬਾਹਰ ਕਾਫੀ ਭੀੜ ਸੀ
ਸ਼ੁਭਲਕਸ਼ਮੀ ਡੇ ਨੇ ਅੱਗੇ ਦੱਸਿਆ ਕਿ ਕੇਕੇ ਨੇ ਫ਼ਿਰ ਵੀ ਲਗਭਗ ਇਕ ਘੰਟਾ ਪ੍ਰਦਰਸ਼ਨ ਕੀਤਾ ਪਰ ਉਸ ਤੋਂ ਬਾਅਦ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਸ਼ੁਭਲਕਸ਼ਮੀ ਨੇ ਸੂਤਰਾਂ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ‘ਆਡੀਟੋਰੀਅਮ ਦੇ ਬਾਹਰ ਕਾਫੀ ਭੀੜ ਸੀ। ਸ਼ਾਮ 5.30 ਵਜੇ ਕੇ.ਕੇ. ਪਹਿਲੀ ਨਜ਼ਰ ’ਚ, ਉਸਨੇ ਕਿਹਾ- ਸਟੇਜ ਦੀਆਂ ਲਾਈਟਾਂ ਘੱਟ ਕਰੋ। ਜੇਕਰ ਉਨ੍ਹਾਂ ਨੇ ਦੱਸਿਆ ਹੁੰਦਾ ਤਾਂ ਅਸੀਂ ਸ਼ੋਅ ਬੰਦ ਕਰ ਦਿੰਦੇ।’
ਸ਼ੋਅ ਤੋਂ ਬਾਅਦ ਕੇ.ਕੇ ਨਹੀਂ ਬੱਚ ਸਕੇ
ਗਾਇਕ ਨੇ 53 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਜਾਣਕਾਰੀ ਮੁਤਾਬਕ ਕੇ.ਕੇ ਕੋਲਕਾਤਾ ’ਚ ਇਕ ਕੰਸਰਟ ਲਈ ਗਏ ਹੋਏ ਸਨ ਪਰ ਸੰਗੀਤ ਸਮਾਰੋਹ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਹ ਡਿੱਗ ਗਏ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਕੇ.ਕੇ ਦੀ ਲਾਈਫ਼ ਅਤੇ ਕਰੀਅਰ
ਕੇ.ਕੇ ਦਾ ਪੂਰਾ ਨਾਮ ਕ੍ਰਿਸ਼ਨਕੁਮਾਰ ਕੁਨਾਥ ਸੀ । ਕੇ.ਕੇ ਦਾ ਜਨਮ 23 ਅਗਸਤ 1970 ’ਚ ਹੋਇਆ ਸੀ। ਕੇ.ਕੇ ਨੇ ਹਿੰਦੀ ਦੇ ਇਲਾਵਾ ਮਰਾਠੀ ,ਬੰਗਾਲੀ,ਗੁਜ਼ਰਾਤੀ,ਤੇਲਗੂ, ਕੰਨੜ ਅਤੇ ਤਮਿਲ ਗੀਤਾਂ ਲਈ ਆਪਣੀ ਆਵਾਜ਼ ਦਿੱਤੀ ਹੈ। ਫ਼ਿਲਮਾਂ ਤੋਂ ਬਰੇਕ ਮਿਲਣ ਤੋਂ ਬਾਅਦ ਕੇ.ਕੇ ਨੇ ਕਰੀਬ 35 ਹਜ਼ਾਰ ਜਿੰਗਲਸ ਗਾਏ ਸਨ। ਕੇ.ਕੇ ਨੇ ਆਪਣੇ ਗੀਤ ‘ਪਲ’ ਤੋਂ ਗਾਇਕੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।