ਮੰਦਭਾਗੀ ਖ਼ਬਰ : ਕੈਂਸਰ ਨੇ ਲਈ ਇਕ ਹੋਰ ਅਦਾਕਾਰਾ ਦੀ ਜਾਨ, 31 ਸਾਲਾਂ ਦੀ ਉਮਰ ''ਚ ਲਿਆ ਆਖ਼ਰੀ ਸਾਹ
Monday, Jul 14, 2025 - 04:44 PM (IST)

ਐਂਟਰਟੇਨਮੈਂਟ ਡੈਸਕ- ਫਿਲਮੀਂ ਦੁਨੀਆ 'ਚ ਆਏ ਦਿਨ ਕੋਈ ਨਾ ਕੋਈ ਬੁਰੀ ਖ਼ਬਰ ਸੁਣਨ ਨੂੰ ਮਿਲਦੀ ਰਹਿੰਦੀ ਹੈ ਜਿਸ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਅਤੇ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਡੂੰਘਾ ਸਦਮਾ ਲੱਗਦਾ ਹੈ। ਹਾਲ ਹੀ 'ਚ ਕੋਰੀਅਨ ਫਿਲਮ ਅਤੇ ਟੀਵੀ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਸੈਲੀਬ੍ਰਿਟੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਮਸ਼ਹੂਰ ਕੋਰੀਅਨ ਅਦਾਕਾਰਾ ਕਾਂਗ ਸਿਓ-ਹਾ ਦਾ ਦੇਹਾਂਤ ਹੋ ਗਿਆ ਹੈ। 31 ਸਾਲ ਦੀ ਉਮਰ ਦੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੰਬੇ ਸਮੇਂ ਤੱਕ ਸੰਘਰਸ਼ ਕਰਨ ਤੋਂ ਬਾਅਦ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਕੈਂਸਰ ਨਾਲ ਲੜਦੇ ਹੋਏ ਲਿਆ ਆਖਰੀ ਸਾਹ
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਾਂਗ ਸਿਓ-ਹਾ ਕੁਝ ਸਮੇਂ ਤੋਂ ਇੱਕ ਦੁਰਲੱਭ ਅਤੇ ਗੰਭੀਰ ਕਿਸਮ ਦੇ ਕੈਂਸਰ ਤੋਂ ਪੀੜਤ ਸੀ। ਉਹ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਲਗਾਤਾਰ ਇਲਾਜ ਕਰਵਾ ਰਹੀ ਸੀ, ਪਰ ਅੰਤ ਵਿੱਚ ਉਨ੍ਹਾਂ ਦੀ ਹਾਲਤ ਵਿਗੜ ਗਈ। ਕਾਂਗ ਦੀ ਮੌਤ ਨੇ ਇੰਡਸਟਰੀ ਨੂੰ ਡੂੰਘੇ ਸੋਗ ਵਿੱਚ ਪਾ ਦਿੱਤਾ ਹੈ।
ਪਰਿਵਾਰ ਦੀ ਭਾਵਨਾਤਮਕ ਪੋਸਟ
