ਡਾਇਰੈਕਟਰ ਦੇ ''ਕੱਟ'' ਕਹਿਣ ਦੇ ਬਾਵਜੂਦ ਇੰਟੀਮੇਟ ਸੀਨ ਦਿੰਦੀ ਰਹੀ ਮਸ਼ਹੂਰ ਅਦਾਕਾਰਾ; ਬਾਅਦ ''ਚ ਹੋਈ ਸ਼ਰਮਿੰਦਾ

Tuesday, Jun 02, 2026 - 09:59 AM (IST)

ਡਾਇਰੈਕਟਰ ਦੇ ''ਕੱਟ'' ਕਹਿਣ ਦੇ ਬਾਵਜੂਦ ਇੰਟੀਮੇਟ ਸੀਨ ਦਿੰਦੀ ਰਹੀ ਮਸ਼ਹੂਰ ਅਦਾਕਾਰਾ; ਬਾਅਦ ''ਚ ਹੋਈ ਸ਼ਰਮਿੰਦਾ

ਐਂਟਰਟੇਨਮੈਂਟ ਡੈਸਕ - ਟੀਵੀ ਅਤੇ ਬਾਲੀਵੁੱਡ ਇੰਡਸਟਰੀ ਵਿੱਚ ਅਭਿਨੇਤਰੀਆਂ ਨਾਲ ਕਈ ਅਜਿਹੇ ਕਿੱਸੇ ਵਾਪਰਦੇ ਹਨ ਜੋ ਉਨ੍ਹਾਂ ਨੂੰ ਹਮੇਸ਼ਾ ਲਈ ਯਾਦ ਰਹਿ ਜਾਂਦੇ ਹਨ। ਅਜਿਹਾ ਹੀ ਇੱਕ ਕਿੱਸਾ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰਾ ਨੇਹਲ ਵਡੋਲੀਆ ਨੇ ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ: ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੀ ਦਿਸੀ ਮਸ਼ਹੂਰ ਅਦਾਕਾਰਾ, ਪਛਾਣਨਾ ਵੀ ਹੋਇਆ ਮੁਸ਼ਕਲ !

PunjabKesari

ਨੇਹਲ ਮੁਤਾਬਕ ਇੱਕ ਸੀਰੀਜ਼ ਦੀ ਸ਼ੂਟਿੰਗ ਦੌਰਾਨ ਉਸਨੇ ਇੱਕ ਕਿਸਿੰਗ ਸੀਨ ਦੇਣਾ ਸੀ। ਸੀਨ ਫਿਲਮਾਉਂਦੇ ਸਮੇਂ ਡਾਇਰੈਕਟਰ ਨੇ ਮਾਈਕ ਵਿੱਚ 'ਕੱਟ' ਬੋਲਿਆ, ਪਰ ਨੇਹਲ ਨੂੰ ਉਹ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਕਾਰਨ ਉਹ ਲਗਾਤਾਰ ਕਿਸਿੰਗ ਸੀਨ ਕਰਦੀ ਰਹੀ। ਬਾਅਦ ਵਿੱਚ ਉਸਦੇ ਕੋ-ਅਦਾਕਾਰ ਨੇ ਉਸਨੂੰ ਰੋਕਿਆ ਅਤੇ ਦੱਸਿਆ ਕਿ ਡਾਇਰੈਕਟਰ ਨੇ ਕੱਟ ਬੋਲ ਦਿੱਤਾ ਹੈ। ਨੇਹਲ ਨੇ ਦੱਸਿਆ ਕਿ ਇਹ ਪਤਾ ਲੱਗਣ 'ਤੇ ਉਹ ਤੁਰੰਤ ਪਿੱਛੇ ਹਟ ਗਈ ਅਤੇ ਸੈੱਟ 'ਤੇ ਮੌਜੂਦ ਸਾਰੀ ਟੀਮ ਦੇ ਸਾਹਮਣੇ ਕਾਫੀ ਸ਼ਰਮਿੰਦਾ ਮਹਿਸੂਸ ਕਰਨ ਲੱਗੀ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਬਰਸੀ ਦੀ ਤਰੀਕ ਬਦਲਣ 'ਤੇ ਪਿਤਾ ਬਲਕੌਰ ਸਿੰਘ ਨੇ ਮੰਗੀ ਮਾਫੀ; ਪ੍ਰਸ਼ੰਸਕਾਂ ਲਈ ਆਖੀ ਵੱਡੀ ਗੱਲ

PunjabKesari

ਦੱਸ ਦੇਈਏ ਕਿ ਨੇਹਲ ਵਡੋਲੀਆ ਨੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਬਬੀਤਾ ਦੀ ਦੋਸਤ 'ਨੇਹਾ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ 'ਜੂਲੀ', 'ਗੰਦੀ ਬਾਤ 3', 'ਇਮਲੀ' ਅਤੇ 'ਮਸਤਰਾਮ' ਵਰਗੀਆਂ ਕਈ ਮਸ਼ਹੂਰ ਵੈੱਬ ਸੀਰੀਜ਼ ਵਿੱਚ ਕੰਮ ਕਰ ਚੁੱਕੀ ਹੈ। ਅਦਾਕਾਰੀ ਦੇ ਨਾਲ-ਨਾਲ ਹੁਣ ਉਹ ਇੱਕ ਇੰਟੀਮੇਸੀ ਕੋਆਰਡੀਨੇਟਰ ਵਜੋਂ ਵੀ ਕੰਮ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ 1.92 ਕਰੋੜ 'ਚ ਕਿਰਾਏ 'ਤੇ ਦਿੱਤਾ ਆਲੀਸ਼ਾਨ ਘਰ, ਜਾਣੋ ਕੌਣ ਬਣਿਆ ਕਿਰਾਏਦਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News