ਮਸ਼ਹੂਰ ਪੰਜਾਬੀ ਅਦਾਕਾਰਾ ''ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ ਖੁਲਾਸਾ
Monday, Aug 17, 2026 - 01:10 PM (IST)
ਐਂਟਰਟੇਨਮੈਂਟ ਡੈਸਕ - ਬਿੱਗ ਬੌਸ 13 ਫੇਮ ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਆਪਣੇ ਬ੍ਰੇਕਅਪ ਨੂੰ ਲੈ ਕੇ ਚੁੱਪੀ ਤੋੜੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਅਤੇ ਆਸਿਮ ਰਿਆਜ਼ ਦਾ ਰਿਸ਼ਤਾ ਕੁੱਝ ਸਾਲ ਪਹਿਲਾਂ ਕਾਫੀ ਚਰਚਾ ਵਿੱਚ ਰਿਹਾ ਸੀ। ਦੋਹਾਂ ਨੇ ਇੱਕ ਸੰਗੀਤ ਵੀਡੀਓ ਵੀ ਬਣਾਇਆ ਸੀ ਅਤੇ ਕੁਝ ਸਮੇਂ ਲਈ ਇਕ-ਦੂਜੇ ਨੂੰ ਡੇਟ ਵੀ ਕੀਤਾ, ਪਰ ਬਾਅਦ ਵਿੱਚ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ।
ਇਹ ਵੀ ਪੜ੍ਹੋ: ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ ਦਿੱਤਾ ਜਵਾਬ

ਆਖਿਰਕਾਰ ਹੁਣ, ਕਈ ਸਾਲਾਂ ਬਾਅਦ, ਹਿਮਾਂਸ਼ੀ ਨੇ ਪਾਰਸ ਛਾਬੜਾ ਦੇ ਪੋਡਕਾਸਟ 'ਤੇ ਇਹ ਖੁਲਾਸਾ ਕੀਤਾ ਕਿ ਉਸ ਦੇ ਪਿਛਲੇ ਰਿਸ਼ਤੇ ਦੌਰਾਨ ਉਸ 'ਤੇ ਇਸਲਾਮ ਅਪਣਾਉਣ ਲਈ ਦਬਾਅ ਪਾਇਆ ਗਿਆ ਸੀ ਅਤੇ ਉਸ ਨੂੰ ਆਪਣੀ ਆਸਥਾ ਅਤੇ ਪੂਜਾ-ਪਾਠ ਛੱਡਣ ਲਈ ਕਿਹਾ ਗਿਆ ਸੀ। ਹਾਲਾਂਕਿ ਗੱਲਬਾਤ ਦੌਰਾਨ ਹਿਮਾਂਸ਼ੀ ਨੇ ਆਸਿਮ ਦਾ ਨਾਮ ਨਹੀਂ ਲਿਆ, ਪਰ ਉਸਨੇ ਖੁਲਾਸਾ ਕੀਤਾ ਕਿ ਉਸ ਦੇ ਸਾਥੀ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਹੁਣ ਇਹ ਪੂਜਾ-ਪਾਠ ਨਹੀਂ ਚੱਲੇਗਾ। ਰਿਸ਼ਤੇ ਵਿੱਚ ਉਸ 'ਤੇ ਇੰਨਾ ਮਾਨਸਿਕ ਦਬਾਅ ਪਾਇਆ ਗਿਆ ਕਿ ਉਹ ਆਪਣਾ ਧਰਮ ਬਦਲਣ ਲਈ ਸਹਿਮਤ ਵੀ ਹੋ ਗਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV 'ਚ...

ਉਸਨੇ ਦੱਸਿਆ ਕਿ ਇੱਕ ਸਮੇਂ, 'ਤੇ ਧਰਮ ਅਤੇ ਆਸਥਾ ਨੂੰ ਲੈ ਕੇ ਉਸ 'ਤੇ ਇੰਨਾ ਜ਼ਿਆਦਾ ਮਾਨਸਿਕ ਦਬਾਅ ਵੱਧ ਗਿਆ ਸੀ ਕਿ ਉਹ ਆਪਣੀ ਜ਼ਿੰਦਗੀ ਨੂੰ ਲੈ ਕੇ ਡਰਨ ਲੱਗੀ ਸੀ। ਇੱਥੋਂ ਤੱਕ ਕਿ ਉਸ ਦੇ ਮਨ ਵਿੱਚ ਇਹ ਸਵਾਲ ਆਉਣ ਲੱਗਾ ਸੀ ਕਿ ਉਸ ਦਾ ਸਸਕਾਰ ਕੀਤਾ ਜਾਵੇਗਾ ਜਾਂ ਦਫ਼ਨਾਇਆ ਜਾਵੇਗਾ। ਉਸਨੂੰ ਲੱਗਾ ਜਿਵੇਂ ਉਸਦੀ ਜ਼ਿੰਦਗੀ ਦਾ ਅੰਤ ਨੇੜੇ ਆ ਗਿਆ ਹੈ। ਹਿਮਾਂਸ਼ੀ ਨੇ ਸਾਂਝਾ ਕੀਤਾ ਕਿ ਜਦੋਂ ਉਸ ਨੂੰ ਪੂਜਾ ਬੰਦ ਕਰਨ ਲਈ ਕਿਹਾ ਗਿਆ ਤਾਂ ਉਸ ਨੂੰ ਲੱਗਾ ਕਿ ਉਹ ਆਪਣੇ ਭਗਵਾਨਾਂ ਨੂੰ ਧੋਖਾ ਦੇ ਰਹੀ ਹੈ। ਉਸ ਨੇ ਸੋਚਿਆ ਕਿ ਜੇਕਰ ਉਹ ਦੂਜੇ ਧਰਮ ਦੀਆਂ ਪ੍ਰਾਰਥਨਾਵਾਂ ਪੜ੍ਹੇਗੀ ਤਾਂ ਵੀ ਉਸ ਦੇ ਅੰਦਰੋਂ ਓਮ ਨਮਹ ਸ਼ਿਵਾਏ ਹੀ ਨਿਕਲੇਗਾ। ਧਰਮ ਬਦਲਣ ਤੋਂ ਪਹਿਲਾਂ ਉਸ ਨੇ ਫੈਸਲਾ ਕੀਤਾ ਸੀ ਕਿ ਉਹ ਚਾਰ ਧਾਮਾਂ ਦੀ ਯਾਤਰਾ ਅਤੇ ਸਾਰੇ ਪ੍ਰਮੁੱਖ ਮੰਦਰਾਂ ਦੇ ਦਰਸ਼ਨ ਜ਼ਰੂਰ ਕਰੇਗੀ।
ਹਿਮਾਂਸ਼ੀ ਦਾ ਮੰਨਣਾ ਹੈ ਕਿ ਕਿਸੇ ਵੀ ਰਿਸ਼ਤੇ ਵਿੱਚ, ਕਿਸੇ ਸਾਥੀ 'ਤੇ ਆਪਣਾ ਧਰਮ ਬਦਲਣ ਦਾ ਦਬਾਅ ਨਹੀਂ ਹੋਣਾ ਚਾਹੀਦਾ। ਹਰ ਵਿਅਕਤੀ ਨੂੰ ਆਪਣੀ ਧਾਰਮਿਕ ਪਛਾਣ ਅਤੇ ਵਿਸ਼ਵਾਸਾਂ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
