ਮਸ਼ਹੂਰ ਪੰਜਾਬੀ ਗਾਇਕ ਨੇ ਲਾਈਵ ਆ ਕੇ ਚੁੱਕ ਲਿਆ ਵੱਡਾ ਕਦਮ, ਕੁੱਝ ਦਿਨ ਪਹਿਲਾਂ ਕੀਤਾ ਸੀ ਗਾਇਕੀ ਛੱਡਣ ਦਾ ਐਲਾਨ

Friday, May 29, 2026 - 12:29 PM (IST)

ਮਸ਼ਹੂਰ ਪੰਜਾਬੀ ਗਾਇਕ ਨੇ ਲਾਈਵ ਆ ਕੇ ਚੁੱਕ ਲਿਆ ਵੱਡਾ ਕਦਮ, ਕੁੱਝ ਦਿਨ ਪਹਿਲਾਂ ਕੀਤਾ ਸੀ ਗਾਇਕੀ ਛੱਡਣ ਦਾ ਐਲਾਨ

ਐਂਟਰਟੇਨਮੈਂਟ ਡੈਸਕ - ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਪੰਜਾਬੀ ਗਾਇਕ ਅਤੇ ਗੀਤਕਾਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਲੋਂਗੀਆ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਆਪਣੀ ਹੱਥ ਦੀ ਇਕ ਉਂਗਲ ਵੱਢ ਲਈ ਹੈ। ਗਾਇਕ ਦੇ ਇਸ ਖ਼ੌਫ਼ਨਾਕ ਕਦਮ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਡੂੰਘੇ ਸਦਮੇ ਵਿੱਚ ਹਨ। ਇਸ ਵੀਡੀਓ ਵਿਚ ਰੈਪਰ ਨੇ ਦੱਸਿਆ ਕਿ ਲੋਕ ਲੰਬੇ ਸਮੇਂ ਤੋਂ ਉਸ 'ਤੇ ਅਤੇ ਉਸ ਦੇ ਕੰਮ 'ਤੇ ਉਂਗਲਾਂ ਉਠਾ ਰਹੇ ਸਨ, ਜਿਸ ਤੋਂ ਤੰਗ ਆ ਕੇ ਉਨ੍ਹਾਂਂ ਨੇ ਉਸੇ ਉਂਗਲ ਨੂੰ ਵੱਢ ਦਿੱਤਾ। ਗੋਪੀ ਨੇ ਵੀਡੀਓ ਵਿੱਚ ਕਿਹਾ ਕਿ ਉਹ ਇਸ ਵੱਢੀ ਹੋਈ ਉਂਗਲ ਦਾ ਇੱਕ ਲਾਕਟ ਬਣਵਾ ਕੇ ਆਪਣੇ ਗਲੇ ਵਿੱਚ ਪਹਿਨੇਗਾ ਅਤੇ ਇਸ ਲਾਕਟ ਨੂੰ ਉਹ ਜਿੰਨੀ ਵਾਰ ਵੀ ਦੇਖੇਗਾ, ਇਹ ਮੈਨੂੰ ਸਵਾਲ ਪੁੱਛੇਗਾ ਕਿ, ਤੈਨੂੰ ਇਹ ਸਭ ਗਾਉਣ ਦੀ ਕੀ ਲੋੜ ਪੈ ਗਈ ਸੀ। ਮੈਂ ਜਿੰਨਾਂ ਵੀ ਪੈਸਾ ਕਮਰਸ਼ੀਅਲ ਰੈਪ ਵਿਚ ਕਮਾਇਆ, ਉਹ ਮੈਂ ਲੋਕਲ ਰੈਪ ਵਿਚ ਲਾਇਆ। 

ਇਹ ਵੀ ਪੜ੍ਹੋ: ਪੂਜਾ ਭੱਟ ਨੇ ਬੌਬੀ ਦਿਓਲ ਨਾਲ ਬ੍ਰੇਕਅੱਪ 'ਤੇ ਪਹਿਲੀ ਵਾਰ ਤੋੜੀ ਚੁੱਪ, ਕਿਹਾ- ਪਿਆਰ ਸੀ ਪਰ...

