ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ ''ਮੰਮੀ'' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ

Friday, Mar 20, 2026 - 09:26 AM (IST)

ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ ''ਮੰਮੀ'' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ

ਮੁੰਬਈ: ਟੈਲੀਵਿਜ਼ਨ ਜਗਤ ਦੀ ਮਸ਼ਹੂਰ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਵਿਵੇਕ ਦਹੀਆ ਦੇ ਪ੍ਰਸ਼ੰਸਕਾਂ ਲਈ ਇੱਕ ਬਹੁਤ ਹੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਵਿਆਹ ਦੇ 10 ਸਾਲਾਂ ਬਾਅਦ ਇਹ ਸਟਾਰ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦਿਵਯੰਕਾ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਖੂਬਸੂਰਤ ਮੈਟਰਨਿਟੀ ਫੋਟੋਸ਼ੂਟ ਸਾਂਝਾ ਕਰਕੇ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: 'ਧੁਰੰਦਰ 2' ਦੇਖਣ ਜਾ ਰਹੇ ਪ੍ਰਸ਼ੰਸਕਾਂ ਅੱਗੇ ਡਾਇਰੈਕਟਰ ਆਦਿਤਿਆ ਧਰ ਨੇ ਜੋੜੇ ਹੱਥ ! ਕੀਤੀ ਇਹ ਖਾਸ ਅਪੀਲ

"ਕੁਝ ਸਫ਼ਰ ਜਲਦਬਾਜ਼ੀ ਲਈ ਨਹੀਂ ਹੁੰਦੇ"

ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦਿਵਯੰਕਾ ਨੇ ਇੱਕ ਭਾਵੁਕ ਕੈਪਸ਼ਨ ਲਿਖਿਆ। ਉਸਨੇ ਕਿਹਾ, "10 ਸਾਲਾਂ ਬਾਅਦ ਕਹਾਣੀ ਵਿੱਚ ਇੱਕ ਨਵਾਂ ਮੋੜ (Plot Twist)... ਕੁਝ ਸਫ਼ਰ ਜਲਦਬਾਜ਼ੀ ਬਾਰੇ ਨਹੀਂ ਹੁੰਦੇ, ਉਹ ਇਕੱਠੇ ਤਿਆਰ ਹੋਣ ਬਾਰੇ ਹੁੰਦੇ ਹਨ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਹਾਣੀ ਪੂਰੀ ਹੋ ਗਈ ਹੈ, ਉਦੋਂ ਹੀ ਜ਼ਿੰਦਗੀ ਇੱਕ ਸਭ ਤੋਂ ਖੂਬਸੂਰਤ ਅਧਿਆਏ ਜੋੜ ਦਿੰਦੀ ਹੈ। ਅਸੀਂ ਅਜੇ ਵੀ ਇਸ ਅਹਿਸਾਸ ਨੂੰ ਮਹਿਸੂਸ ਕਰ ਰਹੇ ਹਾਂ ਅਤੇ ਬਿਨਾਂ ਕਿਸੇ ਕਾਰਨ ਮੁਸਕਰਾ ਰਹੇ ਹਾਂ।"

ਇਹ ਵੀ ਪੜ੍ਹੋ: ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਖਪੱਥ ਮਿਲੀ ਲਾਸ਼, ਪਤੀ ਨੇ ਹੀ ਕੀਤੀ ਵਾਰਦਾਤ

 
 
 
 
 
 
 
 
 
 
 
 
 
 
 
 

A post shared by Divyanka Tripathi Dahiya (@divyankatripathidahiya)

