ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕੁਮੂਦ ਮਿਸ਼ਰਾ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਹੋਏ ਦਾਖ਼ਲ

Tuesday, Apr 27, 2021 - 09:44 AM (IST)

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕੁਮੂਦ ਮਿਸ਼ਰਾ ਨੂੰ ਹੋਇਆ ਕੋਰੋਨਾ, ਹਸਪਤਾਲ ’ਚ ਹੋਏ ਦਾਖ਼ਲ

ਮੁੰਬਈ: ਕੋਰੋਨਾ ਮਹਾਮਾਰੀ ਦੇਸ਼ ਦੇ ਕਈ ਸੂਬਿਆਂ ’ਚ ਤੇਜ਼ੀ ਨਾਲ ਫੈਲ ਰਹੀ ਹੈ। ਹਰ ਦਿਨ ਰੂਹ ਕੰਬਾਉਣ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ। ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਵੀ ਕੋਰੋਨਾ ਤੋਂ ਬਚ ਨਹੀਂ ਪਾ ਰਹੀ ਹੈ। ਹੁਣ ਖ਼ਬਰ ਆ ਰਹੀ ਹੈ ਕਿ ਅਦਾਕਾਰਾ ਕੁਮੂਦ ਮਿਸ਼ਰਾ ਕੋਰੋਨਾ ਦੀ ਚਪੇਟ ’ਚ ਆ ਗਏ ਹਨ। ਕੋਵਿਡ ਪਾਜ਼ੇਟਿਵ ਕੁਮੂਦ ਮਿਸ਼ਰਾ ਰੀਵਾ ਦੇ ਵਿੰਧਿਆ ਹਸਪਤਾਲ ’ਚ ਦਾਖ਼ਲ ਹਨ ਅਤੇ ਉਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

PunjabKesari
ਪਿਛਲੇ ਕਈ ਦਿਨਾਂ ਤੋਂ ਅਦਾਕਾਰ ਰੀਵਾ ’ਚ ਰਹਿ ਕੇ ਸਮਾਨ ਮੁਹੱਲਾ ਸਥਿਤ ਆਪਣੇ ਘਰ ’ਚ ਨਿਰਮਾਣ ਕਾਰਜ ਕਰਵਾ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਕੁਮੂਦ ਮਿਸ਼ਰਾ ਮੱਧ ਪ੍ਰਦੇਸ਼ ਦੇ ਰੀਵਾ ਜਿਲ੍ਹੇ ਦੇ ਰਹਿਣ ਵਾਲੇ ਹਨ। ਭਾਵੇਂ ਹੀ ਕੰਮ ਨੇ ਕੁਮੂਦ ਨੂੰ ਮੁੰਬਈ ਪਹੁੰਚਾ ਦਿੱਤਾ ਹੈ ਪਰ ਉਨ੍ਹਾਂ ਦਾ ਪਰਿਵਾਰ ਅਜੇ ਵੀ ਇਥੇ ਰਹਿੰਦਾ ਹੈ। ਅਦਾਕਾਰ ਕੁਮੂਦ ਦਾ ਜਨਮ ਚਾਕਘਾਟ ਦੇ ਆਮਨਗਾਓਂ ’ਚ ਹੋਇਆ ਸੀ।

PunjabKesari
ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਉਹ ‘ਰਾਂਝਣਾ’, ‘ਏਅਰਲਿਫਟ’, ‘ਸੁਲਤਾਨ’, ‘ਰੁਸਤਮ’ ਅਤੇ ‘ਜਾਲੀ ਐੱਲ.ਐੱਲ. ਬੀ.-2’, ‘ਥੱਪੜ’, ‘ਰਾਮ ਸਿੰਘ ਚਾਰਲੀ ਸਮੇਤ ਕਈ ਮਸ਼ਹੂਰ ਫ਼ਿਲਮਾਂ ’ਚ ਆਪਣੀ ਐਕਟਿੰਗ ਦਾ ਦਮ ਦਿਖਾ ਚੁੱਕੇ ਹਨ। 


author

Aarti dhillon

Content Editor

Related News