ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

Sunday, Jan 28, 2024 - 01:24 PM (IST)

ਮਸ਼ਹੂਰ ਪਾਕਿ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਨੌਕਰ ਨੂੰ ਚੱਪਲਾਂ ਨਾਲ ਕੁੱਟਿਆ, ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਐਂਟਰਟੇਨਮੈਂਟ ਡੈਸਕ– ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਤੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਸਾਹਮਣੇ ਆਈ ਵੀਡੀਓ ’ਚ ਰਾਹਤ ਫਤਿਹ ਅਲੀ ਖ਼ਾਨ ਆਪਣੇ ਹੀ ਨੌਕਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਉਹ ਉਸ ਨੂੰ ਚੱਪਲਾਂ ਨਾਲ ਕੁੱਟ ਰਿਹਾ ਹੈ ਤੇ ਪੁੱਛ ਰਿਹਾ ਹੈ ਕਿ ਮੇਜ਼ ’ਤੇ ਰੱਖੀ ਸ਼ਰਾਬ ਦੀ ਬੋਤਲ ਕਿਥੇ ਗਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਰਾਹਤ ਫਤਿਹ ਅਲੀ ਖ਼ਾਨ ਦੀ ਕਾਫ਼ੀ ਨਿੰਦਿਆ ਕੀਤੀ ਹੈ। ਉਹ ਉਸ ਦੀ ਤਿੱਖੀ ਨਿੰਦਿਆ ਕਰ ਰਹੇ ਹਨ। ਰਾਹਤ ਫਤਿਹ ਅਲੀ ਖ਼ਾਨ ਨੇ ਜਦੋਂ ਵਿਵਾਦ ਵਧਦਾ ਦੇਖਿਆ ਤਾਂ ਉਨ੍ਹਾਂ ਨੇ ਇਕ ਹੋਰ ਵੀਡੀਓ ਸ਼ੇਅਰ ਕਰਕੇ ਮੁਆਫ਼ੀ ਮੰਗ ਲਈ।

ਇਹ ਖ਼ਬਰ ਵੀ ਪੜ੍ਹੋ : ਕਾਲਕਾਜੀ ਮੰਦਰ ਹਾਦਸੇ ’ਤੇ ਗਾਇਕ ਬੀ ਪਰਾਕ ਦਾ ਬਿਆਨ, ਕਿਹਾ– ‘ਜਾਨ ਤੋਂ ਵੱਧ ਕੇ ਕੁਝ ਨਹੀਂ ਇਸ ਦੁਨੀਆ ’ਚ’

ਸਾਹਮਣੇ ਆਈ ਵੀਡੀਓ ’ਚ ਰਾਹਤ ਫਤਿਹ ਅਲੀ ਖ਼ਾਨ ਆਪਣੇ ਨੌਕਰ ਨੂੰ ਚੱਪਲਾਂ ਨਾਲ ਕੁੱਟਦਾ ਤੇ ਵਾਲਾਂ ਤੋਂ ਖਿੱਚਦਾ ਨਜ਼ਰ ਆ ਰਿਹਾ ਹੈ। ਉਹ ਨੌਕਰ ਦੇ ਸਿਰ ’ਤੇ ਚੱਪਲਾਂ ਨਾਲ ਮਾਰ ਰਿਹਾ ਹੈ ਤੇ ਸ਼ਰਾਬ ਦੀ ਬੋਤਲ ਬਾਰੇ ਪੁੱਛ ਰਿਹਾ ਹੈ। ਉਹ ਨੌਕਰ ਬੁਰੀ ਤਰ੍ਹਾਂ ਡਰਿਆ ਹੋਇਆ ਹੈ ਪਰ ਰਾਹਤ ਉਸ ਨੂੰ ਕੁੱਟਦਾ ਰਹਿੰਦਾ ਹੈ। ਨੌਕਰ ਨੂੰ ਕੁੱਟਦਿਆਂ ਉਹ ਆਪ ਹੇਠਾਂ ਡਿੱਗ ਪੈਂਦਾ ਹੈ।

