ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਹੋਇਆ ਬਲਾਕ, ਇੰਸਟਾਗ੍ਰਾਮ 'ਤੇ ਦੱਸਿਆ ਕਾਰਨ
Tuesday, Jun 08, 2021 - 11:16 AM (IST)
ਚੰਡੀਗੜ੍ਹ (ਬਿਊਰੋ)- ਆਏ ਦਿਨ ਟਵਿੱਟਰ 'ਤੇ ਕਿਸੇ ਨਾ ਕਿਸੇ ਦਾ ਅਕਾਊਂਟ ਬਲਾਕ ਕਰਨ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਕੋਈ ਮਸ਼ਹੂਰ ਸਿਤਾਰਾ। ਹਾਲ ਹੀ ਵਿਚ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਅਤੇ ਮਸ਼ਹੂਰ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਕਿਸਾਨਾਂ ਦੇ ਹੱਕ ਵਿਚ ਅਤੇ 84 ਦੇ ਬਾਰੇ ਵਿਚ ਬੋਲਣ ਲਈ ਉਸ ਦਾ ਟਵਿੱਟਰ ਅਕਾਊਂਟ ਬਲਾਕ ਕੀਤਾ ਗਿਆ। ਉਸ ਦਾ ਅਕਾਊਂਟ ਖੋਲ੍ਹਣ 'ਤੇ ਇਹ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਅਕਾਊਂਟ ਰੋਕ ਦਿੱਤਾ ਗਿਆ ਹੈ।
ਜੈਜ਼ੀ ਬੀ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।”
ਟਵਿੱਟਰ ਦੁਆਰਾ ਇਹ ਅਕਾਊਂਟ ਬਿਨ੍ਹਾਂ ਕਿਸੇ ਵਾਰਨਿੰਗ ਦੇ 'ਤੇ ਇਕਦਮ ਬਲਾਕ ਕੀਤਾ ਗਿਆ ਹੈ। ਇਹ ਕੋਈ ਆਮ ਗੱਲ ਨਹੀਂ ਹੈ। ਜੈਜ਼ੀ ਬੀ ਇਕ ਸਰਗਰਮ ਯੂਜ਼ਰ ਹੈ। ਪਰ੍ਸ਼ੰਸਕ ਵੀ ਇਸ ਅਚਨਚੇਤ ਬਲਾਕਿੰਗ ਕਾਰਨ ਟਵਿੱਟਰ ਦਾ ਵਿਰੋਧ ਕਰ ਰਹੇ ਹਨ।