ਪੰਜਾਬੀ ਫਿਲਮ ਇੰਡਸਟਰੀ ''ਚ ਸੋਗ ਦੀ ਲਹਿਰ, ਇਸ ਮਸ਼ਹੂਰ ਡਾਇਰੈਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ
Monday, Mar 24, 2025 - 10:23 AM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਫਿਲਮ ਇਡਸਟਰੀ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬੀ ਡਾਇਰੈਕਟਰ ਵਿਕਰਮ ਸਿੰਘ ਗਰੋਵਰ ਦਾ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਰਾਈਟਰ/ਡਾਇਰੈਕਟਰ ਅਤੇ ਪ੍ਰੋਡਿਊਸਰ ਦਰਸ਼ਨ ਔਲਖ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਪੋਸਟ ਕਰਦੇ ਹੋਏ ਲਿਖਿਆ, ਯਾਰ ਦਾ ਯਾਰ ਵਿਕਰਮ ਗਰੋਵਰ ਅੱਜ ਅਲਵਿਦਾ ਕਹਿ ਗਿਆ, ਤੇਰੇ ਜਾਣ ਦਾ ਘਾਟਾ ਕਦੀਂ ਪੂਰਾ ਨਹੀਂ ਹੋ ਸਕਦਾ। ਬਹੁਤ ਜਲਦੀ ਤੁਰ ਗਿਆ ਅਲਵਿਦਾ ਮੇਰੇ ਯਾਰਾਂ...ਜੋ ਵਾਹਿਗੁਰੂ ਜੀ ਨੂੰ ਮਨਜ਼ੂਰ। ਇੱਥੇ ਦੱਸ ਦੇਈਏ ਕਿ ਵਿਕਰਮ ਗਰੋਵਰ ਨੇ ਫਰਲੋ ਅਤੇ ਸਨ ਆਫ ਮਨਜੀਤ ਸਿੰਘ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਸੀ।
ਇਹ ਵੀ ਪੜ੍ਹੋ: ਪਹਿਲੀ ਵਾਰ ਬਿਨਾਂ ਵਿੱਗ ਦੇ ਨਜ਼ਰ ਆਈ ਹਿਨਾ ਖਾਨ, ਕਿਹਾ- 'ਅਜੇ ਇੰਨੇ ਵਾਲ ਹੀ ਆਏ ਹਨ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8