ਕਾਂਗ ਸਿਓ-ਹਾ ਦੀ ਮੌਤ 'ਤੇ ਉਨ੍ਹਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ, 'ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸਿਸਟਰ। ਇੰਨਾ ਦਰਦ ਸਹਿਣ ਦੇ ਬਾਵਜੂਦ, ਤੁਸੀਂ ਆਪਣੇ ਨਜ਼ਦੀਕੀਆਂ ਅਤੇ ਮੇਰੇ ਤਣਾਅ ਨੂੰ ਲੈਂਦੇ ਸੀ। ਕਈ ਮਹੀਨਿਆਂ ਤੱਕ ਤੁਸੀਂ ਕੁਝ ਨਹੀਂ ਖਾ ਸਕਦੇ ਸੀ ਪਰ ਫਿਰ ਵੀ ਤੁਸੀਂ ਆਪਣੇ ਕਾਰਡ ਤੋਂ ਮੇਰੇ ਖਾਣੇ ਦਾ ਭੁਗਤਾਨ ਕੀਤਾ। ਮੈਨੂੰ ਕਦੇ ਵੀ ਖਾਣਾ ਨਹੀਂ ਛੱਡਣ ਦਿੱਤਾ। ਮੇਰੀ ਏਜੰਲ ਸਾਨੂੰ ਬਹੁਤ ਜਲਦੀ ਛੱਡ ਗਈ। ਦਰਦ ਨਿਵਾਰਕ ਦਵਾਈਆਂ ਲੈਣ ਅਤੇ ਸਭ ਕੁਝ ਸਹਿਣ ਕਰਨ ਤੋਂ ਬਾਅਦ ਵੀ, ਤੁਸੀਂ ਕਹਿੰਦੇ ਰਹੇ ਕਿ ਤੁਸੀਂ ਸ਼ੁਕਰਗੁਜ਼ਾਰ ਹੋ ਕਿ ਚੀਜ਼ਾਂ ਵਿਗੜੀਆਂ ਨਹੀਂ। ਮੈਨੂੰ ਬੁਰਾ ਲੱਗਦਾ ਹੈ ਮੇਰੀ ਭੈਣ। ਤੁਸੀਂ ਬਹੁਤ ਕੁਝ ਸਹਿਣ ਕੀਤਾ ਹੈ। ਉਮੀਦ ਹੈ ਕਿ ਤੁਸੀਂ ਜਿੱਥੇ ਵੀ ਹੋ ਖੁਸ਼ ਹੋ ਅਤੇ ਦਰਦ ਤੋਂ ਦੂਰ ਹੋ!'
ਅੰਤਿਮ ਸੰਸਕਾਰ 16 ਜੁਲਾਈ ਨੂੰ ਹੋਵੇਗਾ
ਰਿਪੋਰਟ ਦੇ ਅਨੁਸਾਰ ਕਾਂਗ ਸਿਓ-ਹਾ ਦਾ ਅੰਤਿਮ ਸੰਸਕਾਰ ਬੁੱਧਵਾਰ 16 ਜੁਲਾਈ ਨੂੰ ਦੱਖਣੀ ਗਯੋਂਗਸਾਂਗ ਪ੍ਰਾਂਤ ਦੇ ਹਾਮਾਨ ਖੇਤਰ ਵਿੱਚ ਹੋਵੇਗਾ। ਅੰਤਿਮ ਸੰਸਕਾਰ ਵਿੱਚ ਪਰਿਵਾਰਕ ਮੈਂਬਰ, ਨਜ਼ਦੀਕੀ ਦੋਸਤ, ਸਹਿਯੋਗੀ ਅਤੇ ਪ੍ਰਸ਼ੰਸਕ ਮੌਜੂਦ ਰਹਿਣਗੇ।
ਕਾਂਗ ਸਿਓ-ਹਾ ਕੋਰੀਆਈ ਫਿਲਮ ਉਦਯੋਗ ਦੀ ਇੱਕ ਬਹੁਤ ਮਸ਼ਹੂਰ ਅਦਾਕਾਰਾ ਸੀ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਸਾਰੇ ਕੇ-ਡਰਾਮਾ ਸ਼ੋਅ ਕੀਤੇ, ਜਿਨ੍ਹਾਂ ਵਿੱਚ ਫਸਟ ਲਵ ਅਗੇਨ, ਨੋਬਡੀ ਨੋਜ਼, ਫਲਾਵਰਜ਼ ਆਫ਼ ਦ ਪ੍ਰਿਜ਼ਨ, ਥਰੂ ਦ ਵੇਵਜ਼ ਅਤੇ ਸਕੂਲ ਗਰਲ ਡਿਟੈਕਟਿਵ ਸ਼ਾਮਲ ਹਨ।