ਰਾਹਤ ਫਤਿਹ ਅਲੀ ਖ਼ਾਨ ਦੇ ਇਸ ਰੂਪ ਨੂੰ ਦੇਖ ਕੇ ਗੁੱਸੇ ’ਚ ਲੋਕ
ਰਾਹਤ ਫਤਿਹ ਅਲੀ ਖ਼ਾਨ ਦੇ ਅਜਿਹੇ ਰੂਪ ਨੂੰ ਦੇਖ ਕੇ ਲੋਕ ਗੁੱਸੇ ’ਚ ਹਨ ਤੇ ਉਨ੍ਹਾਂ ਦੀ ਕਾਫ਼ੀ ਨਿੰਦਿਆ ਕਰ ਰਹੇ ਹਨ। ਉਹ ਰਾਹਤ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਖ਼ੂਬ ਸ਼ੇਅਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਰਾਹਤ ਫਤਿਹ ਅਲੀ ਖ਼ਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਰਾਹਤ ਫਤਿਹ ਅਲੀ ਖ਼ਾਨ ਨੇ ਮੰਗੀ ਮੁਆਫ਼ੀ
ਰਾਹਤ ਫਤਿਹ ਅਲੀ ਖ਼ਾਨ ਨੇ ਜਦੋਂ ਦੇਖਿਆ ਕਿ ਉਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਉਸ ਦੀ ਨਿੰਦਿਆ ਕਰ ਰਿਹਾ ਹੈ ਤਾਂ ਗਾਇਕ ਨੇ ਉਸੇ ਨੌਕਰ ਨਾਲ ਵੀਡੀਓ ਬਣਾ ਕੇ ਮੁਆਫ਼ੀ ਮੰਗੀ। ਵੀਡੀਓ ’ਚ ਰਾਹਤ ਫਤਿਹ ਅਲੀ ਖ਼ਾਨ ਨੌਕਰ ਤੋਂ ਮੁਆਫ਼ੀ ਮੰਗਦਿਆਂ ਕਹਿੰਦੇ ਹਨ ਕਿ ਉਹ ਉਨ੍ਹਾਂ ਦਾ ਚੇਲਾ ਹੈ। ਚੇਲੇ ਤੇ ਗੁਰੂ ਦਾ ਇਕ ਸਮਾਨ ਰਿਸ਼ਤਾ ਹੈ, ਇਕ ਚੰਗੇ ਕੰਮ ਲਈ ਪਿਆਰ ਕਰਦਾ ਹੈ ਤੇ ਇਕ ਗਲਤੀ ਲਈ ਝਿੜਕਦਾ ਹੈ।

ਨੌਕਰ ਨੇ ਦਿੱਤਾ ਇਹ ਸਪੱਸ਼ਟੀਕਰਨ
ਵੀਡੀਓ ’ਚ ਨੌਕਰ ਵੀ ਸਪੱਸ਼ਟੀਕਰਨ ਦਿੰਦਾ ਨਜ਼ਰ ਆ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਸ਼ਰਾਬ ਦੀ ਨਹੀਂ, ਪਵਿੱਤਰ ਜਲ ਦੀ ਬੋਤਲ ਦੀ ਗੱਲ ਕਰ ਰਿਹਾ ਹੈ ਤੇ ਉਹ ਬੋਤਲ ਰੱਖਣਾ ਭੁੱਲ ਗਿਆ ਸੀ। ਨੌਕਰ ਇਹ ਵੀ ਕਹਿੰਦਾ ਹੈ ਕਿ ਉਸ ਦਾ ਮਾਲਕ ਰਾਹਤ ਫਤਿਹ ਅਲੀ ਖ਼ਾਨ ਉਸ ਨੂੰ ਤੇ ਬਾਕੀ ਸਾਰੇ ਚੇਲਿਆਂ ਨੂੰ ਬਹੁਤ ਪਿਆਰ ਕਰਦਾ ਹੈ। ਉਸ ਨੂੰ ਬਦਨਾਮ ਕਰਨ ਦੀ ਬੇਲੋੜੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਰਾਹਤ ਫਤਿਹ ਅਲੀ ਖ਼ਾਨ ਦੀ ਇਸ ਵੀਡੀਓ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News