ਕਰਨ ਜੌਹਰ ਦੀ ‘ਕਭੀ ਅਲਵਿਦਾ ਨਾ ਕਹਿਨਾ’ ’ਤੇ ਬਣੇਗੀ ਵੈੱਬ ਸੀਰੀਜ਼
Tuesday, Apr 28, 2026 - 12:45 PM (IST)
ਮੁੰਬਈ- ਫ਼ਿਲਮਮੇਕਰ ਕਰਣ ਜੌਹਰ ਨੇ 2006 ਦੀ ਚਰਚਿਤ ਫ਼ਿਲਮ ‘ਕਭੀ ਅਲਵਿਦਾ ਨਾ ਕਹਿਨਾ’ ਨੂੰ ਵੈੱਬ ਸੀਰੀਜ਼ ਦੇ ਰੂਪ ’ਚ ਓ.ਟੀ.ਟੀ. ’ਤੇ ਲਿਆਉਣ ਦਾ ਐਲਾਨ ਕੀਤਾ ਹੈ। ਵਿਆਹੁਤਾ ਅਤੇ ਬਾਹਰੀ ਰਿਸ਼ਤਿਆਂ ਵਰਗੇ ਪਹਿਲੂਆਂ ’ਤੇ ਬਣੀ ਫ਼ਿਲਮ ਨੂੰ ਬਹਿਸ ਅਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪਰ ਬਾਅਦ ’ਚ ਇਸ ਨੂੰ ਆਪਣੇ ਦੌਰ ਤੋਂ ਅੱਗੇ ਦੀ ਕਹਾਣੀ ਮੰਨਿਆ ਗਿਆ।
ਸ਼ਾਹਰੁਖ ਖਾਨ, ਰਾਣੀ ਮੁਖਰਜੀ, ਅਮਿਤਾਭ ਬੱਚਨ, ਪ੍ਰਿਟੀ ਜ਼ਿੰਟਾ ਅਤੇ ਅਭਿਸ਼ੇਕ ਬੱਚਨ ਨਾਲ ਸਜੀ ਫ਼ਿਲਮ ਨੂੰ ਹੁਣ ਸੀਰੀਜ਼ ਦੇ ਤੌਰ ’ਤੇ ਨਵੇਂ ਅੰਦਾਜ਼ ’ਚ ਪੇਸ਼ ਕੀਤਾ ਜਾਵੇਗਾ। ਕਰਣ ਨੇ ਪੁਸ਼ਟੀ ਕੀਤੀ ਹੈ ਕਿ ਸ਼ੋਅ ‘ਕੌਫੀ ਵਿਦ ਕਰਣ’ ਦਾ ਸੀਜ਼ਨ 9 ਦੀਵਾਲੀ ’ਤੇ ਰਿਲੀਜ਼ ਹੋਵੇਗਾ।
