ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੂੰ ਹੋਇਆ ਕੋਰੋਨਾ

Sunday, Apr 04, 2021 - 10:59 AM (IST)

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੂੰ ਹੋਇਆ ਕੋਰੋਨਾ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਇੰਡਸਟਰੀ ਦੇ ਸਭ ਤੋਂ ਰੁੱਝੇ ਸਿਤਾਰਿਆਂ ’ਚੋਂ ਇਕ ਹਨ। 2020 ’ਚ ਲੱਗੀ ਤਾਲਾਬੰਦੀ ਦੇ ਹਟਣ ਤੋਂ ਬਾਅਦ ਅਦਾਕਾਰ ਅਕਸ਼ੈ ਕੁਮਾਰ ਸ਼ੂਟਿੰਗ ਕਰ ਰਹੇ ਹਨ ਅਤੇ ਆਪਣੀਆਂ ਫ਼ਿਲਮਾਂ ਨੂੰ ਸਮੇਂ ’ਤੇ ਪੂਰਾ ਕਰਨ ’ਚ ਲੱਗੇ ਹਨ। ਹੁਣ ਅਦਾਕਾਰ ਅਕਸ਼ੈ ਕੁਮਾਰ ਵੀ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਗਏ ਹਨ। 

PunjabKesari
ਅਕਸ਼ੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਇਸ ਦੇ ਬਾਰੇ ’ਚ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਪੋਸਟ ਕਰਕੇ ਜਾਣਕਾਰੀ ਦਿੱਤੀ। ਅਕਸ਼ੈ ਨੇ ਕਿਹਾ ਕਿ ਉਹ ਘਰ ’ਚ ਇਕਾਂਤਵਾਸ ’ਚ ਹਨ ਅਤੇ ਜ਼ਰੂਰੀ ਦਵਾਈਆਂ ਲੈ ਰਹੇ ਹਨ। 

PunjabKesari

ਦੱਸ ਦਈਏ ਕਿ ਹਾਲ ਹੀ ’ਚ ਦਿੱਗਜ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਵੀ ਕੋਰੋਨਾ ਪੌਜ਼ੇਟਿਵ ਪਾਏ ਗਏ। ਉਨ੍ਹਾਂ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਆਮਿਰ ਖ਼ਾਨ ਨੇ ਖ਼ੁਦ ਨੂੰ ਘਰ ’ਚ ਇਕਾਂਤਵਾਸ ਕੀਤਾ ਹੈ। ਆਮਿਰ ਖ਼ਾਨ ਬਹੁਤ ਜਲਦ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣਗੇ।

ਇਹ ਸਿਤਾਰੇ ਹੋਏ ਕੋਵਿਡ ਪੌਜ਼ੇਟਿਵ
ਆਮਿਰ ਤੇ ਰਮੇਸ਼ ਤੋਂ ਇਲਾਵਾ ਹਾਲ ਹੀ ’ਚ ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ, ਅਦਾਕਾਰਾ ਆਲੀਆ ਭੱਟ, ਸਤੀਸ਼ ਕੌਸ਼ਿਕ, ਸੰਗੀਤਕਾਰ ਬੱਪੀ ਲਹਿਰੀ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ ’ਚ ਆ ਚੁੱਕੇ ਹਨ।

ਇਹ ਸਿਤਾਰੇ ਲਗਵਾ ਚੁੱਕੇ ਹਨ ਕੋਰੋਨਾ ਟੀਕਾ

ਇਸ ਦੇ ਨਾਲ ਹੀ ਕੋਰੇੋਨਾ ਦੇ ਕਹਿਰ ਨੂੰ ਵੱਧਦਾ ਦੇਖ ਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕੋਰੇੋਨਾ ਦਾ ਟੀਕਾ ਲਗਵਾ ਲਿਆ ਹੈ। ਇਨ੍ਹਾਂ ਸਿਤਾਰਿਆਂ 'ਚ ਸਲਮਾਨ ਖ਼ਾਨ ਤੋਂ ਇਲਾਵਾ ਅਦਾਕਾਰਾ ਹੇਮਾ ਮਾਲਿਨੀ, ਅਨੁਪਮ ਖੇਰ, ਜੌਨੀ ਲੀਵਰ, ਸੈਫ ਅਲੀ ਖ਼ਾਨ, ਕਮਲ ਹਾਸਨ, ਰੋਹਿਤ ਸ਼ੈਟੀ, ਰਾਮ ਕਪੂਰ ਅਤੇ ਸਤੀਸ਼ ਸ਼ਾਹ ਵਰਗੇ ਕਈ ਸਿਤਾਰੇ ਸ਼ਾਮਲ ਹਨ।


author

Aarti dhillon

Content Editor

Related News