ਮਸ਼ਹੂਰ ਅਦਾਕਾਰਾ ਦੇ ਘਰ ਛਾਇਆ ਮਾਤਮ, ਮਾਂ ਦੀ ਹੋਈ ਮੌਤ
Sunday, Nov 24, 2024 - 11:51 AM (IST)
ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਰਿਤੂਪਰਣਾ ਸੇਨਗੁਪਤਾ ਦੇ ਘਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਅਦਾਕਾਰਾ ਦੀ ਮਾਂ ਨੰਦਿਤਾ ਸੇਨਗੁਪਤਾ ਦੀ 77 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਨੰਦਿਤਾ ਨੇ ਸ਼ਨੀਵਾਰ ਦੁਪਹਿਰ 3 ਵਜੇ ਹਸਪਤਾਲ 'ਚ ਆਖਰੀ ਸਾਹ ਲਏ।
ਦੱਸ ਦੇਈਏ ਕਿ ਉਹ ਕਿਡਨੀ ਦੀ ਸਮੱਸਿਆ ਕਾਰਨ ਕਈ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਕਰੀਬ 15 ਦਿਨਾਂ ਤੋਂ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਵੈਂਟੀਲੇਟਰ 'ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਨੰਦਿਤਾ ਕਿਡਨੀ ਦੀ ਸਮੱਸਿਆ ਅਤੇ ਕਈ ਹੋਰ ਬੀਮਾਰੀਆਂ ਤੋਂ ਵੀ ਪੀੜਤ ਸੀ।
ਇਹ ਵੀ ਪੜ੍ਹੋੋ- 'ਪਟਿਆਲਾ ਪੈੱਗ' ਵਿਵਾਦ 'ਤੇ ਦਿਲਜੀਤ ਦੋਸਾਂਝ ਨੇ ਘੇਰਿਆ ਬਾਲੀਵੁੱਡ, ਸ਼ਰੇਆਮ ਆਖੀਆਂ ਇਹ ਗੱਲਾਂ
15 ਦਿਨਾਂ ਤੋਂ ਵੈਂਟੀਲੇਟਰ 'ਤੇ ਸੀ ਨੰਦਿਤਾ
ਅਭਿਨੇਤਰੀ ਰਿਤੂਪਰਣਾ ਕਈ ਦਿਨਾਂ ਤੋਂ ਆਪਣੀ ਮਾਂ ਦੀ ਬੀਮਾਰੀ ਨੂੰ ਲੈ ਕੇ ਚਿੰਤਤ ਸੀ ਅਤੇ ਆਪਣਾ ਜ਼ਿਆਦਾਤਰ ਸਮਾਂ ਆਪਣੀ ਮਾਂ ਨਾਲ ਬਿਤਾ ਰਹੀ ਸੀ। ਰਿਤੂਪਰਣਾ ਨੇ 7 ਨਵੰਬਰ ਨੂੰ ਦੱਸਿਆ ਸੀ ਕਿ ਉਹ ਆਪਣੇ ਜਨਮਦਿਨ 'ਤੇ ਖੁਸ਼ ਨਹੀਂ ਹੈ ਕਿਉਂਕਿ ਉਸ ਦੀ ਮਾਂ ਬਿਮਾਰ ਹੈ। ਹਾਲਾਂਕਿ ਇਸ ਤੋਂ ਬਾਅਦ ਰਿਤੂਪਰਣਾ ਦੀ ਮਾਂ ਨੰਦਿਤਾ ਸੇਨਗੁਪਤਾ ਗੰਭੀਰ ਰੂਪ 'ਚ ਬਿਮਾਰ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਉਹ ਪਿਛਲੇ 15 ਦਿਨਾਂ ਤੋਂ ਵੈਂਟੀਲੇਟਰ 'ਤੇ ਸੀ। ਅਦਾਕਾਰਾ ਨੇ ਖੁਦ ਮੀਡੀਆ ਨੂੰ ਆਪਣੀ ਮਾਂ ਦੀ ਬਿਮਾਰੀ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਿਡਨੀ ਦੀ ਸਮੱਸਿਆ ਤੋਂ ਪੀੜਤ ਸੀ। ਹਾਲ ਹੀ 'ਚ ਇਹ ਸਮੱਸਿਆ ਹੋਰ ਵੀ ਵੱਧ ਗਈ ਹੈ, ਉਸ ਨੂੰ ਲਗਾਤਾਰ ਡਾਇਲਸਿਸ ਕਰਵਾਉਣਾ ਪਿਆ।
ਇਹ ਵੀ ਪੜ੍ਹੋੋ- 'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'
ਹੋਰ ਸਮੱਸਿਆਵਾਂ ਨਾਲ ਜੂਝ ਰਹੀ ਸੀ ਨੰਦਿਤਾ
ਰਿਤੂਪਰਣਾ ਨੇ ਦੱਸਿਆ ਕਿ ਉਸ ਦੀ ਮਾਂ ਕਿਡਨੀ ਦੇ ਨਾਲ-ਨਾਲ ਸਾਹ ਦੀ ਸਮੱਸਿਆ ਤੋਂ ਵੀ ਪੀੜਤ ਸੀ। ਸ਼ਨੀਵਾਰ ਦੁਪਹਿਰ 3 ਵਜੇ ਅਦਾਕਾਰਾ ਦੀ ਮਾਂ ਨੇ ਆਖਰੀ ਸਾਹ ਲਿਆ। ਅਭਿਨੇਤਰੀ ਰਿਤੂਪਰਣਾ ਅਤੇ ਉਸ ਦਾ ਭਰਾ ਸ਼ਹਿਰ 'ਚ ਹਨ ਪਰ ਰਿਤੂਪਰਣਾ ਦੇ ਪਤੀ ਸੰਜੇ ਚੱਕਰਵਰਤੀ ਅਤੇ ਧੀ ਰਿਸ਼ਨਾ ਚੱਕਰਵਰਤੀ ਕੋਲਕਾਤਾ 'ਚ ਨਹੀਂ ਹਨ। ਰਿਤੂਪਰਣਾ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਆਪਣੀ ਮਾਂ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਰਿਤੂਪਰਣਾ ਸੇਨਗੁਪਤਾ ਦੀ ਸਹਾਇਕ ਸ਼ਰਮਿਸ਼ਠਾ ਮੁਖੋਪਾਧਿਆਏ ਨੇ ਕਿਹਾ ਕਿ ਰਿਤੂਪਰਣਾ ਆਪਣੀ ਮਾਂ ਦੀ ਮੌਤ ਕਾਰਨ ਮਾਨਸਿਕ ਤੌਰ 'ਤੇ ਟੁੱਟ ਗਈ ਹੈ। ਬੁਰੀ ਖ਼ਬਰ ਮਿਲਣ ਤੋਂ ਬਾਅਦ ਰਿਤੂ ਦੇ ਕਰੀਬੀ ਲੋਕ ਹਸਪਤਾਲ ਪੁੱਜੇ। ਉਹ ਹਮੇਸ਼ਾ ਆਪਣੀ ਮਾਂ 'ਤੇ ਭਾਵਨਾਤਮਕ ਤੌਰ 'ਤੇ ਨਿਰਭਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।