PunjabKesari

ਯਾਨੀ ਪੰਜਾਬ ਦੇ ਗੰਭੀਰ ਮੁੱਦੇ ਬੇਬਾਕੀ ਨਾਲ ਸਾਹਮਣੇ ਲਿਆਉਂਦੇ, ਪਰ ਇਸ ਦੇ ਨਤੀਜੇ ਵਜੋਂ ਮੈਨੂੰ ਵੱਡੇ ਮੰਚਾਂ ਤੋਂ ਦੂਰ ਕਰਕੇ ਦਰਕਿਨਾਰ ਕੀਤਾ ਗਿਆ ਹੈ। ਹੁਣ ਨਾ ਹੀ ਮੇਰੇ ਕੋਲ ਇੰਨਾ ਸਬਰ ਬਚਿਆ ਅਤੇ ਨਾ ਹੀ ਪੈਸਾ। ਉਨ੍ਹਾਂ ਦਰਦ ਬਿਆਨ ਕਰਦਿਆਂ ਕਿਹਾ, "ਸੱਚ ਸੁਣਨਾ ਤਕਲੀਫ ਦਿੰਦਾ ਹੈ, ਪਰ ਸੱਚ ਬੋਲਣਾ ਵੀ ਤਕਲੀਫ ਦਿੰਦਾ ਹੈ"। ਮੇਰੇ ਚਾਹੁਣ ਵਾਲੇ ਜਾਣਨਾ ਚਾਹੁੰਦੇ ਹਨ ਕਿ ਮੈਂ ਪੰਜਾਬੀ ਇੰਡਸਟਰੀ ਕਿਉਂ ਛੱਡੀ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰਾ ਇਕ ਨਵਾਂ ਟਰੈਕ (ਗੀਤ) ਰਿਲੀਜ਼ ਹੋਇਆ ਹੈ। ਇਸ ਗੀਤ ਵਿਚ ਜੋ ਮੈਂ ਪਿਛਲੇ 7 ਸਾਲਾਂ ਵਿਚ ਤਕਲੀਫ ਬਰਦਾਸ਼ਤ ਕੀਤੀ ਹੈ, ਉਹ ਸਾਰੀ ਮੈਂ ਇਸ ਰੈਪ ਨਾਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।

ਇਹ ਵੀ ਪੜ੍ਹੋ: "ਇੱਕੋ ਸਮੇਂ ਕਈ ਮਰਦਾਂ ਨਾਲ ਰਹੇ ਸਬੰਧ..."; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ

 
 
 
 
 
 
 
 
 
 
 
 
 
 
 
 

A post shared by Gurpreet Singh (@gopilongia001)

ਜ਼ਿਕਰਯੋਗ ਹੈ ਕਿ ਗੋਪੀ ਲੋਂਗੀਆਂ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੇ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੰਡਸਟਰੀ ਦੇ ਵਿਵਹਾਰ ਅਤੇ ਕੁਝ ਨਿੱਜੀ ਕਾਰਨਾਂ ਕਰਕੇ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੇ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਭਾਵੁਕ ਖ਼ਬਰ ਸਾਂਝੀ ਕਰਦਿਆਂ ਕਿਹਾ ਸੀ, ਪੰਜਾਬੀਓ ਹੁਣ ਮੈਨੂੰ ਇਜਾਜ਼ਤ ਦਿਓ। ਮੈਂ ਜਿੰਨਾ ਗਾਉਣਾ ਸੀ ਓਨਾ ਗਾ ਚੁੱਕਾ ਹਾਂ ਅਤੇ ਭਰਿਆ ਮੇਲਾ ਹੀ ਛੱਡਣਾ ਚਾਹੁੰਦਾ ਹਾਂ। ਕੁੱਝ ਮੇਰੇ ਪੁਰਾਣੇ ਗਾਣੇ ਰਿਲੀਜ਼ ਹੋਣਗੇ। ਜੋ ਮੈਂ ਸੱਚ ਗਾਉਣ ਦੀ ਕੀਮਤ ਅਦਾ ਕੀਤੀ ਹੈ, ਉਹ ਮੈਨੂੰ ਹੀ ਪਤਾ ਹੈ। ਹਾਲਾਂਕਿ ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰਾਂਗਾ। ਹੋਰ ਮੁੰਡੇ ਬਹੁਤ ਵਧੀਆ ਲਿਖਦੇ ਹਨ ਅਤੇ ਗਾਉਂਦੇ ਹਨ। ਹੋਰ ਵੀ ਬਹੁਤ ਕਲਾਕਾਰ ਮੇਰੇ ਵਰਗੇ ਹੋਣਗੇ। ਉਨ੍ਹਾਂ ਦਾ ਪੂਰਾ ਸਪੋਰਟ ਕਰਿਓ। ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

ਇਹ ਵੀ ਪੜ੍ਹੋ: ਬਾਲੀਵੁੱਡ 'ਚ 'ਧੁਰੰਦਰ' ਫੇਮ ਰਣਵੀਰ ਸਿੰਘ ਦਾ ਬਾਈਕਾਟ ! ਅਦਾਕਾਰ ਦਾ ਪਹਿਲਾ ਬਿਆਨ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News