ਤਸਵੀਰਾਂ 'ਚ ਦਿਖੀ ਖਾਸ ਬਾਂਡਿੰਗ

ਵਾਇਰਲ ਹੋ ਰਹੀਆਂ ਤਸਵੀਰਾਂ 'ਚ ਦਿਵਯੰਕਾ ਅਤੇ ਵਿਵੇਕ ਚਿੱਟੇ ਰੰਗ ਦੇ ਮੈਚਿੰਗ ਪਹਿਰਾਵੇ 'ਚ ਨਜ਼ਰ ਆ ਰਹੇ ਹਨ।ਇੱਕ ਤਸਵੀਰ ਵਿੱਚ ਵਿਵੇਕ ਨੇ ਪਿਆਰ ਨਾਲ ਦਿਵਯੰਕਾ ਦੇ ਬੇਬੀ ਬੰਪ 'ਤੇ ਹੱਥ ਰੱਖ ਕੇ 'ਦਿਲ' ਦਾ ਨਿਸ਼ਾਨ ਬਣਾਇਆ ਹੋਇਆ ਹੈ। ਦੂਜੀ ਤਸਵੀਰ ਵਿੱਚ ਵਿਵੇਕ ਦੇ ਹੱਥ ਵਿੱਚ ਬੱਚੇ ਦੇ ਛੋਟੇ ਜਿਹੇ ਬੂਟ ਹਨ, ਜੋ ਆਉਣ ਵਾਲੇ ਨਵੇਂ ਮਹਿਮਾਨ ਦਾ ਸੰਕੇਤ ਦੇ ਰਹੇ ਹਨ। ਜੋੜੇ ਦੇ ਚਿਹਰੇ 'ਤੇ ਮਾਪੇ ਬਣਨ ਦੀ ਖੁਸ਼ੀ ਸਾਫ ਝਲਕ ਰਹੀ ਹੈ।

ਇਹ ਵੀ ਪੜ੍ਹੋ: ਇਹ ਅਦਾਕਾਰ ਹੈ ਭਾਰਤੀ ਸਿੰਘ ਦੇ ਬਚਪਨ ਦਾ ਕ੍ਰਸ਼ ! ਕਾਮੇਡੀ ਕੁਈਨ ਨੇ ਖੁਦ ਕੀਤੀ ਖੁਲਾਸਾ

'ਯੇ ਹੈ ਮੁਹੱਬਤੇਂ' ਦੇ ਸੈੱਟ 'ਤੇ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ

ਜ਼ਿਕਰਯੋਗ ਹੈ ਕਿ ਦਿਵਯੰਕਾ ਅਤੇ ਵਿਵੇਕ ਦੀ ਮੁਲਾਕਾਤ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇਂ' ਦੇ ਸੈੱਟ 'ਤੇ ਹੋਈ ਸੀ। ਜਿੱਥੇ ਦਿਵਯੰਕਾ 'ਡਾ. ਇਸ਼ਿਤਾ' ਅਤੇ ਵਿਵੇਕ 'ਏਸੀਪੀ ਅਭਿਸ਼ੇਕ' ਦਾ ਕਿਰਦਾਰ ਨਿਭਾ ਰਹੇ ਸਨ। ਦੋਵਾਂ ਨੇ 8 ਜੁਲਾਈ 2016 ਨੂੰ ਭੋਪਾਲ ਵਿੱਚ ਵਿਆਹ ਕਰਵਾਇਆ ਸੀ। ਦਿਵਯੰਕਾ ਪਿਛਲੇ ਦੋ ਦਹਾਕਿਆਂ ਤੋਂ ਟੀਵੀ ਇੰਡਸਟਰੀ ਦਾ ਵੱਡਾ ਨਾਮ ਹੈ, ਜਿਸ ਨੇ 'ਬਨੂੰ ਮੈਂ ਤੇਰੀ ਦੁਲਹਨ' ਵਰਗੇ ਸ਼ੋਅਜ਼ ਨਾਲ ਘਰ-ਘਰ ਵਿੱਚ ਪਛਾਣ ਬਣਾਈ ਹੈ।

ਇਹ ਵੀ ਪੜ੍ਹੋ: ਪੰਜਾਬੀ ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ! ਮਸ਼ਹੂਰ ਅਦਾਕਾਰਾ ਦੇ ਪਿਤਾ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News