ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ

Monday, Aug 07, 2023 - 11:38 AM (IST)

ਪ੍ਰਸਿੱਧ ਅਦਾਕਾਰ ਦੀ ਪਤਨੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਛਾਇਆ ਮਾਤਮ

ਮੁੰਬਈ (ਬਿਊਰੋ) - ਕੰਨੜ ਦੇ ਪ੍ਰਸਿੱਧ ਅਦਾਕਾਰ ਵਿਜੇ ਰਾਘਵੇਂਦਰ ਦੇ ਘਰ ਇਸ ਸਮੇਂ ਮਾਤਮ ਛਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੇ ਦੀ ਧਰਮ ਪਤਨੀ ਸਪੰਦਨਾ ਰਾਘਵੇਂਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਥਾਈਲੈਂਡ 'ਚ ਸਨ। 

ਇਹ ਖ਼ਬਰ ਵੀ ਪੜ੍ਹੋ : ‘ਮਸਤਾਨੇ’ ਫ਼ਿਲਮ ਦਾ ਜ਼ਬਰਦਸਤ ਟਰੇਲਰ ਰਿਲੀਜ਼, ਦੇਖ ਤੁਹਾਡੇ ਵੀ ਹੋਣਗੇ ਰੌਂਗਟੇ ਖੜ੍ਹੇ (ਵੀਡੀਓ)

ਰਿਪੋਰਟਾਂ ਮੁਤਾਬਕ, ਵਿਜੇ ਰਾਘਵੇਂਦਰ ਦੀ ਪਤਨੀ ਰਾਘਵੇਂਦਰ ਦਾ ਬਲੱਡ ਪ੍ਰੈਸ਼ਰ ਘੱਟ ਸੀ, ਜਿਸ ਕਾਰਨ ਦਿਲ ਦਾ ਦੌਰਾ ਪਿਆ। ਦਿਲ ਦੇ ਦੌਰੇ ਦੇ ਮਾਮਲਿਆਂ 'ਚ ਵਾਧਾ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਦਰਅਸਲ ਪੁਨੀਤ ਰਾਜਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਦਿਲ ਦੇ ਦੌਰੇ ਦਾ ਸ਼ਿਕਾਰ ਹੋਈਆਂ ਹਨ। ਸਪੰਦਨਾ ਦੇ ਅਚਾਨਕ ਦਿਹਾਂਤ ਨਾਲ ਇੰਡਸਟਰੀ ਤੇ ਉਸ ਦੇ ਅਜ਼ੀਜ਼ਾਂ 'ਚ ਸਦਮੇ ਦੀ ਲਹਿਰ ਛਾਈ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News