ਪ੍ਰੈਸ ਕਾਨਫਰੰਸ ਦੌਰਾਨ ਸਟੇਜ ''ਤੇ ਭਿੜੇ ਇਹ ਮਸ਼ਹੂਰ ਸੈਲੀਬ੍ਰਿਟੀ, ਵੀਡੀਓ ਹੋਈ ਵਾਇਰਲ
Saturday, Mar 29, 2025 - 03:41 PM (IST)

ਐਂਟਰਟੇਨਮੈਂਟ ਡੈਸਕ- ਰਜਤ ਦਲਾਲ ਅਤੇ ਆਸਿਮ ਰਿਆਜ਼ ਦੇ ਗੁੱਸੇ ਤੋਂ ਤਾਂ ਹਰ ਕੋਈ ਵਾਕਿਫ ਹੈ। ਦੋਵੇਂ ਬਿੱਗ ਬੋਸ ਦੇ ਵੱਖ-ਵੱਖ ਸੀਜ਼ਨ ਵਿਚ ਨਜ਼ਰ ਆਏ ਸਨ ਅਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹੱਥੋਪਾਈ ਤੱਕ ਉਤਰ ਆਉਂਦੇ ਸਨ। ਹਾਲ ਹੀ ਵਿਚ ਦੋਵਾਂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਦੋਵੇਂ ਇਕ ਇਵੈਂਟ ਦੌਰਾਨ ਆਪਸ ਵਿਚ ਭਿੜ ਗਏ। ਵੀਡੀਓ ਵਿੱਚ ਰਜਤ ਅਤੇ ਅਸੀਮ ਵਿਚਕਾਰ ਧੱਕਾ-ਮੁੱਕੀ ਹੁੰਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: ਅਲਾਹਾਬਾਦੀਆ ਮਗਰੋਂ ਹੁਣ ਵਿਵਾਦਾਂ 'ਚ ਘਿਰੀ ਸਵਾਤੀ ਸਚਦੇਵਾ, ਆਪਣੀ ਹੀ ਮਾਂ 'ਤੇ ਕੀਤੀ ਅਸ਼ਲੀਲ ਕਾਮੇਡੀ
ਇਹ ਵੀਡੀਓ ਐਮਾਜ਼ਾਨ-ਐਮਐਕਸ ਪਲੇਅਰ 'ਤੇ 'ਬੈਟਲਗ੍ਰਾਉਂਡ' ਨਾਮਕ ਸ਼ੋਅ ਦੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਵੱਖ-ਵੱਖ ਬੈਠੇ ਹੋਏ ਹਨ ਅਤੇ ਅਚਾਨਕ ਕੁਝ ਵਾਪਰਦਾ ਹੈ, ਜਿਸ ਮਗਰੋਂ ਉਹ ਉੱਠਦੇ ਹਨ ਅਤੇ ਲੜਨਾ ਸ਼ੁਰੂ ਕਰ ਦਿੰਦੇ ਹਨ। ਇਸ ਪੂਰੀ ਘਟਨਾ ਦੌਰਾਨ ਰੁਬੀਨਾ ਦਿਲਾਇਕ ਵੀ ਸਟੇਜ 'ਤੇ ਮੌਜੂਦ ਸੀ। ਉਨ੍ਹਾਂ ਦੇ ਚਿਹਰੇ 'ਤੇ ਹੈਰਾਨੀ ਸਾਫ਼ ਦੇਖੀ ਜਾ ਸਕਦੀ ਹੈ। ਉਥੇ ਇਹ ਇਸ ਦੌਰਾਨ ਸ਼ਿਖਰ ਧਵਨ ਅੱਗੇ ਆਉਂਦੇ ਹਨ ਅਤੇ ਦੋਵਾਂ ਨੂੰ ਦੂਰ-ਦੂਰ ਕਰਦੇ ਹਨ।
ਇਹ ਵੀ ਪੜ੍ਹੋ: ਈਦ 'ਤੇ ਸ਼ਾਨਦਾਰ ਆਫਰ, ਸਿਰਫ਼ 95 ਰੁਪਏ 'ਚ ਇਸ ਸਿਨੇਮਾ 'ਚ ਵੇਖੋ ਫਿਲਮ 'Sikandar'
ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਦੋਵਾਂ ਵਿਚਕਾਰ ਅਸਲ ਲੜਾਈ ਸੀ ਜਾਂ ਪੂਰਾ ਮਾਮਲਾ ਸਕ੍ਰਿਪਟਡ ਸੀ। ਇਸ ਤੋਂ ਪਹਿਲਾਂ ਵੀ ਰਜਤ ਦਲਾਲ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਉਹ ਦਿਗਵਿਜੇ ਰਾਠੀ ਨਾਲ ਲੜਦੇ ਹੋਏ ਦਿਖਾਈ ਦੇ ਰਹੇ ਸਨ। ਹਾਲਾਂਕਿ ਬਾਅਦ ਵਿੱਚ ਦੋਵਾਂ ਨੇ ਹੱਸਦੇ ਹੋਏ ਇੱਕ ਵੀਡੀਓ ਬਣਾਈ ਅਤੇ ਕਿਹਾ ਕਿ ਸਭ ਠੀਕ ਹੈ। ਅਜਿਹਾ ਕੁਝ ਵੀ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8