ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ 'ਤੇ ਲੈ ਲਿਆ ਨਵਾਂ ਫਲੈਟ

Monday, May 04, 2026 - 12:24 PM (IST)

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ 'ਤੇ ਲੈ ਲਿਆ ਨਵਾਂ ਫਲੈਟ

ਮੁੰਬਈ: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਹਾਲ ਹੀ ਵਿੱਚ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਭਾਰਤੀ ਸਿੰਘ ਟੀਵੀ ਦੇ ਨਾਲ-ਨਾਲ ਯੂਟਿਊਬ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪਤੀ ਨਾਲ ਮਿਲ ਕੇ ਯੂਟਿਊਬ 'ਤੇ ਪੋਡਕਾਸਟ ਕਰਦੀ ਹੈ, ਜਿਸ ਵਿਚ ਹਾਰ ਵਾਰ ਕੋਈ ਨਾ ਕੋਈ ਨਵਾਂ ਸੈਲੀਬ੍ਰਿਟੀ ਪਹੁੰਚਦਾ ਹੈ। ਇਸੇ ਤਰ੍ਹਾਂ ਭਾਰਤੀ ਦੇ ਪਿਛਲੇ ਪੋਡਕਾਸਟ ਵਿੱਚ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਆਪਣੇ ਅਦਾਕਾਰ ਪਤੀ ਅੰਗਦ ਬੇਦੀ ਨਾਲ ਪਹੁੰਚੀ ਸੀ। 

ਇਹ ਵੀ ਪੜ੍ਹੋ: 67 ਸਾਲ ਦੀ ਉਮਰ 'ਚ ਵੀ ਕੁਆਰਾ ਹੈ ਮਸ਼ਹੂਰ ਅਦਾਕਾਰ, ਕਿਹਾ- 'ਕਿਤੇ ਨਾ ਕਿਤੇ ਜ਼ਰੂਰ ਹੋਵੇਗੀ ਮੇਰੀ ਘਰਵਾਲੀ'

ਗੱਲਬਾਤ ਦੌਰਾਨ ਪੈਰੇਂਟਿੰਗ ਅਤੇ ਵਿਆਹੁਤਾ ਜ਼ਿੰਦਗੀ 'ਤੇ ਖੁੱਲ ਕੇ ਚਰਚਾ ਹੋਈ। ਉਥੇ ਹੀ ਇਸ ਦੌਰਾਨ ਭਾਰਤੀ ਨੇ ਖੁਲਾਸਾ ਕੀਤਾ ਕਿ ਉਸ ਦੇ ਪਤੀ ਹਰਸ਼ ਨੇ ਘਰ ਦੇ ਰੌਲੇ-ਰੱਪੇ ਅਤੇ ਬੱਚਿਆਂ ਦੇ ਸ਼ੋਰ ਤੋਂ ਬਚਣ ਲਈ ਉਸੇ ਬਿਲਡਿੰਗ ਵਿੱਚ ਇੱਕ ਵੱਖਰਾ ਫਲੈਟ ਕਿਰਾਏ 'ਤੇ ਲੈ ਲਿਆ ਹੈ। ਭਾਰਤੀ ਮੁਤਾਬਕ ਹਰਸ਼ ਰੋਜ਼ ਸਵੇਰੇ ਘਰੋਂ ਨਿਕਲ ਜਾਂਦੇ ਹਨ ਤਾਂ ਜੋ ਉਹ ਦੂਜੇ ਅਪਾਰਟਮੈਂਟ ਵਿੱਚ ਸ਼ਾਂਤੀ ਨਾਲ ਕੰਮ ਕਰ ਸਕਣ। ਜਿੱਥੇ ਇਕ ਪਾਸੇ ਅੰਗਦ ਨੇ ਹਰਸ਼ ਦਾ ਸਪੋਰਟ ਕੀਤਾ, ਉਥੇ ਹੀ ਨੇਹਾ ਨੇ ਹਰਸ਼ ਨੂੰ ਸਵਾਲ ਕੀਤਾ, "ਪਰ ਘਰ ਰਹਿਣ ਵਿੱਚ ਕੀ ਸਮੱਸਿਆ ਹੈ? ਤੁਸੀਂ ਉਸ ਫਲੈਟ ਵਿੱਚ ਇਸ ਲਈ ਆਰਾਮ ਕਰ ਰਹੇ ਹੋ ਕਿਉਂਕਿ ਤੁਹਾਡੇ ਘਰ ਦੀਆਂ ਔਰਤਾਂ ਇੱਥੇ ਸਭ ਕੁਝ ਸੰਭਾਲ ਰਹੀਆਂ ਹਨ।" ਜਿਸ 'ਤੇ ਹਰਸ਼ ਨੇ ਕਿਹਾ, "ਮਰਦਾਂ ਨੂੰ ਵੀ ਮਾਨਸਿਕ ਸ਼ਾਂਤੀ ਦੀ ਲੋੜ ਹੁੰਦੀ ਹੈ"। 

ਇਹ ਵੀ ਪੜ੍ਹੋ: 'ਮੇਰੇ ਭਰਾ ਦਾ ਹੋ ਗਿਆ ਦਿਹਾਂਤ..!', ਸਲਮਾਨ ਖ਼ਾਨ ਨੇ ਖ਼ੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਹਰਸ਼ ਦੀ ਗੱਲ ਸੁਣ ਕੇ ਭਾਰਤੀ ਨੇ ਤੁਰੰਤ ਕਿਹਾ- ਕਿਹੜੀ ਮਾਨਸਿਕ ਸ਼ਾਂਤੀ? ਉਨ੍ਹਾਂ ਦੋ ਬੱਚਿਆਂ ਦਾ ਕੀ ਜਿਹੜੇ ਮੈਂ ਤੁਹਾਡੇ ਲਈ ਸੰਭਾਲ ਰਹੀ ਹਾਂ? ਭਾਰਤੀ ਨੇ ਦੱਸਿਆ, ਹਰਸ਼ ਵੱਖਰੇ ਫਲੈਟ ਵਿੱਚ ਜਾ ਕੇ ਵੀ ਘਰੋਂ ਹੀ ਖਾਣਾ ਮੰਗਵਾਉਂਦੇ ਹਨ ਅਤੇ ਹਦਾਇਤ ਦਿੰਦੇ ਹਨ ਕਿ ਉਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ, ਜਦੋਂਕਿ ਮਾਵਾਂ ਕਦੇ ਵੀ ਇਹ ਨਹੀਂ ਕਹਿ ਸਕਦੀਆਂ ਕਿ "ਮੈਨੂੰ ਇੱਕ ਘੰਟਾ ਸੌਣ ਦਿਓ ਅਤੇ ਕੋਈ ਪਰੇਸ਼ਾਨ ਨਾ ਕਰੇ ਪਰ ਪਿਤਾ ਅਕਸਰ ਅਜਿਹਾ ਕਰ ਲੈਂਦੇ ਹਨ। ਜ਼ਿਕਰਯੋਗ ਹੈ ਕਿ ਭਾਰਤੀ ਅਤੇ ਹਰਸ਼ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਛੋਟੇ ਦਾ ਜਨਮ ਦਸੰਬਰ 2025 ਵਿੱਚ ਹੋਇਆ ਸੀ।

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ ਲੱਗੀਆਂ ਗੋਲੀਆਂ, ਹਾਲਤ ਗੰਭੀਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News